ਪਾਕਿ ਖ਼ਿਲਾਫ ਵਨ ਡੇ ਸੀਰੀਜ਼ ਤੋਂ ਪਹਿਲਾਂ ਇੰਗਲੈਂਡ ਨੂੰ ਝਟਕਾ, ਇੰਨੇ ਖਿਡਾਰੀ ਆਏ ਪਾਜ਼ੇਟਿਵ
Tuesday, Jul 06, 2021 - 06:07 PM (IST)
ਸਪੋਰਟਸ ਡੈਸਕ : ਪਾਕਿਸਤਾਨ ਖ਼ਿਲਾਫ਼ 8 ਜੁਲਾਈ ਨੂੰ ਵਨ ਡੇ ਸੀਰੀਜ਼ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਇੰਗਲੈਂਡ ਕ੍ਰਿਕਟ ਟੀਮ ਨੂੰ ਝਟਕਾ ਲੱਗਾ ਹੈ। ਇਸ ਦੇ 3 ਖਿਡਾਰੀ ਤੇ 4 ਸਪੋਰਟ ਸਟਾਫ ਦੇ ਮੈਂਬਰ ਕੋਰੋਨਾ ਪਾਜ਼ੇਟਿਵ ਆ ਗਏ ਹਨ। ਅਜਿਹੀ ਹਾਲਤ ’ਚ ਟੀਮ ਦੇ ਬਾਕੀ ਮੈਂਬਰ, ਜੋ ਇਨ੍ਹਾਂ ਪਾਜ਼ੇਟਿਵ ਮੈਂਬਰਾਂ ਦੇ ਸੰਪਰਕ ’ਚ ਆਏ ਹਨ, ਨੂੰ ਆਈਸੋਲੇਸ਼ਨ ਵਿਚ ਭੇਜਿਆ ਜਾਵੇਗਾ, ਹਾਲਾਂਕਿ ਇਸ ਸਭ ਦੇ ਬਾਵਜੂਦ ਪਾਕਿਸਤਾਨ ਸੀਰੀਜ਼ ਨੂੰ ਨਿਰਧਾਰਤ ਪ੍ਰੋਗਰਾਮ ਅਨੁਸਾਰ ਅੱਗੇ ਵਧਣ ਦੀ ਉਮੀਦ ਹੈ। ਅਧਿਕਾਰਤ ਬਿਆਨ ਅਨੁਸਾਰ ਇੰਗਲੈਂਡ ਦੇ ਆਲਰਾਉੂਂਡਰ ਬੇਨ ਸਟੋਕਸ ਹੁਣ ਇਕ ਬਦਲੀ ਹੋਈ ਟੀਮ ਦੀ ਕਪਤਾਨੀ ਕਰਨ ਲਈ ਤਿਆਰ ਹਨ, ਜਿਸ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ। ਇਸ ਦੀ ਵੀ ਪੁਸ਼ਟੀ ਹੋ ਗਈ ਹੈ ਕਿ ਕ੍ਰਿਸ ਸਿਲਵਰਵੁੱਡ ਟੀਮ ਦੇ ਕੋਚ ਦੇ ਤੌਰ ’ਤੇ ਵਾਪਸੀ ਕਰਨਗੇ।
ਇਹ ਵੀ ਪੜ੍ਹੋ : ਧੋਨੀ ਬਾਰੇ ਸਾਕਸ਼ੀ ਨੇ ਕੀਤਾ ਵੱਡਾ ਖੁਲਾਸਾ, ਦੱਸੀਆਂ ਮਜ਼ੇਦਾਰ ਗੱਲਾਂ
ਇੰਗਲੈਂਡ ਐਂਡ ਵੇਲਜ਼ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਜਾਣਕਾਰੀ ਦਿੱਤੀ ਕਿ ਬ੍ਰਿਸਟਲ ’ਚ ਸੋਮਵਾਰ ਨੂੰ ਕੀਤੇ ਗਏ ਪੀ. ਸੀ. ਆਰ. ਟੈਸਟ ਵਿਚ 7 ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜੋ ਹੁਣ ਬ੍ਰਿਟੇਨ ਸਰਕਾਰ ਦੇ ਕੁਆਰੰਟਾਈਨ ਪ੍ਰੋਟੋਕਾਲ ਅਨੁਸਾਰ ਕੁਝ ਦਿਨਾਂ ਦੇ ਕੁਆਰੰਟਾਈਨ ’ਚੋਂ ਲੰਘਣਗੇ। ਈ. ਸੀ. ਬੀ. ਦੇ ਮੁਖੀ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਟਾਮ ਹੈਰੀਸਨ ਨੇ ਕਿਹਾ ਕਿ ਅਸੀਂ ਇਸ ਗੱਲ ਨੂੰ ਲੈ ਕੇ ਸੁਚੇਤ ਹਾਂ ਕਿ ਜੈਵ ਸੁਰੱਖਿਅਤ (ਬਾਇਓ ਬਬਲ) ਵਾਤਾਵਰਣ ਦੇ ਸਖਤ ਪਰਿਵਰਤਨ ਨਾਲ ਦੂਰ ਜਾਣ ਦੇ ਨਾਲ-ਨਾਲ ਡੈਲਟਾ ਵੇਰੀਐਂਟ ਦੇ ਉੱਭਰਨ ਨਾਲ ਕਹਿਰ ਦੀ ਸੰਭਾਵਨਾ ਵਧ ਸਕਦੀ ਹੈ। ਅਸੀਂ ਆਪਣੇ ਖਿਡਾਰੀਆਂ ਤੇ ਮੈਨੇਜਮੈਂਟ ਦੇ ਕਰਮਚਾਰੀਆਂ ਦੀ ਭਲਾਈ ਲਈ ਪ੍ਰੋਟੋਕਾਲ ਨੂੰ ਅਨੁਕੂਲਿਤ ਕਰਨ ਦਾ ਯਤਨ ਕਰਨ ਲਈ ਰਣਨੀਤਕ ਬਦਲ ਬਣਾਇਆ ਹੈ, ਜਿਨ੍ਹਾਂ ਨੇ ਪਿਛਲੇ 14 ਮਹੀਨਿਆਂ ’ਚ ਜ਼ਿਆਦਾਤਰ ਸਮਾਂ ਬਹੁਤ ਹੀ ਸੀਮਤ ਹਾਲਾਤ ’ਚ ਰਹਿ ਕੇ ਬਿਤਾਇਆ ਹੈ। ਹੈਰੀਸਨ ਨੇ ਕਿਹਾ ਕਿ ਅਸੀਂ ਰਾਤੋ-ਰਾਤ ਇਕ ਨਵੀਂ ਟੀਮ ਬਣਾਉਣ ਲਈ ਤੇਜ਼ੀ ਨਾਲ ਕੰਮ ਕੀਤਾ ਹੈ ਤੇ ਅਸੀਂ ਬੇਨ ਸਟੋਕਸ ਦੇ ਧੰਨਵਾਦੀ ਹਾਂ, ਜੋ ਕਪਤਾਨ ਦੇ ਤੌਰ ’ਤੇ ਰਾਸ਼ਟਰੀ ਡਿਊਟੀ ਨਿਭਾਉਣਗੇ।