ਐਂਡਰਸਨ ਨੂੰ ਭਾਰਤ ਦੇ ਦੌਰੇ ਤੋਂ ਪਹਿਲਾਂ 6 ਹਫਤਿਆਂ ਦਾ ਆਰਾਮ
Monday, Jun 11, 2018 - 12:40 AM (IST)
ਲੰਡਨ— ਇੰਗਲੈਂਡ ਦਾ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਮੋਢੇ ਦੀ ਸੱਟ ਕਾਰਨ ਛੇ ਹਫਤਿਆਂ ਲਈ ਟੀਮ 'ਚੋਂ ਬਾਹਰ ਹੋ ਗਿਆ ਹੈ, ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਭਾਰਤ ਵਿਰੁੱਧ ਅਗਸਤ 'ਚ ਸ਼ੁਰੂ ਹੋਣ ਜਾ ਰਹੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਤੋਂ ਪਹਿਲਾਂ ਉਸ ਨੂੰ ਪੂਰੀ ਤਰ੍ਹਾਂ ਫਿੱਟ ਹੋਣ ਲਈ ਇਹ ਸਮਾਂ ਦਿੱਤਾ ਗਿਆ ਹੈ।
35 ਸਾਲਾ ਐਂਡਰਸਨ ਪਿਛਲੇ ਕਾਫੀ ਸਮੇਂ ਤੋਂ ਮੋਢੇ ਦੀ ਸੱਟ ਨਾਲ ਜੂਝ ਰਿਹਾ ਸੀ ਤੇ ਉਸ ਨੂੰ ਹੁਣ ਪੂਰੀ ਤਰ੍ਹਾਂ ਫਿੱਟ ਹੋਣ ਲਈ ਹਰ ਤਰ੍ਹਾਂ ਦੀ ਕਾਊਂਟੀ ਕ੍ਰਿਕਟ ਤੋਂ ਛੇ ਹਫਤਿਆਂ ਦਾ ਆਰਾਮ ਦਿੱਤਾ ਗਿਆ ਹੈ।
