2nd Ashes : ਮੋਇਨ ਅਲੀ ਦੀ ਥਾਂ ਇਸ ਤੇਜ਼ ਗੇਂਦਬਾਜ਼ ਨੂੰ ਮਿਲੀ ਇੰਗਲੈਂਡ ਟੀਮ ''ਚ ਜਗ੍ਹਾ

Tuesday, Jun 27, 2023 - 06:03 PM (IST)

2nd Ashes : ਮੋਇਨ ਅਲੀ ਦੀ ਥਾਂ ਇਸ ਤੇਜ਼ ਗੇਂਦਬਾਜ਼ ਨੂੰ ਮਿਲੀ ਇੰਗਲੈਂਡ ਟੀਮ ''ਚ ਜਗ੍ਹਾ

ਲੰਡਨ— ਵੋਰਸੇਸਟਰਸ਼ਰ ਦੇ ਤੇਜ਼ ਗੇਂਦਬਾਜ਼ ਜੋਸ਼ ਟੰਗ ਨੂੰ ਆਸਟ੍ਰੇਲੀਆ ਖ਼ਿਲਾਫ਼ ਲਾਰਡਸ 'ਚ ਖੇਡੇ ਜਾਣ ਵਾਲੇ ਦੂਜੇ ਏਸ਼ੇਜ਼ ਟੈਸਟ ਲਈ ਜ਼ਖਮੀ ਮੋਇਨ ਅਲੀ ਦੀ ਜਗ੍ਹਾ ਇੰਗਲੈਂਡ ਕ੍ਰਿਕਟ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਪਹਿਲਾ ਟੈਸਟ ਦੋ ਵਿਕਟਾਂ ਨਾਲ ਹਾਰਨ ਵਾਲੀ ਇੰਗਲੈਂਡ ਦੀ ਟੀਮ 'ਚ ਇਹ ਇੱਕੋ ਇੱਕ ਬਦਲਾਅ ਕੀਤਾ ਗਿਆ ਹੈ। ਟੰਗ ਨੇ ਆਪਣਾ ਪਹਿਲਾ ਟੈਸਟ ਪਿਛਲੇ ਮਹੀਨੇ ਆਇਰਲੈਂਡ ਖ਼ਿਲਾਫ਼ ਖੇਡਿਆ ਸੀ। ਉਨ੍ਹਾਂ ਨੂੰ ਮਾਰਕ ਵੁੱਡ, ਕ੍ਰਿਸ ਫੋਕਸ ਅਤੇ ਮੈਥਿਊ ਪੋਟਸ 'ਤੇ ਤਰਜੀਹ ਦਿੱਤੀ ਗਈ ਹੈ। ਅਲੀ ਨੂੰ ਪਹਿਲੇ ਟੈਸਟ ਦੌਰਾਨ ਸੱਜੇ ਹੱਥ ਦੀ ਉਂਗਲੀ 'ਤੇ ਸੱਟ ਲੱਗ ਗਈ ਸੀ। ਦੂਜਾ ਟੈਸਟ ਬੁੱਧਵਾਰ ਤੋਂ ਲਾਰਡਸ 'ਚ ਸ਼ੁਰੂ ਹੋਵੇਗਾ।

