ਸਿੰਧੂ ਦੀ ਸਾਈਨਾ ''ਤੇ ਸ਼ਾਨਦਾਰ ਜਿੱਤ
Tuesday, Jan 01, 2019 - 10:39 PM (IST)

ਪੁਣੇ— ਪੀ. ਵੀ. ਸਿੰਧੂ ਨੇ ਨਵੇਂ ਸਾਲ ਦੀ ਸ਼ੁਰੂਆਤ ਸਾਈਨਾ ਨੇਹਵਾਲ ਨੂੰ ਹਰਾ ਕੇ ਕੀਤੀ, ਜਿਸ ਦੀ ਬਦੌਲਤ ਪਿਛਲੀ ਚੈਂਪੀਅਨ ਹੈਦਰਾਬਾਦ ਹੰਟਰਸ ਨੇ ਪ੍ਰੀਮੀਅਰ ਬੈਡਮਿੰਟਨ ਲੀਗ 'ਚ ਨਾਰਥ ਈਸਟਰਨ ਵਾਰੀਅਰਸ 'ਤੇ 3.1 ਨਾਲ ਬੜ੍ਹਤ ਬਣਾ ਲਈ। ਪੀ. ਬੀ. ਐੱਲ. 'ਚ ਸੁੰਗ ਜੀ ਹਆਨ ਤੇ ਬੇਵੇਨ ਝਾਂਗ ਤੋਂ 2 ਮੈਚ ਗਵਾਉਣ ਵਾਲੀ ਸਿੰਧੂ ਨੇ ਸਾਈਨਾ ਨੂੰ 11-15, 15-9, 15-5 ਨਾਲ ਹਰਾਇਆ।