5 ਭਾਰਤੀ ਕ੍ਰਿਕਟਰਸ ਜਿਨ੍ਹਾਂ ਦੇ ਵਿਆਹ ਤੋਂ ਬਾਅਦ ਵੀ ਰਹੇ ਅਫੇਅਰ

Tuesday, Jul 13, 2021 - 02:10 AM (IST)

ਨਵੀਂ ਦਿੱਲੀ- ਭਾਰਤੀ ਟੀਮ ਦੇ ਕਈ ਖਿਡਾਰੀ ਅਜਿਹੇ ਹਨ, ਜਿਨ੍ਹਾਂ ਦੇ ਵਿਆਹ ਤੋਂ ਬਾਅਦ ਵੀ ਅਫੇਅਰ ਦੇ ਖੂਬ ਚਰਚੇ ਰਹੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ 5 ਭਾਰਤੀ ਖਿਡਾਰੀਆਂ ਦਾ ਨਾਂ ਦੱਸਾਂਗੇ, ਜਿਨ੍ਹਾਂ ਦੇ ਵਿਆਹ ਦੇ ਬਾਵਜੂਦ ਵੀ ਅਫੇਅਰ ਰਹੇ ਸਨ। ਕੁਝ ਖਿਡਾਰੀਆਂ ਨੇ ਤਾਂ ਆਪਣੇ ਦੂਜੇ ਅਫੇਅਰ ਦੀਆਂ ਲੜਕੀਆਂ ਨਾਲ ਵਿਆਹ ਕਰਨ ਦੇ ਚੱਕਰ 'ਚ ਆਪਣੀ ਪਹਿਲੀ ਪਤਨੀ ਨੂੰ ਵੀ ਤਲਾਕ ਦੇ ਦਿੱਤਾ ਸੀ।

PunjabKesari

ਇਹ ਖ਼ਬਰ ਪੜ੍ਹੋ- ਯੂਰੋ 2020 ਦੇ ‘ਗੋਲਡਨ ਬੂਟ’ ਬਣੇ ਰੋਨਾਲਡੋ


1. ਸੌਰਭ ਗਾਂਗੁਲੀ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਮੌਜੂਦਾ ਸਮੇਂ ਬੀ. ਸੀ. ਸੀ .ਆਈ. ਦੇ ਪ੍ਰਧਾਨ ਸੌਰਭ ਗਾਂਗੁਲੀ ਅਤੇ ਬਾਲੀਵੁੱਡ ਅਭਿਨੇਤਰੀ ਹਸੀਨਾ ਨਗਮਾ ਦੇ ਵਿਚਾਲੇ ਸਾਲ 2000 'ਚ ਰਿਸ਼ਤਿਆਂ ਦੀ ਵੱਡੀ ਚਰਚਾ ਕੀਤੀ ਜਾਂਦੀ ਸੀ। ਉਸ ਦੌਰ ਦੀ ਖੂਬਸੂਰਤ ਹਸੀਨਾ ਨਗਮਾ ਦਾ ਨਾਂ ਸੌਰਭ ਗਾਂਗੁਲੀ ਨਾਲ ਜੋੜਿਆ ਸੀ ਅਤੇ ਬਹੁਤ ਗੱਲਾਂ ਸੁਣਨ ਨੂੰ ਮਿਲ ਰਹੀਆਂ ਸਨ। ਉਸ ਸਮੇਂ ਮੰਨਿਆ ਜਾਂਦਾ ਸੀ ਕਿ ਨਗਮਾ ਅਤੇ ਸੌਰਭ ਗਾਂਗੁਲੀ ਦੇ ਵਿਚਾਲੇ ਅਫੇਅਰ ਚੱਲ ਰਿਹਾ ਹੈ ਜੋ ਲੰਮੇ ਸਮੇਂ ਤੱਕ ਰਿਹਾ ਸੀ।

