71 ਫੀਸਦੀ ਦਾ ਮੰਨਣਾ : ਭਾਰਤ ਬਣ ਸਕਦੈ ਵਿਸ਼ਵ ਜੇਤੂ

05/22/2019 11:01:49 PM

ਨਵੀਂ ਦਿੱਲੀ- ਦੇਸ਼ ਵਿਚ 71 ਫੀਸਦੀ ਭਾਰਤੀਆਂ ਨੂੰ ਉਮੀਦ ਹੈ ਕਿ ਭਾਰਤ 30 ਮਈ ਤੋਂ ਇੰਗਲੈਂਡ ਵਿਚ ਹੋਣ ਵਾਲੇ ਇਕ ਦਿਨਾ ਵਿਸ਼ਵ ਕੱਪ ਵਿਚ ਖਿਤਾਬ ਜਿੱਤ ਸਕਦਾ ਹੈ। ਭਾਰਤੀਆਂ ਨੇ ਆਪਣੇ ਦੇਸ਼ ਤੋਂ ਬਾਅਦ ਮੇਜ਼ਬਾਨ ਇੰਗਲੈਂਡ ਅਤੇ ਪਿਛਲੇ ਚੈਂਪੀਅਨ ਆਸਟਰੇਲੀਆ ਨੂੰ ਖਿਤਾਬ ਦਾ ਅਗਲਾ ਦਾਅਵੇਦਾਰ ਦੱਸਿਆ ਹੈ।
ਆਈ. ਸੀ. ਸੀ. ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਕ੍ਰਿਕਟ ਨਾਲ ਜੁੜੀਆਂ ਸਾਰੀਆਂ ਚੀਜ਼ਾਂ ਲਈ ਡਿਜੀਟਲ ਹਾਰ ਬਣੀ ਈ. ਐੱਸ. ਪੀ. ਐੱਨ. ਕ੍ਰਿਕਟਇਨਫੋ ਨੇ ਆਪਣੇ ਸ਼ਾਨਦਾਰ ਸਰਵੇਖਣ ਦੇ ਤੀਜੇ ਸੈਸ਼ਨ ਦੇ ਨਤੀਜਿਆਂ ਦਾ ਐਲਾਨ ਕੀਤਾ ਹੈ। ਸਰਵੇਖਣ ਮੁਤਾਬਕ 71 ਫੀਸਦੀ ਪ੍ਰਤੀਯੋਗੀਆਂ ਨੂੰ ਲੱਗਦਾ ਹੈ ਕਿ ਭਾਰਤ ਟਰਾਫੀ ਆਪਣੇ ਘਰ ਲੈ ਕੇ ਆਵੇਗਾ।
ਹਾਲਾਂਕਿ 28 ਫੀਸਦੀ ਦਾ ਮੰਨਣਾ ਹੈ ਕਿ ਭਾਰਤ ਸ਼ਾਇਦ ਫਾਈਨਲ ਮੁਕਾਬਲੇ ਵਿਚ ਹਾਰ ਸਕਦਾ ਹੈ। 15 ਫੀਸਦੀ ਪ੍ਰਤੀਯੋਗੀਆਂ ਨੇ ਇੰਗਲੈਂਡ ਦੇ ਵਿਸ਼ਵ ਕੱਪ ਜਿੱਤ ਦੀ ਗੱਲ ਕਹੀ ਹੈ, ਜਦਕਿ 8 ਫੀਸਦੀ ਦਾ ਮੰਨਣਾ ਹੈ ਕਿ ਆਸਟਰੇਲੀਆ ਆਪਣਾ ਖਿਤਾਬ ਬਚਾ ਸਕਦਾ ਹੈ। ਇਸ ਸਰਵੇਖਣ ਵਿਚ ਮੁੰਬਈ, ਦਿੱਲੀ, ਚੰਡੀਗੜ੍ਹ, ਗੁਰੂਗ੍ਰਾਮ, ਬੈਂਗਲੁਰੂ, ਕੋਲਕਾਤਾ, ਚੇਨਈ, ਇੰਦੌਰ, ਪਟਨਾ ਅਤੇ ਜੈਪੁਰ ਸਮੇਤ ਭਾਰਤ ਦੇ 200 ਸ਼ਹਿਰਾਂ ਵਿਚ ਸਾਰੇ ਉਮਰ ਵਰਗ ਦੇ 2420 ਪ੍ਰਤੀਯੋਗੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ।


Gurdeep Singh

Content Editor

Related News