ਲਾਕਡਾਊਨ ਦੌਰਾਨ 16 ਸਾਲਾ ਅਮਿਤ ਨੇ ਜਿੱਤੀ ਈ-ਰੇਸਿੰਗ, ਮਿਲਿਆ ਇਹ ਵੱਡਾ ਤੋਹਫਾ

Wednesday, May 27, 2020 - 05:46 PM (IST)

ਸਪੋਰਟਸ ਡੈਸਕ : ਲਾਕਡਾਊਨ ਦੌਰਾਨ ਭਾਰਤ ਦੇ ਮੁੱਖ ਰੇਸਰਾਂ ਵੱਲੋਂ ਕੀਤੀ ਗਈ ਵਰਚੁਅਲ ਰੇਸਿੰਗ ਸੀਰੀਜ਼ ਵਿਕ ਕਿਸ਼ੋਰ ਗੇਮਰ ਨੂੰ ਵੱਡਾ ਬ੍ਰੇਕ ਦਿੱਤਾ ਹੈ। ਹੁਣ ਉਹ ਅਸਲ ਵਿਚ ਦੁਨੀਆ ਦੀ ਰੇਸਿੰਗ ਵਿਚ ਕਦਮ ਰੱਖ ਸਕੇਗਾ। 16 ਸਾਲਾ ਅਮਿਤ ਕੁੱਟੀ ਨੇ ਕੁਝ ਦਿਨ ਪਹਿਲਾਂ ਮੁੰਬਈ ਫਾਲਕੰਸ ਸਿਮ ਰੇਸਿੰਗ ਲੀਗ ਦਾ ਫਾਈਨਲ ਜਿੱਤਿਆ ਸੀ। ਕੁੱਟੀ ਨੇ 5 ਰਾਊਂਡ ਵਿਚ 10 ਵਿਚੋਂ 6 ਰੇਸਾਂ ਜਿੱਤੀਆਂ। ਹੁਣ ਉਸ ਨੂੰ ਇਨਾਮ ਦੇ ਤੌਰ 'ਤੇ ਭਾਰਤ ਦੇ ਪਹਿਲੇ ਫਾਰਮੂਲਾ ਵਨ ਰੇਸਰ ਨਾਰਾਇਣ ਕਾਰਤੀਕੇਅਨ ਨੇ ਆਪਣੀ ਰੇਸਿੰਗ ਅਕੈਡਮੀ ਵਿਚ ਕਰਟਿੰਗ ਪ੍ਰੋਗਰਾਮ ਪ੍ਰਵੇਸ਼ ਦੇਣ ਅਤੇ ਫਾਕਸਵੈਗਨ ਮੋਟਰਸਪੋਰਟ ਇੰਡੀਆ ਦੇ ਨਾਲ ਟੈਸਟ ਤੋਂ ਪਹਿਲਾਂ ਟ੍ਰੇਨਿੰਗ ਦੇਣ ਦਾ ਫੈਸਲਾ ਕੀਤਾ ਹੈ।

PunjabKesari

ਲਾਕਡਾਊਨ ਦੌਰਾਨ ਅਮਿਤ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਘਰ 'ਚ ਕੰਪਿਊਟਰ ਸਕ੍ਰੀਨ ਦੇ ਸਾਹਮਣੇ ਰੇਸਿੰਗ ਵ੍ਹੀਲ ਦੇ ਨਾਲ ਦੇਸ਼ ਦੇ ਕੁਝ ਸਰਵਸ੍ਰੇਸ਼ਠ ਡਰਾਈਵਰਾਂ ਨਾਲ ਰੇਸ ਲਗਾਈ। ਅਮਿਤਨੇ ਅਪ੍ਰੈਲ ਵਿਚ ਸ਼ੁਰੂ ਹੋਈ ਵਰਚੁਅਲ ਰੇਸਿੰਗ ਸੀਰੀਜ਼ ਇੰਡੀਅਨ ਸਿਮ ਰੇਸਿੰਗ ਲੀਗ ਦੇ ਤੀਜੇ ਸੀਜ਼ਨ ਨੂੰ ਜਿੱਤੇਣ ਲਈ 15 ਸ਼ਹਿਰਾਂ ਦੇ 31 ਰੇਸਰਾਂ ਨੂੰ ਹਰਾਇਆ। ਕਾਰਤੀਕੇਅਨ ਨੇ ਆਪਣੀ ਅਕੈਡਮੀ ਅਤੇ ਅਲਟੀਮੇਟ ਈ ਵਿਚਾਲੇ ਟਾਈ-ਅਪ ਦਾ ਐਲਾਨ ਕਰਦਿਆਂ ਅਮਿਤ ਕੁੱਟੀ ਨੂੰ ਫਾਸਟੈਸਟ ਗੇਮਰ ਇਨ ਇੰਡੀਆ ਕਰਾਰ ਦਿੱਤਾ। ਕਾਰਤੀਕੇਅਨ ਨੇ ਕਿਹਾ ਕਿ ਕੋਵਿਡ-19 ਦੇ ਨਾਲ ਈ-ਰੇਸਿੰਗ ਜ਼ਿਆਦਾ ਸਬੰਧਤ ਹੋ ਗਈ ਹੈ। ਇਸ ਕਲੈਬਰੇਸ਼ਨ ਦੇ ਪਹਿਲੇ ਸੀਜ਼ਨ ਵਿਚ ਅਸੀਂ ਅਮਿਤ ਕੁੱਟੀ ਨੂੰ ਸਾਈਨ ਕਰਨ ਦਾ ਫੈਸਲਾ ਕੀਤਾ ਹੈ। ਅਮਿਤ ਕਈ ਈ-ਸਪੋਰਟਸ ਲੀਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਚੁੱਕੇ ਹਨ ਅਤੇ ਆਸਾਨੀ ਨਾਲ ਭਾਰਤ ਦੇ ਸਭ ਤੋਂ ਤੇਜ਼ ਗੇਮਰ ਬਣ ਗਏ ਹਨ।


Ranjit

Content Editor

Related News