ਜੋ ਰੂਟ ਨੂੰ ਇਸ ਕ੍ਰਿਕਟਰ ''ਚ ਦਿਖਦੀ ਹੈ ਬੇਨ ਸਟੋਕਸ ਦੀ ਝਲਕ
Thursday, Jun 18, 2020 - 02:37 AM (IST)

ਕੋਲਕਾਤਾ- ਇੰਗਲੈਂਡ ਦੇ ਕਪਤਾਨ ਜੋ ਰੂਟ ਨੂੰ ਉਪ ਕਪਤਾਨ ਬੇਨ ਸਟੋਕਸ 'ਚ ਵਿਰਾਟ ਕੋਹਲੀ ਦੀ ਝਲਕ ਨਜ਼ਰ ਆਉਂਦੀ ਹੈ ਤੇ ਉਸਦਾ ਮੰਨਣਾ ਹੈ ਕਿ ਇਹ ਹਰਫਨਮੌਲਾ ਵੈਸਟਇੰਡੀਜ਼ ਦੇ ਵਿਰੁੱਧ 8 ਜੁਲਾਈ ਤੋਂ ਸ਼ੁਰੂ ਹੋ ਰਹੀ ਤਿੰਨ ਟੈਸਟ ਮੈਚਾਂ ਦੀ ਸੀਰੀਜ਼ 'ਚ ਮੌਕਾ ਮਿਲਣ 'ਤੇ ਭਾਰਤੀ ਕਪਤਾਨ ਦੀ ਹੀ ਤਰ੍ਹਾਂ ਮੋਰਚੇ ਤੋਂ ਅਗਵਾਈ ਕਰੇਗਾ। ਰੂਟ ਦੇ ਘਰ ਜੁਲਾਈ 'ਚ ਦੂਜਾ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ ਜਿਸਦੀ ਵਜ੍ਹਾ ਨਾਲ ਉਹ ਇਕ ਜਾਂ ਦੋ ਮੈਚਾਂ ਤੋਂ ਬਾਹਰ ਰਹਿ ਸਕਦੇ ਹਨ। ਉਨ੍ਹਾਂ ਨੇ ਇਕ ਚੈਟ ਸ਼ੋ 'ਚ ਕਿਹਾ ਕਿ ਵਿਰਾਟ ਖੁਦ ਜਿਸ ਤਰ੍ਹਾਂ ਨਾਲ ਖੇਡਦੇ ਹਨ ਤੇ ਟੀਮ ਦੇ ਹਰ ਮੈਂਬਰ ਨੂੰ ਇਸੇ ਤਰ੍ਹਾਂ ਹੀ ਪ੍ਰਦਰਸ਼ਨ ਦੀ ਉਮੀਦ ਹੈ। ਮੈਨੂੰ ਲੱਗਦਾ ਹੈ ਕਿ ਬੇਨ ਵੀ ਉਸੇ ਤਰ੍ਹਾਂ ਨਾਲ ਕਪਤਾਨੀ ਕਰੇਗਾ। ਸਟੋਕਸ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਰੂਟ ਦੇ ਨਹੀਂ ਖੇਡਣ ਦੀ ਦਸ਼ਾ 'ਚ ਉਹ ਕਪਤਾਨੀ ਸੰਭਾਲਣ ਦੇ ਲਈ ਤਿਆਰ ਹਨ।
ਰੂਟ ਨੇ ਕਿਹਾ- ਬੇਨ ਉਪ ਕਪਤਾਨ ਦੇ ਰੂਪ 'ਚ ਬਖੂਬੀ ਕੰਮ ਕਰ ਰਿਹਾ ਹੈ। ਟੀਮ 'ਚ ਉਸਦਾ ਬਹੁਤ ਸਨਮਾਨ ਹੈ। ਉਸਦੀਆਂ ਉਪਲੱਬਧੀਆਂ ਇੰਨੀਆਂ ਜ਼ਿਆਦਾਂ ਹਨ ਕਿ ਉਹ ਕਪਤਾਨੀ ਬਖੂਬੀ ਸੰਭਾਲ ਲਵੇਗਾ। ਕੋਰੋਨਾ ਵਾਇਰਸ ਮਹਾਮਾਰੀ ਦੇ ਵਿਚ ਹੋ ਰਹੀ ਇਸ ਸੀਰੀਜ਼ 'ਚ ਲਾਰ ਦੇ ਇਸਤੇਮਾਲ 'ਤੇ ਰੋਕ ਨੂੰ ਲੈ ਕੇ ਵੀ ਬਹੁਤ ਚਰਚਾ ਹੈ। ਰੂਟ ਦਾ ਮੰਨਣਾ ਹੈ ਕਿ ਡਿਊਕ ਗੇਂਦ 'ਤੇ ਇੰਨਾ ਜ਼ਿਆਦਾ ਅਸਰ ਨਹੀਂ ਪਵੇਗਾ ਤੇ ਸਵਿੰਗ ਮਿਲਦੀ ਰਹੇਗੀ।