ਦਿੱਲੀ ਹਾਫ ਮੈਰਾਥਨ ''ਤੇ ਉਤਰਨਗੇ 8 ਓਲੰਪਿਕ ਚੈਂਪੀਅਨ

11/10/2017 4:43:01 AM

ਨਵੀਂ ਦਿੱਲੀ— ਦਿੱਲੀ ਐੱਨ. ਸੀ. ਆਰ. ਵਿਚ ਸਮੋਗ ਕਾਰਨ ਵੱਕਾਰੀ ਏਅਰਟੈੱਲ ਦਿੱਲੀ ਹਾਫ ਮੈਰਾਥਨ ਦੇ 10ਵੇਂ ਸੈਸ਼ਨ 'ਤੇ ਬੇਸ਼ੱਕ ਚਿੰਤਾ ਦੇ ਬਦਲ ਮੰਡਰਾ ਰਹੇ ਹੋਣ ਪਰ 19 ਨਵੰਬਰ ਨੂੰ ਹੋਣ ਵਾਲੀ ਇਸ ਦੌੜ ਵਿਚ 8 ਓਲੰਪਿਕ ਚੈਂਪੀਅਨ ਸਮੇਤ ਰਿਕਾਰਡ 35,000 ਦੌੜਾਕਾਂ ਨੇ ਆਪਣੀ ਹਿੱਸੇਦਾਰੀ ਦੀ ਪੁਸ਼ਟੀ ਕਰ ਦਿੱਤੀ। 
ਏਅਰਟੈੱਲ ਦਿੱਲੀ ਹਾਫ ਮੈਰਾਥਨ ਦੇ ਪ੍ਰਮੋਟਰ ਪ੍ਰੋਕੈਮ ਇੰਟਰਨੈਸ਼ਨਲ ਨੇ ਵੀਰਵਾਰ ਨੂੰ ਪੱਤਰਕਾਰ ਸੰਮੇਲਨ ਵਿਚ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਲੱਖ 75 ਹਜ਼ਾਰ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਇਸ ਈਵੈਂਟ ਵਿਚ 35,000 ਮੁਕਾਬਲੇਬਾਜ਼ ਹਾਫ ਮੈਰਾਥਨ (ਏਲੀਟ ਤੇ ਐਮੇਚਿਓਰ), ਗ੍ਰੇਟ ਦਿੱਲੀ ਰਨ, 10 ਕਿਲੋਮੀਟਰ ਦੌੜ, ਸੀਨੀਅਰ ਸਿਟੀਜ਼ਨ ਤੇ ਦਿਵਿਆਂਗਾਂ ਦੀ ਦੌੜ ਵਿਚ ਹਿੱਸਾ ਲੈਣਗੇ।


Related News