9 ਭਾਰਤੀ ਗੋਲਫਰ ਸਾਂਝੇ ਤੌਰ ''ਤੇ ਪੰਜਵੇਂ ਸਥਾਨ ''ਤੇ

11/15/2019 9:23:41 PM

ਗੁਰੂਗ੍ਰਾਮ— ਪਿਛਲੇ ਚੈਂਪੀਅਨ ਖਾਲਿਨ ਜੋਸ਼ੀ ਤੇ ਲੈਅ 'ਚ ਚੱਲ ਰਹੇ ਰਾਸ਼ਿਦ ਖਾਨ ਦੇ ਨਾਲ ਕੁਲ 9 ਭਾਰਤੀ ਗੋਲਫਰ ਪੰਜ ਅੰਡਰ 67 ਦੇ ਸਮਾਨ ਸਕੋਰ ਦੇ ਨਾਲ ਪੈਨਾਸੋਨਿਕ ਓਪਨ ਇੰਡੀਆ 2019 ਦੇ ਪਹਿਲੇ ਦੌਰ ਤੋਂ ਬਾਅਦ ਸਾਂਝੇ ਤੌਰ 'ਤੇ ਪੰਜਵੇਂ ਸਥਾਨ 'ਤੇ ਚੱਲ ਰਹੇ ਹਨ। ਧੁੰਦ ਨਾਲ ਇਸ ਟੂਰਨਾਮੈਂਟ ਨੂੰ ਚਾਰ ਦੀ ਜਗ੍ਹਾ ਤਿੰਨ ਦਿਨ ਦਾ ਕਰ ਦਿੱਤਾ ਗਿਆ, ਜਿਸ 'ਚ ਸ਼ੁੱਕਰਵਾਰ ਨੂੰ 11 ਵਜੇ ਉਨ੍ਹਾਂ ਖਿਡਾਰੀਆਂ ਦਾ ਖੇਡ ਸ਼ੁਰੂ ਹੋਇਆ ਜੋ ਪਹਿਲੇ ਦਿਨ ਸ਼ੁਰੂਆਤੀ ਦੌਰ ਪੂਰਾ ਨਹੀਂ ਕਰ ਸਕੇ ਸਨ। ਜੋਸ਼ੀ ਤੇ ਰਾਸ਼ਿਦ ਦੇ ਨਾਲ ਕਰਣਦੀਪ ਕੋਚਰ, ਨਾਵੇਦ ਕੌਲ, ਵਿਕ੍ਰਾਂਤ ਚੋਪੜਾ, ਸ਼ਿਵ ਕਪੂਰ, ਅਰਜੁਨ ਦਾਸ, ਐੱਮ ਧਰਮ ਤੇ ਸ਼ੰਕਰ ਦਾਸ ਸਾਂਝੇ ਤੌਰ 'ਤੇ ਪੰਜਵੇਂ ਸਥਾਨ 'ਤੇ ਚੱਲ ਰਹੇ ਹਨ। ਇੰਡੋਨੇਸ਼ੀਆ ਦੇ ਡੈਨੀ ਮਾਸ੍ਰਿਨ ਦੂਜੇ ਜਦਕਿ ਆਸਟਰੇਲੀਆ ਦੇ ਟੈਰੀ ਪਿਲਕਾਰਿਸ ਤੇ ਮਿਆਂਮਰ ਦੇ ਇਹ ਹਟੇਟ ਅਊਂਗ ਸਾਂਝੇ ਤੌਰ ਦੇ ਨਾਲ ਤੀਜੇ ਸਥਾਨ 'ਤੇ ਹੈ।


Gurdeep Singh

Content Editor

Related News