ਇਹ ਵੀ ਪੜ੍ਹੋ: ਵਿੰਡੀਜ਼ ਦੌਰੇ ਤੋਂ ਪਹਿਲਾਂ ਟੀਮ ਇੰਡੀਆ ਦੇ ਸਾਥੀਆਂ ਨੂੰ ਮਿਲੇ ਰਿਸ਼ਭ ਪੰਤ, ਸਾਂਝੀਆਂ ਕੀਤੀਆਂ ਤaਸਵੀਰਾਂ
ਆਸਟ੍ਰੇਲੀਆ ਨੇ ਐਜਬੈਸਟਨ 'ਚ ਪਹਿਲੇ ਟੈਸਟ 'ਚ ਦੋ ਵਿਕਟਾਂ ਨਾਲ ਜਿੱਤ ਦਰਜ ਕਰਕੇ ਪੰਜ ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਪੈਟ ਕਮਿੰਸ ਅਤੇ ਨਾਥਨ ਲਿਓਨ ਨੇ ਪਹਿਲੇ ਮੈਚ ਦੇ ਆਖਰੀ ਸੈਸ਼ਨ 'ਚ ਮੈਚ ਜੇਤੂ ਅਰਧ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ। ਗੇਂਦ ਨਾਲ ਆਪਣੇ ਕਾਰਨਾਮੇ ਲਈ ਜਾਣੇ ਜਾਂਦੇ, ਪੈਟ ਕਮਿੰਸ ਨੇ 44* ਅਤੇ ਨਾਥਨ ਲਿਓਨ ਨੇ 16* ਦੌੜਾਂ ਬਣਾਈਆਂ। ਰਾਬਿਨਸਨ ਨੇ ਕੈਮਰਨ ਗ੍ਰੀਨ (28) ਨੂੰ ਕਲੀਨ-ਬਾਲਿੰਗ ਕਰਕੇ ਇੰਗਲੈਂਡ ਨੂੰ ਵਾਪਸੀ ਦਿਵਾਈ। ਆਸਟ੍ਰੇਲੀਆ ਨੂੰ ਵੱਡਾ ਝਟਕਾ ਲੱਗਾ ਕਿਉਂਕਿ ਸਟੋਕਸ ਨੇ ਖਵਾਜਾ ਨੂੰ 65 ਦੌੜਾਂ 'ਤੇ ਆਊਟ ਕਰ ਕੀਤਾ। ਆਸਟ੍ਰੇਲੀਆ ਦਾ ਸਕੋਰ 209/7 ਸੀ ਜਿਸ 'ਚ ਦੋ ਨਵੇਂ ਬੱਲੇਬਾਜ਼ ਐਲੇਕਸ ਕੈਰੀ ਅਤੇ ਪੈਟ ਕਮਿੰਸ ਕ੍ਰੀਜ਼ 'ਤੇ ਸਨ।

ਇਹ ਵੀ ਪੜ੍ਹੋ: Cricket World Cup 2023 ਦਾ ਸ਼ਡਿਊਲ ਜਾਰੀ, ਜਾਣੋ ਕਦੋਂ ਅਤੇ ਕਿੱਥੇ-ਕਿੱਥੇ ਹੋਵੇਗਾ ਭਾਰਤ-ਪਾਕਿ ਦਾ ਮਹਾਮੁਕਾਬਲਾ
ਇੰਗਲੈਂਡ ਦੀਆਂ ਉਮੀਦਾਂ 81ਵੇਂ ਓਵਰ 'ਚ ਪਾਣੀ ਫਿਰ ਗਿਆ ਜਦੋਂ ਐਲੇਕਸ ਕੈਰੀ ਨੂੰ ਵਾਪਸ ਪੈਵੇਲੀਅਨ  ਭੇਜ ਦਿੱਤਾ ਗਿਆ। ਆਸਟ੍ਰੇਲੀਆ ਨੂੰ ਜਿੱਤ ਲਈ 227/8 54 ਦੌੜਾਂ ਦੀ ਲੋੜ ਸੀ ਅਤੇ ਸਿਰਫ਼ ਦੋ ਵਿਕਟਾਂ ਬਾਕੀ ਸਨ। ਕਮਿੰਸ ਅਤੇ ਲਿਓਨ ਦੀ ਵਧੀਆ ਅਰਧ ਸੈਂਕੜੇ ਵਾਲੀ ਸਾਂਝੇਦਾਰੀ ਨੇ ਆਸਟ੍ਰੇਲੀਆ ਨੂੰ ਖੇਡ ਦੇ ਤੀਬਰ ਪੜਾਅ 'ਤੇ ਪਹੁੰਚਾਇਆ। ਆਸਟ੍ਰੇਲੀਆ ਨੇ ਹੁਣ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Aarti dhillon

Content Editor

Related News