4 ਘੰਟੇ 20 ਮਿੰਟ ''ਪਲੈਂਕ''! ਇਸ ਮਹਿਲਾ ਨੇ ਬਣਾਇਆ ਗਿਨੀਜ ਵਿਸ਼ਵ ਰਿਕਾਰਡ
Monday, Jun 03, 2019 - 02:18 AM (IST)

ਸਪੋਰਟਸ ਡੈੱਕਸ— ਗੱਲ ਜੇਕਰ ਫਿੱਟਨੈੱਸ ਜਾ ਵਰਕਆਊਟ ਸਬੰਧੀ ਰਿਕਾਰਡ ਬਣਾਉਣ ਦੀ ਹੈ ਤਾਂ ਪੁਰਸ਼ਾਂ ਦਾ ਨਾਂ ਲਿਸਟ 'ਚ ਟੌਪ 'ਤੇ ਹੁੰਦਾ ਹੈ। ਜੇਕਰ ਹਾਲ ਹੀ 'ਚ ਕੈਨੇਡਾ ਦੀ ਇਕ ਮਹਿਲਾ ਨੇ ਇਸ ਪਰੰਪਰਾ ਨੂੰ ਤੋੜ ਦਿੱਤਾ ਹੈ। ਜੀ ਹਾਂ, ਕੈਨੇਡਾ ਦੀ ਰਹਿਣ ਵਾਲੀ ਡਾਨਾ ਗਲੋਵਾਕਾ ਨੇ 'ਪਲੈਂਕ' ਕਸਰਤ 'ਚ ਗਿਨੀਜ ਵਿਸ਼ਵ ਰਿਕਾਰਡ ਬਣਾ ਕੇ ਇਸ ਗੱਲ ਨੂੰ ਗਲਤ ਸਾਬਤ ਕਰ ਦਿਖਾਇਆ ਹੈ ਕਿ ਸਿਰਫ ਪੁਰਸ਼ ਫਿੱਟਨੈੱਸ ਸਬੰਧੀ ਰਿਕਾਰਡ ਬਣਾ ਸਕਦੇ ਹਨ।
ਡਾਨਾ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਫਿੱਟਨੈੱਸ ਦੀਆਂ ਵੀਡੀਓ ਤੇ ਤਸਵੀਰਾਂ ਨੂੰ ਸ਼ੇਅਰ ਕਰਦੀ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਉਸਦੇ 8 ਹਜ਼ਾਰ ਤੋਂ ਵੀ ਜ਼ਿਆਦਾ ਫਾਲੋਅਰਸ ਹਨ ਤੇ ਗਿਨੀਜ ਵਿਸ਼ਵ ਰਿਕਾਰਡ 'ਚ ਜਗ੍ਹਾ ਬਣਾਉਣ ਤੋਂ ਬਾਅਦ ਫੈਨ ਫਲੋਈਵਿੰਗ ਹੋਰ ਵੀ ਵੱਧ ਗਈ ਹੈ। ਡਾਨਾ ਨੇ ਲਗਾਤਾਰ 4 ਘੰਟੇ 20 ਮਿੰਟ ਤਕ ਇਹ ਕਸਰਤ ਕਰਦੇ ਹੋਏ ਸਾਰਿਆਂ ਰਿਕਾਰਡਾਂ ਨੂੰ ਪਿੱਛੇ ਛੱਡ ਦਿੱਤਾ ਹੈ। ਇਹ ਰਿਕਾਰਡ ਪਿਛਲੇ ਰਿਕਾਰਡ ਤੋਂ ਕਰੀਬ ਇੱਕ ਘੰਟਾ ਜ਼ਿਆਦਾ ਕਰ ਰਿਹਾ ਹੈ। ਡਾਨਾ ਦੇ ਇਸ ਰਿਕਾਰਡ ਨੂੰ ਤੋੜ ਸਕਣਾ ਕਿਸੇ ਦੇ ਲਈ ਵੀ ਮੁਸ਼ਕਿਲਾਂ ਭਰਿਆ ਹੋਵੇਗਾ।
ਵਿਸ਼ਵ ਰਿਕਾਰਡ ਬਣਾਉਣ 'ਤੇ ਡਾਨਾ ਬਹੁਤ ਖੁਸ਼ ਹੈ ਤੇ ਇਸ ਦੇ ਲਈ ਆਪਣੇ ਭਰਾ ਦਾ ਧੰਨਵਾਦ ਕੀਤਾ। ਮੀਡੀਆ ਨਾਲ ਗੱਲ ਬਾਤ ਕਰਦੇ ਹੋਏ ਡਾਨਾ ਨੇ ਕਿਹਾ ਕਿ ਜਦੋਂ ਮੈਂ ਪਹਿਲੀ ਬਾਰ 'ਪਲੈਂਕ' ਕਸਰਤ ਕੀਤੀ ਸੀ ਤਾਂ ਕੇਵਲ 4 ਮਿੰਟ ਲਈ ਹੀ ਕਰ ਸਕੀ ਸੀ ਪਰ ਅੱਜ ਪੂਰੇ 4 ਘੰਟੇ 20 ਮਿੰਟ ਦਾ ਰਿਕਾਰਡ ਬਣਾਇਆ ਹੈ। ਉਨ੍ਹਾ ਨੇ ਕਿਹਾ ਖੁਦ 'ਤੇ ਮਾਣ ਹੈ।