ਇਸ ਖਿਡਾਰੀ ''ਤੇ ਲੱਗੀ ਮੈਚ ਫਿਕਸਿੰਗ ਕਰਕੇ 8 ਸਾਲ ਦੀ ਪਬੰਦੀ

Wednesday, Jul 12, 2017 - 12:57 AM (IST)

ਇਸ ਖਿਡਾਰੀ ''ਤੇ ਲੱਗੀ ਮੈਚ ਫਿਕਸਿੰਗ ਕਰਕੇ 8 ਸਾਲ ਦੀ ਪਬੰਦੀ

ਨਵੀਂ ਦਿੱਲੀ— ਇਕ ਸਮੇਂ 'ਤੇ ਦੁਨਿਆ ਦੇ ਨੰਬਰ ਇਕ ਤੇਜ਼ ਗੇਂਦਬਾਜ਼ ਰਹਿ ਚੁੱਕੇ ਦੱਖਣੀ ਅਫਰੀਕਾ ਕ੍ਰਿਕਟਕ ਲੋਨਵਾਬੋ ਸੋਤਸੋਬੇ ਨੂੰ ਮੈਚ ਫਿਕਸਿੰਗ ਦੇ ਦੋਸ਼ 'ਚ ਕੌਮਾਂਤਰੀ ਅਤੇ ਡੋਮੇਸਟਿਕ ਕ੍ਰਿਕਟ ਤੋਂ 8 ਸਾਲ ਦੀ ਪਬੰਧੀ ਲਗਾ ਦਿੱਤੀ ਗਈ ਹੈ। ਸੋਤਸੋਬੇ 'ਤੇ ਦੋਸ਼ ਹੈ ਕਿ ਉਸ ਨੇ ਸਾਲ 2015 'ਚ ਦੱਖਣੀ ਅਫਰੀਕਾ ਦੇ ਡੋਮੇਸਟਿਕ ਕ੍ਰਿਕਟ ਟੂਰਨਾਮੈਂਟ ਰੈਸ ਸਲੈਮ 'ਚ ਫਿਕਸਿੰਗ ਕੀਤੀ ਹੈ।
ਦੱਸਣਯੋਗ ਹੈ ਕਿ ਸੋਤਸੋਬੇ ਦੱਖਣੀ ਅਫਰੀਕਾ ਦਾ ਅਜਿਹਾ 7ਵਾਂ ਖਿਡਾਰੀ ਹੈ, ਜਿਸ 'ਤੇ ਟੀਮ ਦੀ ਐਂਟੀ ਕਰਪਸ਼ਨ ਯੂਨਿਟ ਨੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਅਪ੍ਰੈਲ 'ਚ ਕ੍ਰਿਕਟ ਦੱਖਣੀ ਅਫਰੀਕਾ ਨੇ ਸੋਤਸੋਬੇ 'ਤੇ ਦੋਸ਼ ਫਿਕਸਿੰਗ ਲਗਾਉਣ ਤੋਂ ਬਾਅਦ ਉਸ ਨੇ ਹਰੇਕ ਤਰ੍ਹਾਂ ਦੇ ਕ੍ਰਿਕਟ ਤੋਂ ਦੂਰ ਰਹਿਣ ਦਾ ਆਦੇਸ਼ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਸੋਤਸੋਬੇ ਨੇ ਆਪਣੇ ਉੱਪਰ ਲੱਗੇ ਫਿਕਸਿੰਗ ਦੇ ਚਾਰਜਸ ਨੂੰ ਸਵੀਕਾਰ ਕਰ ਲਿਆ ਹੈ। ਸੋਤਸੋਬੇ 'ਤੇ ਸਾਲ 2015 'ਚ ਹੋਏ ਮੈਚ ਦੀ ਫਿਕਸਿੰਗ 'ਚ ਸ਼ਾਮਲ ਹੋਣ ਦਾ ਇਕ ਚਾਰਜ਼, ਸੀ. ਐੱਸ. ਏ. ਦੇ ਐਂਟੀ ਕਰਪਸ਼ਨ ਅਧਿਕਾਰੀਆਂ ਦੇ ਸਾਹਮਣੇ ਜਾਣਕਾਰੀਆਂ ਲੁਕਾਉਣ ਨੂੰ ਲੈ ਕੇ ਉਸ 'ਤੇ 2 ਚਾਰਜ਼ਸ ਲੱਗੇ ਹਨ। ਇਸ ਤੋਂ ਇਲਾਵਾ ਉਸ਼ 'ਤੇ ਭ੍ਰਿਸ਼ਟਾਚਾਰ, ਅਧਿਕਾਰੀਆਂ ਦੇ ਨਾਲ ਜਾਂਚ 'ਚ ਸਹਿਯੋਗ ਨਾ ਕਰਨ, ਸਬੂਤਾਂ ਨੂੰ ਲੁਕਾਉਣ ਦੇ ਕਈ ਦੋਸ਼ ਸਨ। ਜਿਸ ਨੂੰ ਲੈ ਕੇ ਕ੍ਰਿਕਟ ਦੱਖਣੀ ਅਫਰੀਕਾ ਨੇ ਉਸ 'ਤੇ ਇਹ ਵੱਡੀ ਕਾਰਵਾਈ ਕੀਤੀ ਹੈ।
 


Related News