ਬੰਗਾਲ ਦੀਆਂ 3 ਮਹਿਲਾ ਚੋਣਕਾਰ ਸੜਕ ਹਾਦਸੇ ''ਚ ਜ਼ਖ਼ਮੀ
Monday, Nov 04, 2019 - 02:52 AM (IST)

ਕੋਲਕਾਤਾ— ਬੰਗਾਲ ਮਹਿਲਾ ਕ੍ਰਿਕਟ ਦੀਆਂ ਤਿੰਨ ਚੋਣਕਾਰ ਐਤਵਾਰ ਨੂੰ ਪੂਰਬੀ ਬੁਰਦਾਵਾਨ ਵਿਖੇ ਸੜਕ ਹਾਦਸੇ ਵਿਚ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈਆਂ। ਪੂਰਬੀ ਬੁਰਦਾਵਾਨ ਵਿਚ ਹਾਈਵੇ 'ਤੇ ਗੱਡੀ ਰਾਹੀਂ ਸਫਰ ਕਰ ਰਹੀਆਂ ਮਹਿਲਾ ਚੋਣਕਾਰਾਂ ਦੀ ਟੱਕਰ ਕੰਢੇ 'ਤੇ ਖੜ੍ਹੇ ਟਰੱਕ ਨਾਲ ਹੋ ਗਈ, ਜਿਸ ਵਿਚ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ। ਪੂਰਣਿਮਾ ਚੌਧਰੀ, ਸ਼ਿਆਮਾ ਡੇ ਤੇ ਚੰਦਨਾ ਮੁਖਰਜੀ ਨੂੰ ਹਾਦਸੇ ਤੋਂ ਬਾਅਦ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜ਼ਖ਼ਮੀਆਂ 'ਚ ਸ਼ਾਮਲ ਚੰਦਨਾ ਮੁਖਰਜੀ ਤੇ ਉਨ੍ਹਾਂ ਦਾ ਡਰਾਈਵਰ ਅੱਗੇ ਵਾਲੀ ਸੀਟ 'ਤੇ ਸਨ, ਜਿਨ੍ਹਾਂ ਦੀ ਸਥਿਤੀ ਕਾਫੀ ਗੰਭੀਰ ਬਣੀ ਹੋਈ ਹੈ।