ਜੈਸੂਰੀਆ ''ਤੇ ਲੱਗੀ 2 ਸਾਲ ਦੀ ਪਾਬੰਦੀ
Tuesday, Feb 26, 2019 - 09:54 PM (IST)

ਦੁਬਈ— ਸ਼੍ਰੀਲੰਕਾ ਦੇ ਸਾਬਕਾ ਕਪਤਾਨ ਸਨਤ ਜੈਸੂਰੀਆ 'ਤੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਖੇਡ ਜ਼ਾਬਤੇ ਦੀ ਉਲੰਘਣਾ ਕਰਨ ਲਈ ਮੰਗਲਵਾਰ ਦੋ ਸਾਲ ਦੀ ਪਾਬੰਦੀ ਲਾ ਦਿੱਤੀ।ਜੈਸੂਰੀਆ ਨੇ ਮੰਨਿਆ ਸੀ ਕਿ ਉਸ ਨੇ ਸਬੂਤਾਂ ਨਾਲ ਛੇੜਛਾੜ ਕਰ ਕੇ ਭ੍ਰਿਸ਼ਟਾਚਾਰ ਰੋਕੂ ਜਾਂਚ 'ਚ ਅੜਿੱਕਾ ਡਾਹਿਆ ਸੀ। ਉਸ ਨੂੰ ਆਈ. ਸੀ. ਸੀ. ਦੀ ਭ੍ਰਿਸ਼ਟਾਚਾਰ ਰੋਕੂ ਇਕਾਈ (ਏ. ਸੀ. ਯੂ.) ਦੇ ਜ਼ਾਬਤੇ ਦੀਆਂ ਦੋ ਧਾਰਾਵਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ। ਜੈਸੂਰੀਆ ਸ਼੍ਰੀਲੰਕਾ ਦੀ 1996 ਵਿਸ਼ਵ ਕੱਪ ਜੇਤੂ ਟੀਮ ਦਾ ਅਹਿਮ ਮੈਂਬਰ ਸੀ। ਇਸ ਤੋਂ ਬਾਅਦ ਉਹ ਦੋ ਵਾਰ ਚੋਣ ਕਮੇਟੀ ਦਾ ਮੁਖੀ ਵੀ ਰਿਹਾ। ਸ਼੍ਰੀਲੰਕਾਈ ਕ੍ਰਿਕਟ ਵਿਚ ਵੱਡੇ ਪੱਧਰ 'ਤੇ ਫੈਲੇ ਭ੍ਰਿਸ਼ਟਾਚਾਰ ਦੀ ਆਈ. ਸੀ. ਸੀ. ਦੀ ਜਾਂਚ ਦੌਰਾਨ ਜੈਸੂਰੀਆ ਕੋਲੋਂ ਪੁੱਛਗਿੱਛ ਕੀਤੀ ਗਈ ਸੀ।