IND vs SA 1st ODI : ਮੀਂਹ ਕਾਰਨ ਭਾਰਤ-ਦੱਖਣੀ ਅਫਰੀਕਾ ਵਿਚਾਲੇ ਪਹਿਲਾ ਵਨ ਡੇ ਰੱਦ
Thursday, Mar 12, 2020 - 05:25 PM (IST)
ਧਰਮਸ਼ਾਲਾ- ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਪਹਿਲਾ ਵਨ ਡੇ ਮੈਚ ਵੀਰਵਾਰ ਨੂੰ ਲਗਾਤਾਰ ਪੈਂਦੇ ਮੀਂਹ ਦੇ ਕਾਰਣ ਟਾਸ ਹੋਏ ਬਿਨਾਂ ਰੱਦ ਹੋ ਗਿਆ। ਭਾਰਤੀ ਟੀਮ ਨਿਊਜ਼ੀਲੈਂਡ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਕਰਨ ਤੋਂ ਬਾਅਦ ਇਸ ਮੁਕਾਬਲੇ ਵਿਚ ਉਤਰ ਰਹੀ ਸੀ ਜਦਕਿ ਦੱਖਣੀ ਅਫਰੀਕਾ ਨੇ ਆਪਣੀ ਘਰੇਲੂ ਸੀਰੀਜ਼ ਵਿਚ ਆਸਟਰੇਲੀਆ ਨੂੰ 3--0 ਨਾਲ ਹਰਾਇਆ ਸੀ। ਦੱਖਣੀ ਅਫਰੀਕਾ ਦੀ ਟੀਮ ਪਿਛਲੇ ਸਾਲ ਭਾਰਤ ਵਿਚ ਟੈਸਟ ਸੀਰੀਜ਼ ਵਿਚ 0-3 ਨਾਲ ਹਾਰ ਗਈ ਸੀ ਪਰ ਪਹਿਲੇ ਵਨ ਡੇ ਵਿਚ ਦੋਵੇਂ ਟੀਮਾਂ ਨੂੰ ਮੀਂਹ ਦੇ ਕਾਰਣ ਕੋਈ ਮੌਕਾ ਨਹੀਂ ਮਿਲਿਆ ਤੇ ਮੈਚ ਨੂੰ ਟਾਸ ਹੋਏ ਬਿਨਾਂ ਰੱਦ ਕਰ ਦੇਣਾ ਪਿਆ। ਤਿੰਨ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਲਖਨਊ ਵਿਚ 15 ਮਾਰਚ ਨੂੰ ਤੇ ਤੀਜਾ ਮੈਚ ਕੋਲਕਾਤਾ ਵਿਚ 18 ਮਾਰਚ ਨੂੰ ਖੇਡਿਆ ਜਾਵੇਗਾ।
ਸੰਭਾਵਿਤ ਟੀਮਾਂ —
ਭਾਰਤ—
ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਪ੍ਰਿਥਵੀ ਸ਼ਾਹ, ਲੋਕੇਸ਼ ਰਾਹੁਲ, ਮਨੀਸ਼ ਪਾਂਡੇ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਨਵਦੀਪ ਸੈਣੀ, ਕੁਲਦੀਪ ਯਾਦਵ ਅਤੇ ਸ਼ੁਭਮਨ ਗਿੱਲ।
ਦੱਖਣੀ ਅਫਰੀਕਾ—
ਕਵਿੰਟਨ ਡੀ ਕੌਕ (ਕਪਤਾਨ ਅਤੇ ਵਿਕਟਕੀਪਰ), ਤੇਮਬਾ ਬਾਵੁਮਾ, ਰੈਸੀ ਵਾਨ ਡੇਰ ਡੁਸੇਨ, ਫਾਫ ਡੂ ਪਲੇਸਿਸ, ਕਾਇਲ ਵੇਰਿਨੇ, ਹੇਨਰਿਕ ਕਲਾਸੇਨ, ਡੇਵਿਡ ਮਿਲਰ, ਜਾਨ-ਜਾਨ ਸੰਟਸ, ਆਂਦਿਲੇ ਫੇਲਕਵਾਇਓ, ਲੁੰਗੀ ਇਨਗਿਡੀ, ਸਿਪਾਂਲਾ, ਬਿਊਰਨ ਹੈਂਡ੍ਰਿਕਸ, ਐਨਰਿਕ ਨੋਤਰਜੇ, ਲਿੰਡੇ, ਕੇਸ਼ਵ ਮਹਾਰਾਜ।