ਯੂਥ ਓਲੰਪਿਕ ''ਚ ਹਿੱਸਾ ਲਵੇਗਾ ਭਾਰਤ ਦਾ 68 ਮੈਂਬਰੀ ਦਲ

Monday, Oct 01, 2018 - 11:19 PM (IST)

ਯੂਥ ਓਲੰਪਿਕ ''ਚ ਹਿੱਸਾ ਲਵੇਗਾ ਭਾਰਤ ਦਾ 68 ਮੈਂਬਰੀ ਦਲ

ਨਵੀਂ ਦਿੱਲੀ— ਭਾਰਤ ਦਾ 46 ਨੌਜਵਾਨ ਖਿਡਾਰੀਆਂ ਸਮੇਤ 68 ਮੈਂਬਰੀ ਦਲ ਅਰਜਨਟੀਨਾ ਦੇ ਬਿਊਨਸ ਆਇਰਸ ਵਿਚ 6 ਤੋਂ 18 ਅਕਤੂਬਰ ਤਕ ਹੋਣ ਵਾਲੀਆਂ ਤੀਜੀਆਂ ਯੂਥ ਓਲੰਪਿਕ ਖੇਡਾਂ ਵਿਚ ਹਿੱਸਾ ਲਵੇਗਾ। ਯੂਥ ਓਲੰਪਿਕ ਵਿਚ ਹਿੱਸਾ ਲੈਣ ਵਾਲਾ ਇਹ ਭਾਰਤ ਦਾ ਹੁਣ ਤਕ ਦਾ ਸਭ ਤੋਂ ਵੱਡਾ ਦਲ ਹੈ।  ਭਾਰਤ ਦੇ 46 ਨੌਜਵਾਨ ਐਥਲੀਟਾਂ ਨੇ 13 ਖੇਡਾਂ ਲਈ ਕੁਆਲੀਫਾਈ ਕੀਤਾ ਹੈ।  ਯੂਥ ਓਲੰਪਿਕ ਵਿਚ ਹਿੱਸਾ ਲੈਣ ਜਾ ਰਹੇ ਭਾਰਤੀ ਖਿਡਾਰੀਆਂ ਲਈ ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਨੇ ਸੋਮਵਾਰ ਸ਼ਾਮ ਇਕ ਵਿਦਾਈ ਸਮਾਰੋਹ ਦਾ ਆਯੋਜਨ ਕੀਤਾ। ਮੁੱਖ ਮਹਿਮਾਨ ਤੇ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਖਿਡਾਰੀਆਂ ਨੂੰ ਚੰਗੇ ਪ੍ਰਦਰਸ਼ਨ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।


Related News