4th Test Day 3 Stumps : ਭਾਰਤ ਦਾ ਸਕੋਰ - 289/3, ਆਸਟ੍ਰੇਲੀਆ ਕੋਲ ਅਜੇ ਵੀ 191 ਦੌੜਾਂ ਦੀ ਬੜ੍ਹਤ
Saturday, Mar 11, 2023 - 05:20 PM (IST)
ਸਪੋਰਟਸ ਡੈਸਕ- ਭਾਰਤ ਤੇ ਆਸਟ੍ਰੇਲੀਆ ਦਰਮਿਆਨ ਬਾਰਡਰ ਗਾਵਸਕਰ ਟਰਾਫੀ ਸੀਰੀਜ਼ ਦੇ ਚੌਥੇ ਤੇ ਆਖ਼ਰੀ ਮੈਚ ਦੇ ਤੀਜੇ ਦਿਨ ਦੀ ਖੇਡ ਖਤਮ ਹੋ ਗਈ ਹੈ। ਭਾਰਤ ਨੇ ਸਟੰਪਸ ਹੋਣ ਤਕ 3 ਵਿਕਟਾਂ ਦੇ ਨੁਕਸਾਨ 'ਤੇ 289 ਦੌੜਾਂ ਬਣਾ ਲਈਆਂ ਸਨ। ਇਸ ਤਰ੍ਹਾਂ ਆਸਟ੍ਰੇਲੀਆ ਕੋਲ ਅਜੇ ਵੀ 191 ਦੌੜਾਂ ਦੀ ਬੜ੍ਹਤ ਮੌਜੂਦ ਹੈ।
ਸਟੰਪਸ ਹੋਣ ਤਕ ਕ੍ਰੀਜ਼ 'ਤੇ ਵਿਰਾਟ ਕੋਹਲੀ 59 ਦੌੜਾਂ ਤੇ 16 ਦੌੜਾਂ ਬਣਾ ਕੇ ਖੇਡ ਰਹੇ ਸਨ। ਭਾਰਤ ਲਈ ਸ਼ੁਭਮਨ ਗਿੱਲ ਸ਼ਾਨਦਾਰ 128 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਨੇ 25 ਦੌੜਾਂ ਦੇ ਪੁਜਾਰਾ ਨੇ 42 ਦੌੜਾਂ ਦਾ ਯੋਗਦਾਨ ਦਿੱਤਾ। ਆਸਟ੍ਰੇਲੀਆ ਵਲੋਂ ਨਾਥਨ ਲਿਓਨ ਨੇ 1, ਮੈਥਿਊ ਕੁਹਨੇਮਨ ਨੇ 1 ਤੇ ਟੌਡ ਮਰਫੀ ਨੇ 1 ਵਿਕਟਾਂ ਲਈਆਂ।
ਇਹ ਵੀ ਪੜ੍ਹੋ : ਧੋਨੀ ਲਈ ਅਨੋਖਾ ਕ੍ਰੇਜ਼, ਫੈਨ ਨੇ ਛਪਵਾ ਲਈ ਵਿਆਹ ਦੇ ਕਾਰਡ 'ਤੇ ਧੋਨੀ ਦੀ ਤਸਵੀਰ
ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਆਪਣੀ ਪਹਿਲਾ ਪਾਰੀ ਦੇ ਦੌਰਾਨ ਉਸਮਾਨ ਖਵਾਜਾ ਦੀਆਂ 180 ਦੌੜਾਂ ਤੇ ਗ੍ਰੀਨ ਦੀਆਂ 114 ਦੌੜਾਂ ਦੀ ਬਦੌਲਤ 480 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ। ਉਦੋਂ ਭਾਰਤ ਲਈ ਮੁਹੰਮਦ ਸ਼ੰਮੀ ਨੇ 2, ਅਸ਼ਵਿਨ ਨੇ 6, ਰਵਿੰਦਰ ਜਡੇਜਾ ਨੇ 1 ਤੇ ਅਕਸ਼ਰ ਪਟੇਲ ਨੇ 1 ਵਿਕਟ ਲਈਆਂ ਸਨ।
ਦੋਵੇਂ ਦੇਸ਼ਾਂ ਦੀ ਪਲੇਇੰਗ ਇਲੈਵਨ
ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਸ਼੍ਰੀਕਰ ਭਾਰਤ (ਵਿਕਟਕੀਪਰ), ਰਵਿੰਦਰ ਜਡੇਜਾ, ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਉਮੇਸ਼ ਯਾਦਵ, ਮੁਹੰਮਦ ਸ਼ੰਮੀ
ਆਸਟਰੇਲੀਆ : ਟ੍ਰੈਵਿਸ ਹੈੱਡ, ਉਸਮਾਨ ਖਵਾਜਾ, ਮਾਰਨਸ ਲੈਬੁਸ਼ਗਨ, ਸਟੀਵਨ ਸਮਿਥ (ਕਪਤਾਨ), ਪੀਟਰ ਹੈਂਡਸਕੌਮ, ਕੈਮਰਨ ਗ੍ਰੀਨ, ਐਲੇਕਸ ਕੈਰੀ (ਵਿਕਟਕੀਪਰ.), ਮਿਸ਼ੇਲ ਸਟਾਰਕ, ਮੈਥਿਊ ਕੁਹਨਮੈਨ, ਟੌਡ ਮਰਫੀ, ਨਾਥਨ ਲਿਓਨ
ਨੋਟ : ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।