PunjabKesari
2. ਮੁਹੰਮਦ ਅਜ਼ਹਰੂਦੀਨ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਮੁਹੰਮਦ ਅਜ਼ਹਰੂਦੀਨ ਦੇ 2 ਵਿਆਹ ਦੇ ਬਾਰੇ ਵਿਚ ਬਹੁਤ ਲੋਕ ਜਾਣਦੇ ਹੋਣਗੇ। ਉਨ੍ਹਾਂ ਨੇ ਪਹਿਲਾਂ ਨੌਰੀਨ ਨਾਲ ਵਿਆਹ ਕੀਤਾ ਸੀ, ਜਿਨ੍ਹਾਂ ਦੇ 2 ਬੇਟੇ ਸਨ ਪਰ ਬਾਅਦ ਵਿਚ ਉਸਦਾ ਅਫੇਅਰ ਬਾਲੀਵੁੱਡ ਅਭਿਨੇਤਰੀ ਸੰਗੀਤਾ ਬਿਲਜਾਨੀ ਨਾਲ ਚੱਲ ਪਿਆ। 1996 ਵਿਚ ਅਭਿਨੇਤਰੀ ਸੰਗੀਤਾ ਬਿਲਜਾਨੀ ਨਾਲ ਵਿਆਹ ਕਰਨ ਦੇ ਚੱਕਰ ਵਿਚ ਉਹ ਆਪਣੀ ਪਹਿਲੀ ਪਤਨੀ ਤੋਂ ਅਲੱਗ ਹੋ ਗਏ ਸਨ। 
ਭਾਰਤੀ ਟੀਮ ਦੇ 90 ਦੇ ਦਹਾਕੇ ਦੇ ਕਪਤਾਨ ਮੁਹੰਮਦ ਅਜ਼ਹਰੂਦੀਨ ਦਾ ਵੀ ਕਰੀਅਰ ਫਿਕਸਿੰਗ ਵਿਚ ਨਾਂ ਆਉਣ ਦੇ ਕਾਰਨ ਖਤਮ ਹੋ ਗਿਆ। ਮੈਚ ਫਿਕਸਿੰਗ ਵਿਚ ਨਾਂ ਆਉਣ ਦੇ ਕਾਰਨ ਹੀ ਅਜ਼ਹਰੂਦੀਨ ਆਪਣੇ ਕਰੀਅਰ ਵਿਚ ਸਿਰਫ 99 ਟੈਸਟ ਮੈਚ ਹੀ ਖੇਡ ਸਕੇ ਸਨ।

ਇਹ ਖ਼ਬਰ ਪੜ੍ਹੋ- ਸੋਫੀ ਤੇ ਡੇਵੋਨ ਕਾਨਵੇ ICC ਦੇ ਮਹੀਨੇ ਦੇ ਸਰਵਸ੍ਰੇਸ਼ਠ ਖਿਡਾਰੀ ਬਣੇ

PunjabKesari
3. ਮੁਹੰਮਦ ਸ਼ੰਮੀ
ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦੀ ਪਤਨੀ ਹਸੀਨ ਜਹਾਂ ਨੇ ਸ਼ੰਮੀ 'ਤੇ ਦੂਜੀਆਂ ਲੜਕੀਆਂ ਨਾਲ ਨਾਜਾਇਜ਼ ਸਬੰਧ ਬਣਾਉਣ ਦੇ ਗੰਭੀਰ ਦੋਸ਼ ਲਗਾਏ ਸਨ। ਨਾਲ ਹੀ ਮੁਹੰਮਦ ਸ਼ੰਮੀ ਦੀ ਪਤਨੀ ਹਸੀਨ ਜਹਾਂ ਨੇ ਭਾਰਤੀ ਕ੍ਰਿਕਟਰ ਮੁਹੰਮਦ ਸ਼ੰਮੀ 'ਤੇ ਘਰੇਲੂ ਹਿੰਸਾ ਅਤੇ ਹੱਤਿਆ ਕਰਨ ਦੇ ਗੰਭੀਰ ਦੋਸ਼ ਲਗਾਏ ਸਨ। ਹਸੀਨ ਜਹਾਂ ਨੇ ਸ਼ੰਮੀ ਤੇ ਉਸਦੇ ਪਰਿਵਾਰ ਦੇ ਮੈਂਬਰਾਂ ਦੇ ਵਿਰੁੱਧ ਕੋਲਕਾਤਾ ਦੇ ਇਕ ਪੁਲਸ ਥਾਣੇ ਵਿਚ ਐੱਫ. ਆਈ. ਆਰ. ਦਰਜ ਕਰਵਾਈ ਸੀ, ਜਿਸ ਵਿਚ ਭਾਰਤੀ ਟੀਮ ਦੇ
ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ 'ਤੇ ਦਾਜ, ਘਰੇਲੂ ਹਿੰਸਾ, ਹੱਤਿਆ ਦੀ ਕੋਸ਼ਿਸ਼, ਧਮਕੀ ਤੇ ਸਾਜ਼ਿਸ਼ਾਂ ਸਮੇਤ ਕਈ ਧਾਰਾਵਾਂ ਲਗਾਈਆਂ ਹੋਈਆਂ ਸਨ।

