5ਵੀਂ ਕਲਾਸ ਦੇ ਵਿਦਿਆਰਥੀ ਨੇ ਮਾਡਿਊਲ ਚੈਂਪੀਅਨਸ਼ਿਪ 'ਚ ਹਾਸਲ ਕੀਤਾ ਪਹਿਲਾ ਸਥਾਨ

Wednesday, Dec 14, 2022 - 10:34 AM (IST)

5ਵੀਂ ਕਲਾਸ ਦੇ ਵਿਦਿਆਰਥੀ ਨੇ ਮਾਡਿਊਲ ਚੈਂਪੀਅਨਸ਼ਿਪ 'ਚ ਹਾਸਲ ਕੀਤਾ ਪਹਿਲਾ ਸਥਾਨ

ਜਲੰਧਰ (ਬਿਊਰੋ)- ਜਲੰਧਰ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਯੂਨੀਵਰਸਲ ਕੰਸੈਪਟ ਆਫ ਮੈਂਟਲ ਐਰੀਥਮੈਟਿਕ ਸਿਸਟਮ (ਯੂ.ਸੀ.ਐੱਮ.ਐੱਮ.ਐੱਸ.) ਪੰਜਾਬ ਅਤੇ ਚੰਡੀਗੜ੍ਹ ਵੱਲੋਂ ਇਕ ਮੁਕਾਬਲਾ ਕਰਵਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਏ.ਪੀ.ਜੇ. ਸਕੂਲ ਮਹਾਵੀਰ ਮਾਰਗ ਦੇ ਵਿਦਿਆਰਥੀ ਨਿਊ ਜਵਾਹਰ ਨਗਰ ਅਤੇ 5ਵੀਂ ਜਮਾਤ ਦੇ ਵਿਦਿਆਰਥੀ ਰਿਧਾਨ ਉੱਪਲ ਪੁੱਤਰ ਰੋਹਨ ਉੱਪਲ ਨੇ ਮਾਡਿਊਲ ਚੈਂਪੀਅਨਸ਼ਿਪ 'ਚ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਰਿਧਾਨ ਨੂੰ ਸਟੇਟ ਟਰਾਫੀ ਅਤੇ 2100 ਰੁਪਏ ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।

 


author

Aarti dhillon

Content Editor

Related News