19 ਸਾਲ ਦੇ ਰਾਸ਼ਿਦ ਨੇ ਇਸ ਮਾਮਲੇ ''ਚ ਦੁਨੀਆ ਦੇ ਧਾਕੜ ਦਿੱਗਜਾਂ ਨੂੰ ਵੀ ਚਟਾਈ ਧੂੜ

02/20/2018 11:40:50 AM

ਨਵੀਂ ਦਿੱਲੀ (ਬਿਊਰੋ)—  ਅਫਗਾਨਿਸਤਾਨ ਦੇ ਸਟਾਰ ਰਾਸ਼ਿਦ ਖਾਨ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਵਿਚ ਹਨ। 19 ਸਾਲ ਦਾ ਇਹ ਲੈੱਗ ਸਪਿਨਰ 37 ਵਨਡੇ ਵਿਚ ਹੁਣ ਤੱਕ ਸਭ ਤੋਂ ਜ਼ਿਆਦਾ 86 ਵਿਕਟਾਂ ਲੈ ਚੁੱਕਿਆ ਹੈ। ਇਸਦੇ ਨਾਲ ਹੀ ਰਾਸ਼ਿਦ ਨੇ ਕਈ ਦਿੱਗਜਾਂ ਨੂੰ ਪਿੱਛੇ ਛੱਡ ਦਿੱਤਾ ਹੈ। ਜਿੰਬਾਬਵੇ ਖਿਲਾਫ ਅਫਗਾਨਿਸਤਾਨ ਦੀ 4-1 ਨਾਲ ਵਨਡੇ ਸੀਰੀਜ਼ ਜਿੱਤ ਵਿਚ ਰਾਸ਼ਿਦ 16 ਵਿਕਟਾਂ ਲੈ ਕੇ ਪਲੇਅਰ ਆਫ ਦਿ ਸੀਰੀਜ਼ ਰਹੇ। ਵਨਡੇ ਕਰੀਅਰ ਦੇ ਸ਼ੁਰੂਆਤੀ 37 ਮੈਚਾਂ ਦੀ ਗੱਲ ਕਰੀਏ, ਤਾਂ ਰਾਸ਼ਿਦ ਖਾਨ ਸਭ ਤੋਂ ਸਫਲ ਗੇਂਦਬਾਜ਼ ਸਾਬਤ ਹੋਏ ਹਨ। ਇਸ ਮਾਮਲੇ ਵਿਚ ਉਨ੍ਹਾਂ ਨੇ ਪਾਕਿਸਤਾਨ ਦੇ ਸਾਬਕਾ ਆਫ ਸਪਿਨਰ ਸਕਲੈਨ ਮੁਸ਼ਤਾਕ ਅਤੇ ਮੌਜੂਦਾ ਆਸਟਰੇਲੀਆਈ ਟੀਮ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੂੰ ਪਿੱਛੇ ਛੱਡ ਦਿੱਤਾ ਹੈ, ਜਿਨ੍ਹਾਂ ਦੇ ਨਾਮ ਇੰਨੇ ਹੀ ਮੈਚਾਂ ਵਿਚ 73-73 ਵਿਕਟਾਂ ਰਹੀਆਂ ਸਨ।

37 ਵਨਡੇ ਦੀ ਬਾਅਦ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼
86 ਵਿਕਟਾਂ- ਰਾਸ਼ਿਦ ਖਾਨ (ਅਫਗਾਨਿਸਤਾਨ)
73 ਵਿਕਟਾਂ- ਸਕਲਨੈਨ ਮੁਸ਼ਤਾਕ (ਪਾਕਿਸਤਾਨ)
73 ਵਿਕਟਾਂ- ਮਿਸ਼ੇਲ ਸਟਾਰਕ (ਆਸਟਰੇਲੀਆ)
72 ਵਿਕਟਾਂ- ਅਜੰਥਾ ਮੇਂਡਿਸ (ਸ਼੍ਰੀਲੰਕਾ)
71 ਵਿਕਟਾਂ- ਸ਼ੇਨ ਬਾਂਡ (ਨਿਊਜ਼ੀਲੈਂਡ)

ਕਿਸੇ ਦੋ-ਪੱਖੀ ਵਨਡੇ ਸੀਰੀਜ਼ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਸਪਿਨਰਾਂ ਵਿਚ ਭਾਰਤ ਦੇ ਅਮਿਤ ਮਿਸ਼ਰਾ 18 ਵਿਕਟਾਂ ਨਾਲ ਟਾਪ ਉੱਤੇ ਹਨ, ਜਦੋਂ ਕਿ ਰਾਸ਼ਿਦ ਖਾਨ ਤੀਸਰੇ ਸਥਾਨ ਉੱਤੇ ਹਨ।
18 ਵਿਕਟਾਂ- ਅਮਿਤ ਮਿਸ਼ਰਾ ਬਨਾਮ ਜਿੰਬਾਬਵੇ, 2013
17 ਵਿਕਟਾਂ- ਕੁਲਦੀਪ ਯਾਦਵ ਬਨਾਮ ਸਾਉਥ ਅਫਰੀਕਾ, 2018
16 ਵਿਕਟਾਂ- ਰਾਸ਼ਿਦ ਖਾਨ ਬਨਾਮ ਆਇਰਲੈਂਡ, 2017
16 ਵਿਕਟਾਂ- ਯੁਜਵੇਂਦਰ ਚਾਹਲ ਬਨਾਮ ਸਾਉਥ ਅਫਰੀਕਾ, 2018
16 ਵਿਕਟਾਂ- ਰਾਸ਼ਿਦ ਖਾਨ ਬਨਾਮ ਜਿੰਬਾਬਵੇ, 2018

ਰਾਸ਼ਿਦ ਖਾਨ ਇਸ ਸਾਲ ਆਸਟਰੇਲੀਆਈ ਟੀ-20 ਬਿਗ ਬੈਸ਼ ਬੈਸ਼ ਲੀਗ ਵਿਚ ਧਮਾਲ ਮਚਾਉਣ ਦੇ ਬਾਅਦ ਆਈ.ਪੀ.ਐੱਲ.-2018 ਲਈ ਤਿਆਰ ਹਨ। ਰਾਸ਼ਿਦ ਨੂੰ ਸਨਰਾਈਜਰਸ ਹੈਦਰਾਬਾਦ ਨੇ ਰਿਟੇਨ ਤਾਂ ਨਹੀਂ ਕੀਤਾ, ਪਰ ਨਿਲਾਮੀ ਦੌਰਾਨ ਰਾਈਟ ਟੂ ਮੈਚ ਕਾਰਡ ਖੇਡ ਕੇ ਆਪਣੇ ਹੱਥੋਂ ਜਾਣ ਨਹੀਂ ਦਿੱਤਾ। ਸਨਰਾਈਜਰਸ ਨੇ ਰਾਸ਼ਿਦ ਉੱਤੇ 9 ਕਰੋੜ ਰੁਪਏ ਲਗਾਏ ਹਨ।


Related News