4 ਨਿਸ਼ਾਨੇਬਾਜ਼ਾਂ ਨੇ ਪੁਰਸ਼ ਟ੍ਰੈਪ ਕੁਆਲੀਫਿਕੇਸ਼ਨ ''ਚ 50-50 ਅੰਕ ਕੀਤੇ ਹਾਸਲ

Wednesday, Nov 20, 2019 - 09:42 PM (IST)

4 ਨਿਸ਼ਾਨੇਬਾਜ਼ਾਂ ਨੇ ਪੁਰਸ਼ ਟ੍ਰੈਪ ਕੁਆਲੀਫਿਕੇਸ਼ਨ ''ਚ 50-50 ਅੰਕ ਕੀਤੇ ਹਾਸਲ

ਨਵੀਂ ਦਿੱਲੀ— ਭਾਰਤੀ ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਕੇਨਾਨ ਚੇਨਾਈ ਤੇ ਨੋਜਵਾਨ ਮਾਨਵਾਦਿੱਤਿਆ ਸਿੰਘ ਰਾਠੌੜ ਸਮੇਤ ਚਾਰ ਨਿਸ਼ਾਨੇਬਾਜ਼ਾਂ ਨੇ ਰਾਸ਼ਟਰੀ ਸ਼ਾਟਗਨ ਚੈਂਪੀਅਨਸ਼ਿਪ ਦੇ ਪੁਰਸ਼ ਟ੍ਰੈਪ ਕੁਆਲੀਫਿਕੇਸ਼ਨ ਦੇ ਪਹਿਲੇ ਦਿਨ ਦੋ ਪ੍ਰਫੈਕਟ ਦੌਰ ਖੇਡਦੇ ਹੋਏ 25-25 ਸ਼ਾਟ ਦੇ ਨਿਸ਼ਾਨੇ ਲਗਾਏ। ਇਸ ਤੋਂ ਇਲਾਵਾ ਦੋ ਹੋਰ ਨਿਸ਼ਾਨੇਬਾਜ਼ ਜੋਰਾਵਰ ਸਿੰਘ ਸੰਧੂ ਤੇ ਅਰਜੁਨ ਸਿੰਘ ਨੇ ਪ੍ਰਫੈਕਟ ਸ਼ਾਟ ਖੇਡੇ ਤੇ ਤਿੰਨ ਹੋਰ ਦੌਰ ਖੇਡੇ ਜਾਣੇ ਹਨ। ਤਾਮਿਲਨਾਡੂ ਦੇ ਪ੍ਰਥਿਵੀਰਾਮ ਟੇਂਟਾਈਮਨ, ਮਾਨਸ਼ੇਰ ਸਿੰਘ, ਮੁਹੰਮਦ ਅਸਾਬ, ਸ਼ਾਰਦੁਲ ਵਿਹਾਨ ਤੇ ਸ਼ਪਥ ਭਾਰਦਵਾਜ ਨੇ 48-48 ਅੰਕ ਹਾਸਲ ਕੀਤੇ। ਭਾਰਤੀ ਰਾਸ਼ਟਰੀ ਰਾਈਫਲ ਸੰਘ (ਐੱਨ. ਆਰ. ਏ. ਆਈ.) ਦੇ ਪ੍ਰਧਾਨ ਰਨਿੰਦਰ ਸਿੰਘ ਨੇ 23 ਤੇ 24 ਦੇ ਰਾਊਂਡ ਨਾਲ ਕੁੱਲ 47 ਅੰਕ ਬਣਾ ਲਏ ਹਨ। ਵੀਰਵਾਰ ਨੂੰ ਦੋ ਹੋਰ ਦੌਰ ਖੇਡੇ ਜਾਣਗੇ, ਜਦਕਿ ਆਖਰੀ ਦੌਰ ਸ਼ੁੱਕਰਵਾਰ ਨੂੰ ਖੇਡਿਆ ਜਾਵੇਗਾ, ਜਿਸ ਤੋਂ ਬਾਅਦ ਫਾਈਨਲ ਹੋਵੇਗਾ।


author

Gurdeep Singh

Content Editor

Related News