ਗੋਆ ''ਚ IPL ਸੱਟਾ ਰੈਕੇਟ ਦਾ ਭਾਂਡਾ ਭੱਜਾ, 4 ਗ੍ਰਿਫਤਾਰ

Wednesday, Oct 14, 2020 - 02:10 AM (IST)

ਗੋਆ ''ਚ IPL ਸੱਟਾ ਰੈਕੇਟ ਦਾ ਭਾਂਡਾ ਭੱਜਾ, 4 ਗ੍ਰਿਫਤਾਰ

ਪਣਜੀ– ਗੋਆ ਵਿਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ 'ਤੇ ਸੱਟਾ ਲਾਉਣ ਦੇ ਦੋਸ਼ ਵਿਚ ਪੁਲਸ ਨੇ ਆਂਧਰਾ ਪ੍ਰਦੇਸ਼ਦੇ 4 ਨਿਵਾਸੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਨੂੰ ਕੋਲਕਾਤਾ ਨਾਈਟ ਰਾਈਡਜ਼ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਹੋਏ ਆਈ. ਪੀ. ਐੱਲ. ਮੈਚ 'ਤੇ ਸੱਟਾ ਲਾਉਣ ਦੇ ਦੋਸ਼ ਵਿਚ ਸੋਮਵਾਰ ਰਾਤ ਛਾਪੇਮਾਰ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ।
ਛਾਪੇਮਾਰੀ ਦੌਰਾਨ ਮੌਕੇ ਤੋਂ 15,785 ਰੁਪਏ ਨਕਦ, 32 ਮੋਬਾਈਲ ਫੋਨ, ਮੋਬਾਈਲ ਕਾਨਫਰੰਸ ਬਾਕਸ ਤੇ 2 ਲੈਪਟਾਪ ਬਰਾਮਦ ਕੀਤੇ ਗਏ ਜਿਨ੍ਹਾਂ ਦੀ ਕੀਮਤ 5 ਲੱਖ ਰੁਪਏ ਮੰਨੀ ਗਈ ਹੈ। ਇਕ ਮਹੀਨੇ ਦੇ ਅੰਦਰ ਕੈਲਲੰਗੁਟ ਪੁਲਸ ਸਟੇਸ਼ਨ 'ਤੇ ਆਈ. ਪੀ. ਐੱਲ. ਸੱਟੇਬਾਜ਼ੀ ਦਾ ਇਹ ਚੌਥਾ ਮਾਮਲਾ ਹੈ। ਪੁਲਸ ਨੇ ਅੱਗੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।


author

Gurdeep Singh

Content Editor

Related News