ਯੁੱਧ ਨਸ਼ਿਆ ਵਿਰੁੱਧ: ਸਰਕਾਰ ਦੀ ਇਕ ਹੋਰ ਪਹਿਲ, ਨਸ਼ਾ ਤਸਕਰਾਂ ਦੀ ਸ਼ਿਕਾਇਤ ਲਈ ਨੰਬਰ ਜਾਰੀ
Saturday, Mar 29, 2025 - 11:34 PM (IST)

ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਨਸ਼ੇ ਨੂੰ ਲੈ ਕੇ ਇਕ ਸੁਨੇਹਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਨੂੰ ਰੋਕਣ ਲਈ ਲੋਕਾਂ ਨੂੰ ਪੰਜਾਬ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਹੜੀ 'ਯੁੱਧ ਨਸ਼ਿਆ ਵਿਰੁੱਧ' ਮੁਹਿੰਮ ਚਲਾਈ ਗਈ ਹੈ ਉਸ ਵਿੱਚ ਆਪਣਾ ਫਰਜ਼ ਨਿਭਾਈਏ।
ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਫੈਲਾਏ ਗਏ ਨਸ਼ੇ ਦੇ ਜ਼ਹਿਰ ਨੂੰ ਖ਼ਤਮ ਕਰ ਰਹੀ ਹੈ। ਇਸ ਯੁੱਧ ਵਿੱਚ ਸਾਨੂੰ ਤੁਹਾਡੇ ਸਾਥ ਦੀ ਲੋੜ ਹੈ, ਇਕ ਲੋਕ ਲਹਿਰ ਬਣਾਉਣ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜੇਕਰ ਤੁਹਾਨੂੰ ਕਿਸੇ ਨਸ਼ਾ ਤਸਕਰ ਬਾਰੇ ਕੋਈ ਜਾਣਕਾਰੀ ਹੈ ਤਾਂ ਤੁਸੀਂ ਸਾਡੇ ਵੱਲੋਂ ਜਾਰੀ ਸ਼ਿਕਾਇਤ ਨੰਬਰ 'ਤੇ ਫੋਨ ਕਰਕੇ ਇਸ ਦੀ ਸ਼ਿਕਾਇਤ ਦੇ ਸਕਦੇ ਹੋ। ਸਰਕਾਰ ਨੇ ਇਸ ਦੇ ਲਈ ਇੱਕ ਸ਼ਿਕਾਇਤ ਨੰਬਰ 9779100200 ਜਾਰੀ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਤੁਸੀਂ ਇਸ ਨੰਬਰ 'ਤੇ ਵਟਸਐਪ 'ਤੇ ਮੈਸੇਜ ਕਰਕੇ ਸ਼ਿਕਾਇਤ ਕਰ ਸਕਦੇ ਹੋ। ਸ਼ਿਕਾਇਤ ਕਰਨ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ।