ਤੈਰਾਕੀ ਚੈਂਪੀਅਨਸ਼ਿਪ ''ਚ ਹਿੱਸਾ ਲੈਣ ਪਹੁੰਚੇ 8 ਖਿਡਾਰੀ ਨਾਈਟ ਕਲੱਬ ਹਾਦਸੇ ''ਚ ਜ਼ਖਮੀ

Saturday, Jul 27, 2019 - 01:33 PM (IST)

ਤੈਰਾਕੀ ਚੈਂਪੀਅਨਸ਼ਿਪ ''ਚ ਹਿੱਸਾ ਲੈਣ ਪਹੁੰਚੇ 8 ਖਿਡਾਰੀ ਨਾਈਟ ਕਲੱਬ ਹਾਦਸੇ ''ਚ ਜ਼ਖਮੀ

ਨਵੀਂ ਦਿੱਲੀ : ਦੱਖਣੀ ਕੋਰੀਆ ਵਿਚ ਚਲ ਰਹੀ ਤੈਰਾਕੀ ਵਰਲਡ ਚੈਂਪੀਅਨਸ਼ਿਪ ਵਿਚ ਹਿੱਸਾ ਲੈ ਰਹੇ 8 ਤੈਰਾਕ ਨਾਈਟ ਕਲੱਬ ਦੀ ਬਾਲਕਨੀ ਡਿੱਗਣ ਨਾਲ ਜ਼ਖਮੀ ਹੋ ਗਏ ਜਿਸ ਵਿਚ 2 ਲੋਕਾਂ ਦੀ ਮੌਤ ਹੋ ਗਈ। ਵੀਰਵਾਰ ਨੂੰ ਗਵਾਂਗਜੂ ਸ਼ਹਿਰਵਿਚ ਖਿਡਾਰੀਆਂ ਦੀ ਰਿਹਾਈਸ਼ ਕੋਲ ਨਾਈਟ ਕਲੱਬ ਦੇ ਅੰਦਰ ਬਾਲਕਨੀ ਦਾ ਹਿੱਸਾ ਅਚਾਨਕ ਡਿੱਗ ਗਿਆ। ਸਥਾਨਕ ਪੁਲਿਸ ਨੇ ਦੱਸਿਆ ਕਿ ਹਾਦਸੇ ਵਿਚ 2 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 16 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿਚ 8 ਕੌਮਾਂਤਰੀ ਤੈਰਾਕ ਸ਼ਾਮਲ ਹਨ ਜਿਸ ਵਿਚੋਂ 3 ਅਮਰੀਕਾ, 2 ਨਿਊਜ਼ੀਲੈਂਡ, 1 ਇਟਲੀ, 1 ਬ੍ਰਾਜ਼ੀਲ ਅਤੇ 1 ਨੀਦਰਲੈਂਡ ਦਾ ਹੈ।


Related News