ਕੈਂਸਰ ਨੂੰ ਬੋਲਡ ਕਰ ਅੱਜ ਯੁਵਰਾਜ ਸਿੰਘ ਹੋਏ 36 ਸਾਲਾ ਦੇ

12/12/2017 12:29:11 AM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਯੁਵਰਾਜ ਸਿੰਘ ਆਲ ਰਾਊਂਡਰ ਵਜੋਂ ਆਪਣੀ ਟੀਮ 'ਚ ਖੇਡਦੇ ਹਨ ਹੈ ਤੇ ਯੁਵੀ ਦਾ ਅੱਜ ਜਨਮ ਦਿਨ ਹੈ। ਜ਼ਿੰਦਗੀ 'ਚ ਕੈਂਸਰ ਨੂੰ ਬੋਲਡ ਕਰਕੇ ਯੁਵਰਾਜ ਸਿੰਘ ਅੱਜ 36 ਸਾਲ ਦੇ ਹੋ ਗਏ ਹਨ। ਯੁਵਰਾਜ ਸਿੰਘ ਦਾ ਜਨਮ 12 ਦਸੰਬਰ 1981 ਨੂੰ ਚੰਡੀਗੜ੍ਹ 'ਚ ਹੋਇਆ ਸੀ। ਯੁਵਰਾਜ ਸਿੰਘ ਨੇ ਆਪਣੇ ਕ੍ਰਿਕਟ ਦੇ ਕਰੀਅਰ ਦੀ ਸ਼ੁਰੂਆਤ 3 ਅਕਤੂਬਰ 2000 ਨੂੰ ਕੀਤੀ ਸੀ ਤੇ ਉਹ ਖੱਬੇ ਹੱਥ ਦੇ ਬੱਲੇਬਾਜ਼ ਹਨ। ਭਾਰਤੀ ਕ੍ਰਿਕਟ 'ਚ ਯੁਵਰਾਜ ਸਿੰਘ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਭਾਰਤ ਨੂੰ ਇਕ ਨਹੀਂ ਬਲਕਿ 2-2 ਵਿਸ਼ਵ ਕੱਪ ਜਿੱਤਾਏ ਹਨ। 2007 ਦੇ ਟੀ-20 ਵਿਸ਼ਵ ਕੱਪ 'ਚ ਯੁਵਰਾਜ ਨੇ 6 ਗੇਂਦਾਂ 'ਚ 6 ਛੱਕੇ ਤੇ 2011 ਦੇ ਵਿਸ਼ਵ ਕੱਪ 'ਚ ਯਾਦਗਾਰੀ ਬੱਲੇਬਾਜ਼ੀ ਕੀਤੀ ਸੀ। ਯੁਵਰਾਜ ਸਿੰਘ ਨੂੰ ਸਿਕਸਰ ਕਿੰਗ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਯੁਵਰਾਜ ਇਨ੍ਹਾਂ ਦਿਨ੍ਹਾਂ 'ਚ ਭਾਰਤੀ ਕ੍ਰਿਕਟ ਟੀਮ ਤੋਂ ਬਾਹਰ ਚੱਲ ਰਹੇ ਹਨ। ਯੁਵਰਾਜ ਸਿੰਘ ਦਾ ਵਿਆਹ ਹੈਜ਼ਲ ਕੀਚ ਨਾਲ 30 ਨਵੰਬਰ 2016 ਨੂੰ ਹੋਇਆ ਸੀ।


Related News