PunjabKesari
4. ਜਵਾਗਲ ਸ਼੍ਰੀਨਾਥ
ਭਾਰਤੀ ਤੇਜ਼ ਗੇਂਦਬਾਜ਼ ਨੇ ਪਹਿਲਾਂ ਜਯੋਤਸਨਾ ਨਾਲ ਵਿਆਹ ਕੀਤਾ ਸੀ ਪਰ ਮਾਧਵੀ ਪਤਰਾਵਲੀ ਨਾਮ ਪੱਤਰਕਾਰ ਨਾਲ ਵਿਆਹ ਕਰਨ ਦੇ ਲਈ ਉਸ ਨੂੰ ਤਲਾਕ ਦੇ ਦਿੱਤਾ। ਦੋਵਾਂ ਨੇ 2008 ਵਿਚ ਵਿਆਹ ਕਰ ਲਿਆ ਸੀ। ਪਹਿਲਾ ਵਿਆਹ ਹੋਣ ਦੇ ਬਾਵਜੂਦ ਸ਼੍ਰੀਨਾਥ ਦਾ ਅਫੇਅਰ ਮਾਧਵੀ ਪਤਰਾਵਲੀ ਨਾਲ ਚੱਲ ਪਿਆ।
ਦੱਸ ਦੇਈਏ ਕਿ 2003 ਵਿਸ਼ਵ ਕੱਪ ਵਿਚ ਸ਼੍ਰੀਨਾਥ ਨੇ ਭਾਰਤੀ ਟੀਮ ਦੇ ਲਈ ਇਕ ਅਹਿਮ ਭੂਮਿਕਾ ਨਿਭਾਈ ਸੀ ਤੇ ਭਾਰਤ ਦੀ ਉਸ ਵਿਸ਼ਵ ਕੱਪ ਵਿਚ ਲਗਾਤਾਰ 8 ਜਿੱਤ 'ਤੇ ਇਕ ਵੱਡਾ ਯੋਗਦਾਨ ਦਿੱਤਾ ਸੀ। ਸ਼੍ਰੀਨਾਥ ਨੇ ਭਾਰਤੀ ਟੀਮ ਦੇ ਲਈ 67 ਟੈਸਟ ਮੈਚ ਅਤੇ 229 ਵਨ ਡੇ ਮੈਚ ਖੇਡੇ ਸਨ। ਜਿਸ ਵਿਚ ਸ਼੍ਰੀਨਾਥ ਨੇ ਟੈਸਟ ਵਿਚ 236 ਤੇ ਵਨ ਡੇ ਵਿਚ 315 ਵਿਕਟਾਂ ਹਾਸਲ ਕੀਤੀਆਂ।

PunjabKesari
5. ਵਿਨੋਦ ਕਾਂਬਲੀ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਵਿਨੋਦ ਕਾਂਬਲੀ ਨੇ ਆਪਣੀ ਬਚਪਨ ਦੀ ਦੋਸਤ ਨੋਇਲਾ ਲੁਈਸ ਨਾਲ 1998 ਵਿਚ ਵਿਆਹ ਕੀਤਾ ਸੀ ਪਰ ਬਾਅਦ ਵਿਚ ਉਸਦਾ ਅਫੇਅਰ ਸਾਬਕਾ ਮਾਡਲ ਐਂਡਰਿਆ ਹੇਵਿਟ ਨਾਲ ਚੱਲ ਪਿਆ ਅਤੇ ਉਨ੍ਹਾਂ ਨੇ ਉਸ ਨਾਲ ਵੀ ਵਿਆਹ ਕਰ ਲਿਆ।
1993 ਤੋਂ 2000 ਤੱਕ ਭਾਰਤੀ ਟੀਮ ਵਲੋਂ ਖੇਡ ਚੁੱਕੇ ਖੱਬੇ ਹੱਥ ਦੇ ਬੱਲੇਬਾਜ਼ ਵਿਨੋਦ ਕਾਂਬਲੀ ਆਪਣੇ ਹੁਨਰ ਨਾਲ ਇਕ ਮਹਾਨ ਖਿਡਾਰੀ ਬਣ ਸਕਦੇ ਸਨ ਪਰ ਆਪਣੇ ਵਿਵਾਦਾਂ ਦੇ ਚੱਲਦੇ ਉਹ ਹਨੇਰੇ ਵਿਚ ਗੁਆਚ ਗਏ ਸਨ। ਸ਼ੁਰੂਆਤ ਵਿਚ ਉਨ੍ਹਾਂ ਨੇ ਭਾਰਤੀ ਟੀਮ ਦੇ ਲਈ ਬਹੁਤ ਦੌੜਾਂ ਬਣਾਈਆਂ ਸਨ ਪਰ ਵਿਵਾਦਾਂ ਵਿਚ ਆਉਣ ਤੋਂ ਬਾਅਦ ਉਸਦੇ ਬੱਲੇ ਤੋਂ ਵੀ ਦੌੜਾਂ ਨਿਕਲਣੀਆਂ ਬੰਦ ਹੋ ਗਈਆਂ। ਕਾਂਬਲੀ ਨੇ ਭਾਰਤੀ ਟੀਮ ਦੇ ਲਈ 104 ਵਨ ਡੇ ਤੇ 17 ਟੈਸਟ ਮੈਚ ਖੇਡੇ ਹਨ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News