ਦਿੱਲੀ ਟੀਮ 'ਚ ਨਿਕਲੇ ਕੋਰੋਨਾ ਦੇ 4 ਮਾਮਲੇ, ਮਿਸ਼ੇਲ ਮਾਰਸ਼ ਵੀ ਪਾਜ਼ੇਟਿਵ
Monday, Apr 18, 2022 - 11:03 PM (IST)
ਮੁੰਬਈ- ਦਿੱਲੀ ਕੈਪੀਟਲਸ ਦੇ ਆਸਟਰੇਲੀਆਈ ਆਲਰਾਊਂਡਰ ਮਿਸ਼ੇਲ ਮਾਰਸ਼ ਘੱਟ ਤੋਂ ਘੱਟ 10 ਦਿਨ ਤੱਕ ਟੀਮ ਤੋਂ ਬਾਹਰ ਰਹਿਣਗੇ ਕਿਉਂਕਿ ਦਿਨ ਭਰ ਵਿਚ ਤੇਜ਼ੀ ਨਾਲ ਬਦਲਦੇ ਘਟਨਾਕ੍ਰਮ ਵਿਚ ਉਸਦਾ ਕੋਵਿਡ-19 ਦੇ ਲਈ ਕੀਤਾ ਗਿਆ ਦੂਜਾ ਆਰ. ਟੀ. ਪੀ. ਸੀ. ਆਰ. ਟੈਸਟ ਪਾਜ਼ੇਟਿਵ ਆਇਆ ਹੈ। ਉਸ ਤੋਂ ਇਲਾਵਾ ਦਿੱਲੀ ਦੇ ਸਹਿਯੋਗੀ ਸਟਾਫ ਦੇ 2 ਮੈਂਬਰਾਂ ਦਾ ਵੀ ਟੈਸਟ ਪਾਜ਼ੇਟਿਵ ਆਇਆ ਹੈ, ਜਿਸ ਨਾਲ ਟੀਮ ਵਿਚ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਚਾਰ ਹੋ ਗਈ ਹੈ। ਮਾਰਸ਼ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ ਜਾਂ ਨਹੀਂ, ਇਸਦੀ ਪੁਸ਼ਟੀ ਨਹੀਂ ਕੀਤੀ ਜਾ ਸਕੀ ਹੈ। ਜਿਨ੍ਹਾਂ 2 ਹੋਰਾਂ ਦਾ ਟੈਸਟ ਪਾਜ਼ੇਟਿਵ ਆਇਆ ਹੈ, ਉਸ ਵਿਚ ਟੀਮ ਦੇ ਡਾਕਟਰ ਅਭਿਜੀਤ ਸਾਲਵੀ ਅਤੇ ਟੀਮ ਦਾ ਮਾਲਿਸ਼ੀਆ ਸ਼ਾਮਿਲ ਹੈ।
ਇਹ ਖ਼ਬਰ ਪੜ੍ਹੋ- ਦੇਵਾਂਤ ਮਾਧਵਨ ਨੇ ਡੇਨਿਸ਼ ਓਪਨ ਤੈਰਾਕੀ 'ਚ ਜਿੱਤਿਆ ਸੋਨ ਤਮਗਾ
ਬਾਕੀ ਸਾਰੇ ਖਿਡਾਰੀਆਂ ਦੀ ਆਰ. ਟੀ. ਪੀ. ਸੀ. ਆਰ. ਰਿਪੋਰਟ ਨੈਗੇਟਿਵ ਆਈ ਹੈ। ਕੁਝ ਦਿਨ ਪਹਿਲਾਂ ਟੀਮ ਫਿਜ਼ੀਓ ਪੈਟਰਿਕ ਫਰਹਾਰਟ ਨੂੰ ਕੋਰੋਨਾ ਵਾਰਇਸ ਨਾਲ ਪਾਜ਼ੇਟਿਵ ਪਾਇਆ ਗਿਆ ਸੀ, ਜਿਸ ਤੋਂ ਬਾਅਦ ਉਹ ਕੁਆਰੰਟੀਨ 'ਤੇ ਹੈ। ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਆਰ. ਟੀ. ਪੀ. ਸੀ. ਆਰ. ਰਿਪੋਰਟ ਨੈਗੇਟਿਵ ਆਈ ਸੀ ਪਰ ਉਸਦੀ ਦੂਜੀ ਆਰ. ਟੀ. ਪੀ. ਸੀ. ਆਰ. ਰਿਪੋਰਟ ਪਾਜ਼ੇਟਿਵ ਆਈ ਹੈ। ਉਸ ਦੇ ਇਲਾਵਾ ਹੋਰ ਸਾਰੇ ਖਿਡਾਰੀਆਂ ਦੀ ਆਰ. ਟੀ. ਪੀ. ਸੀ. ਆਰ. ਰਿਪੋਰਟ ਜਾਂਚ ਦਾ ਨਤੀਜਾ ਨੈਗੇਟਿਵ ਰਿਹਾ। ਦਿੱਲੀ ਅਤੇ ਪੰਜਾਬ ਕਿੰਗਜ਼ ਦੇ ਵਿਚਾਲੇ ਬੁੱਧਵਾਰ ਨੂੰ ਹੋਣ ਵਾਲੇ ਆਈ. ਪੀ. ਐੱਲ. ਮੈਚ ਨੂੰ ਕੋਈ ਖਤਰਾ ਨਹੀਂ ਹੈ। ਪਤਾ ਚੱਲਿਆ ਹੈ ਕਿ ਮਾਰਸ਼ 'ਚ ਇਸ ਬੀਮਾਰੀ ਦੇ ਲੱਛਣ ਦਿਖੇ ਸਨ ਅਤੇ ਉਸਦਾ ਰੈਪਿਡ ਐਂਟੀਜ਼ਨ ਟੈਸਟ ਕੀਤਾ ਗਿਆ ਜੋ ਪਾਜ਼ੇਟਿਵ ਹੈ। ਅਜਿਹਾ ਇਸ ਲਈ ਵੀ ਹੋ ਸਕਦਾ ਹੈ ਕਿਉਂਕਿ ਫਰਹਾਰਟ ਦੇ ਮਾਰਗਦਰਸ਼ਨ ਵਿਚ ਉਸਦਾ ਨਜ਼ਦੀਕੀ ਚੱਲ ਰਿਹਾ ਸੀ ਤੇ ਹਲਕੇ ਲੱਛਣ ਸਨ ਜੋ ਖਤਰਨਾਕ ਨਹੀਂ ਨਿਕਲੇ। ਸਾਲਵੀ ਦਾ ਵੀ ਫਰਹਾਰਟ ਅਤੇ ਮਾਰਸ਼ ਨਾਲ ਕਰੀਬੀ ਸਪੰਰਕ ਸੀ।
ਇਹ ਖ਼ਬਰ ਪੜ੍ਹੋ- ਸਿਟਸਿਪਾਸ ਨੇ ਫੋਕਿਨਾ ਮੋਂਟੇ ਕਾਰਲੋ ਖਿਤਾਬ ਜਿੱਤਿਆ
ਇਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਬੋਰਡ ਦੇ ਇਕ ਸੂਤਰ ਨੇ ਕਿਹਾ ਸੀ ਕਿ ਦਿੱਲੀ ਕੈਪੀਟਲਸ ਨੂੰ ਅੱਜ ਪੁਣੇ ਦੀ ਯਾਤਰਾ ਕਰਨੀ ਸੀ ਪਰ ਦਲ ਦੇ ਸਾਰੇ ਮੈਂਬਰਾਂ ਨੂੰ ਆਪਣੇ-ਆਪਣੇ ਕਮਰੇ ਵਿਚ ਰੁਕਣ ਦੇ ਲਈ ਕਿਹਾ ਗਿਆ ਹੈ ਕਿਉਂਕਿ ਇਹ ਪਤਾ ਲਗਾਉਣ ਦੇ ਲਈ ਆਰ. ਟੀ. ਪੀ. ਸੀ. ਆਰ. ਕੀਤਾ ਗਿਆ ਕਿ ਦਲ ਵਿਚ ਕੋਵਿਡ-19 ਦਾ ਕੋਈ ਪ੍ਰਕੋਪ ਤਾਂ ਨਹੀਂ ਹੈ ਜਾਂ ਇਹ ਪੈਟ੍ਰਿਕ ਫਰਹਾਰਟ ਵਰਗਾ ਇਕਲੌਤਾ ਮਾਮਲਾ ਹੈ। ਟੀਮ ਦੇ ਹੋਰ ਖਿਡਾਰੀਆਂ ਦਾ ਟੈਸਟ ਨੈਗੇਟਿਵ ਆਉਣ ਦੇ ਕਾਰਨ ਮੈਚ ਦੇ ਤੈਅ ਪ੍ਰੋਗਰਾਮ ਦੇ ਅਨੁਸਾਰ ਹੋਣ ਦੀ ਸੰਭਾਵਨਾ ਹੈ। ਸੂਤਰ ਨੇ ਕਿਹਾ ਕਿ ਟੀਮ ਪੁਣੇ ਦੇ ਹੋਟਲ ਵਿਚ ਰੁਕੀ ਹੋਈ ਹੈ, ਜਿੱਥੇ ਬੀ. ਸੀ. ਸੀ. ਆਈ. ਨੇ ਬਾਓ-ਬਬਲ ਬਣਾਇਆ ਹੈ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।