ਡੱਚ ਏਅਰਲਾਈਨ ਵਿਰੁੱਧ ਮੁਕੱਦਮੇ ਦੀ ਤਿਆਰੀ ''ਚ ਏ. ਏ. ਆਈ.
Tuesday, Apr 23, 2019 - 09:49 PM (IST)

ਕੋਲਕਾਤਾ— ਭਾਰਤੀ ਤੀਰਅੰਦਾਜ਼ੀ ਸੰਘ (ਏ. ਏ. ਆਈ.) ਡੱਚ ਏਅਰਲਾਈਨ ਕੇ. ਐੱਲ. ਐੱਮ. ਵਿਰੁੱਧ ਕਾਨੂੰਨੀ ਕਾਰਵਾਈ 'ਤੇ ਵਿਚਾਰ ਕਰ ਰਿਹਾ ਹੈ ਕਿਉਂਕਿ ਉਡਾਣ ਵਿਚ ਦੇਰੀ ਕਾਰਨ ਰਾਸ਼ਟਰੀ ਟੀਮ ਕੋਲੰਬੀਆ ਦੇ ਮੇਡੇਲਿਨ ਵਿਚ ਵਿਸ਼ਵ ਕੱਪ (ਗੇੜ-1) ਵਿਚ ਹਿੱਸਾ ਨਹੀਂ ਲੈ ਸਕੀ। ਭਾਰਤ ਦੇ 23 ਮੈਂਬਰੀ ਦਲ ਨੂੰ ਸ਼ਨੀਵਾਰ ਤੜਕੇ ਦਿੱਲੀ ਤੋਂ ਐਮਸਟਰਡਮ ਲਈ ਰਾਇਲ ਡੱਚ ਏਅਰਲਾਈਨ ਕੇ. ਐੱਲ. ਐੱਮ. 872 ਉਡਾਣ ਗਿਣਤੀ ਨਾਲ ਜਾਣਾ ਸੀ ਪਰ ਉਡਾਣ 2 ਘੰਟੇ 53 ਮਿੰਟ ਨਾਲ ਦੇਰ ਹੋ ਗਈ, ਜਿਸ ਨਾਲ ਅੱਗੇ ਮੇਡੇਲਿਨ ਤਕ ਦੀ ਟੀਮ ਦੀ ਸਫਰ ਯੋਜਨਾ ਨਹੀਂ ਹੋ ਸਕੀ। ਏ. ਏ. ਆਈ. ਨੇ ਕਿਹਾ ਕਿ ਟਿਕਟਾਂ ਦੀ ਪੁਸ਼ਟੀ ਕਰਨ ਤੋਂ ਬਾਅਦ ਇਹ ਕੇ. ਐੱਲ. ਐੱਮ. ਦੀ ਜ਼ਿੰਮੇਵਾਰੀ ਸੀ ਕਿ ਉਹ ਭਾਰਤੀ ਟੀਮ ਨੂੰ ਕੋਲੰਬੀਆ ਪਹੁੰਚਾਏ। ਇਸ ਲਈ ਏ. ਏ. ਆਈ. ਸੰਘ ਦੀ ਪ੍ਰੈਸਟੀਜ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਏਅਰਲਾਈਨ 'ਤੇ ਮੁਕੱਦਮਾ ਕਰਨ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ।