ਚੇਨਈ ਦੇ ਸਪਿਨਰਾਂ ਦਾ ਸ਼ਾਨਦਾਰ ਪ੍ਰਦਰਸ਼ਨ, ਸੀਜ਼ਨ ''ਚ ਹਾਸਲ ਕੀਤੀਆਂ ਸਭ ਤੋਂ ਵੱਧ ਵਿਕਟਾਂ
Wednesday, Apr 24, 2019 - 02:50 AM (IST)

ਜਲੰਧਰ— ਚੇਨਈ ਸੁਪਰ ਕਿੰਗਜ਼ ਸੀਜ਼ਨ 'ਚ ਇਸ ਤਰ੍ਹਾਂ ਦੀ ਪਹਿਲੀ ਟੀਮ ਬਣ ਗਈ ਹੈ, ਜਿਸ ਦੇ ਸਪਿਨਰਾਂ ਨੇ ਹੁਣ ਤਕ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕੀਤੀਆਂ ਹਨ। 23 ਅਪ੍ਰੈਲ ਨੂੰ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਖੇਡੇ ਗਏ ਮੈਚ 'ਚ ਚੇਨਈ ਸੁਪਰ ਭਾਵੇ ਹੀ 3 ਵਿਕਟਾਂ ਹਾਸਲ ਕਰਨ 'ਚ ਕਾਮਯਾਬ ਰਹੀ ਪਰ ਖਾਸ ਗੱਲ ਇਹ ਰਹੀ ਕਿ ਇਨ੍ਹਾਂ 'ਚ 2 ਵਿਕਟਾਂ ਸਪਿਨਰ (ਹਰਭਜਨ) ਦੇ ਨਾਂ ਰਹੀਆਂ। ਚੇਨਈ ਦੇ ਸਪਿਨਰ ਹੁਣ ਤਕ ਸੀਜ਼ਨ 'ਚ 59 ਵਿਕਟਾਂ ਹਾਸਲ ਕਰ ਚੁੱਕੇ ਹਨ। ਇਸ ਦੇ ਨਾਲ ਹੀ ਦੂਸਰੇ ਨੰਬਰ 'ਤੇ ਦਿੱਲੀ ਕੈਪੀਟਲਸ ਦੇ ਸਪਿਨਰ ਬਣੇ ਹੋਏ ਹਨ। ਦੇਖੋਂ ਰਿਕਾਰਡ—
59 ਚੇਨਈ ਸੁਪਰ ਕਿੰਗਜ਼
49 ਦਿੱਲੀ ਕੈਪੀਟਲਸ
43 ਰਾਜਸਥਾਨ ਰਾਇਲਜ਼
40 ਆਰ. ਸੀ. ਬੀ.
38 ਕੇ. ਕੇ. ਆਰ.
37 ਕਿੰਗਜ਼ ਇਲੈਵਨ ਪੰਜਾਬ
36 ਸਨਰਾਈਜ਼ਰਜ਼ ਹੈਦਰਾਬਾਦ
22 ਮੁੰਬਈ ਇੰਡੀਅਨਜ਼