ਆਸਟ੍ਰੇਲੀਆ ਦੌਰੇ ਲਈ ਵੈਸਟਇੰਡੀਜ਼ ਦੀ ਟੈਸਟ ਟੀਮ ’ਚ 7 ਨਵੇਂ ਚਿਹਰੇ

Thursday, Dec 21, 2023 - 07:37 PM (IST)

ਆਸਟ੍ਰੇਲੀਆ ਦੌਰੇ ਲਈ ਵੈਸਟਇੰਡੀਜ਼ ਦੀ ਟੈਸਟ ਟੀਮ ’ਚ 7 ਨਵੇਂ ਚਿਹਰੇ

ਸੇਂਟ ਜੋਨਸ–ਵੈਸਟਇੰਡੀਜ਼ ਨੇ ਆਸਟ੍ਰੇਲੀਆ ਦੌਰੇ ਵਿਚ ਹੋਣ ਵਾਲੀ ਦੋ ਟੈਸਟ ਮੈਚਾਂ ਦੀ ਲੜੀ ਲਈ ਆਪਣੀ 15 ਮੈਂਬਰੀ ਟੀਮ ਵਿਚ 7 ਨਵੇਂ ਚਿਹਰੇ ਸ਼ਾਮਲ ਕੀਤੇ ਹਨ। ਕ੍ਰਿਕਟ ਵੈਸਟਇੰਡੀਜ਼ ਨੇ ਕਿਹਾ ਕਿ ਟੀਮ ਦੀ ਅਗਵਾਈ ਕ੍ਰੇਗ ਬ੍ਰੈਥਵੇਟ ਕਰੇਗਾ ਜਦਕਿ ਤੇਜ਼ ਗੇਂਦਬਾਜ਼ ਅਲਜ਼ਾਰੀ ਜੋਸੇਫ ਨੂੰ ਨਵਾਂ ਉਪ ਕਪਤਾਨ ਨਿਯੁਕਤ ਗਿਆ ਹੈ। ਜਿਨ੍ਹਾਂ 7 ਖਿਡਾਰੀਆਂ ਨੂੰ ਟੀਮ ਵਿਚ ਲਿਆ ਗਿਆ ਹੈ ਉਨ੍ਹਾਂ ਵਿਚ ਬੱਲੇਬਾਜ਼ ਜ਼ਾਂਚਰੀ ਮੈਕਕਾਸੀ, ਵਿਕਟਕੀਪਰ ਟੇਵਿਨ ਇਮਲਾਚ, ਜਸਟਿਨ ਗ੍ਰੀਵਸ, ਕੇਵਮ ਹਾਜ਼ ਤੇ ਕੇਵਿਨ ਸਿੰਕਲੇਯਅਰ ਤੇ ਤੇਜ਼ ਗੇਂਦਬਾਜ਼ ਅਕੀਮ ਜੌਰਡਨ ਤੇ ਸ਼ਮਰ ਜੋਸੇਫ ਸ਼ਾਮਲ ਹਨ।

ਇਹ ਵੀ ਪੜ੍ਹੋ- ਭਾਰਤੀ ਪੁਰਸ਼ ਹਾਕੀ ਟੀਮ ਨੇ ਫਰਾਂਸ ਨੂੰ 5-4 ਨਾਲ ਹਰਾਇਆ
ਵਿੰਡੀਜ਼ ਟੈਸਟ ਟੀਮ ਇਸ ਤਰ੍ਹਾਂ ਹੈ- ਕ੍ਰੇਗ ਬ੍ਰੈੱਥਵੇਟ (ਕਪਤਾਨ), ਅਲਜ਼ਾਰੀ ਜੋਸੇਫ (ਉਪ ਕਪਤਾਨ), ਤੇਗਨਾਇਣਨ ਚੰਦਰਪਲ, ਕ੍ਰਿਕ ਮੈਕੇਜ, ਐਲਿਕ ਅਥਾਂਜੇ, ਕੇਵਮ ਹਾਜ, ਜਸਟਿਨ ਗ੍ਰੀਵਸ, ਜੋਸ਼ੂਆ ਡਿ ਸਿਲਵਾ, ਅਕੀਮ ਜੌਰਡਨ, ਗੁਡਾਕੇਸ਼ ਮੋਤੀ, ਕੇਮਰ ਰੋਚ, ਕੇਵਿਨ ਸਿੰਕਲੇਅਰ, ਟੇਵਿਨ ਇਮਲਾਚ, ਸ਼ਮਰ ਜੋਸੇਫ, ਜਾਫਰੀ ਮੈਕਕਾਸਕੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News