ਅਮਰੀਕਾ 'ਚ ਹੋਵੇਗਾ 2024 ਟੀ20 ਵਿਸ਼ਵ ਕੱਪ, ਪਹਿਲੀ ਵਾਰ ਖੇਡਣਗੀਆਂ ਇੰਨੀਆਂ ਟੀਮਾਂ
Friday, Nov 19, 2021 - 01:39 AM (IST)

ਨਿਊਯਾਰਕ- ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ 2024-2031 ਚੱਕਰ ਤੱਕ ਆਪਣੇ ਗਲੋਬਲ ਟੂਰਨਾਮੈਂਟਾਂ ਦੇ ਮੇਜ਼ਬਾਨਾਂ ਦਾ ਐਲਾਨ ਕਰ ਦਿੱਤਾ ਹੈ। ਸੰਭਾਵਨਾ ਦੇ ਅਨੁਸਾਰ 2024 ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਵੈਸਟਇੰਡੀਜ਼ ਤੇ ਅਮਰੀਕਾ ਨੂੰ ਮਿਲੀ ਹੈ। ਆਈ. ਸੀ. ਸੀ. ਵਲੋਂ ਐਲਾਨ ਟੂਰਨਾਮੈਂਟ ਦੇ ਸ਼ਡਿਊਲ ਦੇ ਅਨੁਸਾਰ 2024 ਵਿਚ ਪਹਿਲੀ ਵਾਰ 20 ਟੀਮਾਂ ਹਿੱਸਾ ਲੈਣਗੀਆਂ। ਜੂਨ 2024 ਤੋਂ ਸ਼ੁਰੂ ਹੋਣ ਤੇ 25 ਦਿਨਾਂ ਤੱਕ ਖੇਡੇ ਜਾਣ ਵਾਲੇ ਇਸ 55 ਮੈਚਾਂ ਵਾਲੇ ਟੂਰਨਾਮੈਂਟ 'ਚ ਟੀਮਾਂ ਚਾਰ ਗਰੁੱਪਾਂ ਵਿਚ ਹਿੱਸਾ ਲੈਣਗੀਆਂ। ਟੂਰਨਾਮੈਂਟ ਦੇ 35 ਮੈਚ ਕੈਰੇਬੀਅਨ ਵਿਚ ਆਯੋਜਿਤ ਹੋਣਗੇ, ਜਿਸਦੀ ਮੇਜ਼ਬਾਨੀ ਕ੍ਰਿਕਟ ਵੈਸਟਇੰਡੀਜ਼ ਕਰੇਗਾ, ਜਦਕਿ 20 ਮੈਚ ਅਮਰੀਕਾ ਵਿਚ ਖੇਡੇ ਜਾਣਗੇ, ਜਿਸਦੀ ਮੇਜ਼ਬਾਨੀ ਦੀ ਜ਼ਿੰਮੇਦਾਰੀ ਅਮਰੀਕਾ ਕ੍ਰਿਕਟ ਦੀ ਹੋਵੇਗੀ। ਕੈਰੇਬੀਆਈ ਗੇੜ ਦਾ ਆਯੋਜਨ ਵੈਸਟਇੰਡੀਜ਼ ਦੇ 13 ਮੈਦਾਨਾਂ ਵਿਚ ਕੀਤਾ ਜਾਵੇਗਾ, ਜਦਕਿ ਅਮਰੀਕਾ ਵਿਚ ਹੋਣ ਵਾਲੇ ਮੈਚ ਆਈ. ਸੀ. ਸੀ. ਵਲੋਂ ਪੰਜ ਸਥਾਨਾਂ 'ਤੇ ਖੇਡੇ ਜਾਣਗੇ।
ਇਹ ਖ਼ਬਰ ਪੜ੍ਹੋ- ਪਾਕਿ ਨੇ ਪਹਿਲੇ ਟੀ20 ਮੈਚ ਲਈ ਕੀਤਾ ਟੀਮ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਦਿੱਤਾ ਆਰਾਮ
ਕ੍ਰਿਕਟ ਵੈਸਟਇੰਡੀਜ਼ ਤੇ ਅਮਰੀਕਾ ਕ੍ਰਿਕਟ ਨੇ ਆਈ. ਸੀ. ਸੀ. ਦੇ ਫੈਸਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮੰਗਲਵਾਰ ਨੂੰ ਇਤਿਹਾਸਕ ਐਲਾਨ ਅਮਰੀਕਾ ਖੇਤਰ 'ਚ ਖੇਡ ਦੇ ਲਈ ਬੇਹੱਦ ਪਰਿਵਰਤਨਸ਼ੀਲ ਹੈ। ਦੋਵਾਂ ਬੋਰਡਾਂ ਨੇ ਮੰਗਲਵਾਰ ਨੂੰ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਸੰਯੁਕਤ ਬੋਲੀ ਵੈਸਟਇੰਡੀਜ਼ ਤੇ ਅਮਰੀਕਾ ਕ੍ਰਿਕਟ ਦੇ ਵਿਚ ਇਕ ਰਣਨੀਤਕ ਸਾਂਝੇਦਾਰੀ ਦਾ ਹਿੱਸਾ ਹੈ, ਜਿਸਦਾ ਉਦੇਸ਼ ਅਮਰੀਕਾ ਦੀ ਸਮਰੱਥਾ ਨੂੰ ਆਨਲਾਈਨ ਕਰਨਾ ਤੇ ਖੇਡ ਦੇ ਵਿਕਾਸ ਨੂੰ ਤੇਜ਼ੀ ਨਾਲ ਟਰੈਕ ਕਰਨਾ ਹੈ।
ਇਹ ਖ਼ਬਰ ਪੜ੍ਹੋ- ਗੌਰਿਕਾ ਬਿਸ਼ਨੋਈ ਦਾ ਹੀਰੋ ਮਹਿਲਾ PGT 'ਚ ਸ਼ਾਨਦਾਰ ਪ੍ਰਦਰਸ਼ਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।