ਪੰਜਾਬ ਵਿੱਚ ਇਸ ਥਾਂ ਇੰਟਰਨੈੱਟ ਬੰਦ, ਵੱਡੀ ਕਾਰਵਾਈ ਦੀ ਤਿਆਰੀ ਵਿੱਚ ਪੁਲਸ

Wednesday, Mar 19, 2025 - 04:23 PM (IST)

ਪੰਜਾਬ ਵਿੱਚ ਇਸ ਥਾਂ ਇੰਟਰਨੈੱਟ ਬੰਦ, ਵੱਡੀ ਕਾਰਵਾਈ ਦੀ ਤਿਆਰੀ ਵਿੱਚ ਪੁਲਸ

ਪੰਜਾਬ ਡੈਸਕ : ਖਨੌਰੀ ਬਾਰਡਰ 'ਤੇ ਕਿਸਾਨਾਂ ਦਾ ਧਰਨਾ ਪਿਛਲੇ ਲੰਬੇ ਸਮੇਂ ਤੋ ਜਾਰੀ ਹੈ, ਇਸੇ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ, ਕਿ ਬਾਰਡਰ ਨੇੜਲੇ ਇਲਾਕੇ ਅੰਦਰ ਇੰਟਰਨੈੱਟ ਸੇਵਾਵਾਂ ਨੂੰ ਮੁੱਅਤਲ ਕਰ ਦਿੱਤਾ ਗਿਆ ਹੈ। ਅਜਿਹੀਆਂ ਖਬਰਾਂ ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਦੀ ਫਿਲਹਾਲ ਕੋਈ ਪੁਸ਼ਟੀ ਨਹੀਂ ਹੋ ਪਾਈ ਹੈ। ਦੂਜੇ ਪਾਸੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਪੰਜਾਬ ਪੁਲਸ ਇਸ ਵੇਲੇ ਵੱਡੀ ਕਾਰਵਾਈ ਦੀ ਤਿਆਰੀ ਵਿੱਚ ਨਜ਼ਰ ਆ ਰਹੀ ਹੈ। 

ਖਨੌਰੀ ਬਾਰਡਰ ਦੇ ਨੇੜਲੇ ਪਿੰਡਾਂ ਵਿੱਚ ਵੱਡੀ ਗਿਣਤੀ ਵਿੱਚ ਪੁਲਸ ਫੋਰਸ ਦੀ ਤੈਨਾਤੀ ਕਰ ਦਿੱਤੀ ਗਈ ਹੈ। ਇਨ੍ਹਾਂ ਇਲਾਕਿਆਂ ਅੰਦਰ ਸਰਕਾਰੀ ਬੱਸਾਂ, ਐਂਬੂਲੈਂਸਾਂ ਅਤੇ ਦੰਗਾ ਰੋਕੂ ਵਾਹਨ ਤੈਨਾਤ ਕਰ ਦਿੱਤੇ ਗਏ ਦੱਸੇ ਜਾ ਰਹੇ ਹਨ। ਸੂਤਰ ਦੱਸਦੇ ਹਨ ਕਿ ਪੁਲਸ ਨੂੰ ਫਿਲਹਾਲ ਇਨ੍ਹਾਂ ਇਲਾਕਿਆਂ ਅੰਦਰ ਤੈਨਾਤ ਹੋਣ ਲਈ ਆਖਿਆ ਗਿਆ ਹੈ, ਅੱਗੋਂ ਕਾਰਵਾਈ ਕੀ ਕਰਨੀ ਹੈ, ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ, ਜਿਸ ਕਾਰਨ ਪੁਲਸ ਮੁਲਜ਼ਮ ਹੁਣ ਤੈਨਾਤੀ ਪਿੱਛੋਂ ਅਗਲੇ ਹੁਕਮਾਂ ਦੀ ਉਡੀਕ ਕਰ ਰਹੇ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵੱਡੀ ਗਿਣਤੀ ਵਿੱਚ ਹੁੱਕਾਂ ਵਾਲੇ ਟੋਇੰਗ ਟਰੈਕਟਰ ਵੀ ਤੈਨਾਤ ਕੀਤੇ ਗਏ ਹਨ। 


author

DILSHER

Content Editor

Related News