ਫਿਜ਼ੀਓ ਦੇ ਅਹੁੱਦੇ ਲਈ 16 ਉਮੀਦਵਾਰਾਂ ਦਾ ਹੋਇਆ ਇੰਟਰਵਿਊ

08/22/2019 4:53:54 PM

ਸਪੋਰਟਸ ਡੈਸਕ—ਭਾਰਤੀ ਕ੍ਰਿਕਟ ਟੀਮ ਦੇ ਸਪੋਰਟ ਸਟਾਫ ਦੇ ਚੋਣ ਦੀ ਪ੍ਰਕਿਰਿਆ ਬੁੱਧਵਾਰ ਨੂੰ ਵੀ ਜਾਰੀ ਰਹੀ ਜਦੋਂ ਚੋਣ ਕਮੇਟੀ ਨੇ ਫਿਜ਼ੀਓ ਦੇ ਅਹੁੱਦੇ ਲਈ 16 ਅਤੇ ਅਨੁਕੂਲਨ ਕੋਚ ਦੇ ਅਹੁੱਦੇ ਲਈ 12 ਉਮੀਦਵਾਰਾਂ ਦਾ ਇੰਟਰਵਿਊ ਲਿਆ। ਸਪੋਰਟ ਸਟਾਫ ਦੀ ਨਿਯੁਕਤ 2 ਸਾਲ ਲਈ ਹੋਵੇਗੀ ਜੋ ਦੱਖਣੀ ਅਫਰੀਕਾ ਖਿਲਾਫ ਅਗਲੀ ਸੀਰੀਜ ਤੋਂ ਭਾਰਤ 'ਚ 2021 'ਚ ਹੋਣ ਵਾਲੇ ਟੀ20 ਵਰਲਡ ਕੱਪ ਤੱਕ ਹੋਵੇਗੀ। ਟੀਮ ਨੂੰ ਨਵਾਂ ਫਿਜ਼ੀਓ ਅਤੇ ਟ੍ਰੇਨਰ ਮਿਲਣਾ ਤੈਅ ਹੈ ਕਿਉਂਕਿ ਪੈਟ੍ਰਿਕ ਫਰਹਾਰਟ ਅਤੇ ਸ਼ੰਕਰ ਬਾਸੁ ਨੇ ਅਹੁੱਦੇ 'ਤੇ ਨਾ ਬਣੇ ਰਹਿਣ ਦਾ ਫੈਸਲਾ ਕੀਤਾ ਹੈ।

ਟ੍ਰੇਨਰ ਅਹੁੱਦੇ ਲਈ ਆਈ. ਪੀ. ਐੱਲ. ਫਰੈਂਚਾਈਜੀ ਦਿੱਲੀ ਕੈਪੀਟਲ ਨਾਲ ਜੁੜੇ ਰਜਨੀਕਾਂਤ ਅਤੇ ਰਾਸ਼ਟਰੀ ਕ੍ਰਿਕਟ ਅਕੈਡਮੀ ਅਤੇ ਭਾਰਤੀ ਟੀਮ ਨਾਲ ਜੁੜੇ ਰਹੇ ਸੁਦਰਸ਼ਨ ਵੀ. ਪੀ. ਦਾ ਵੀ ਇੰਟਰਵਿਊ ਹੋਇਆ। ਸਪੋਰਟਸ ਆਰਥੋਪੀਡਿਕਸ ਡਾਕਟਰ ਦਿਨਸ਼ਾ ਪਾਰਦੀਵਾਲਾ ਅਤੇ ਸਾਬਕਾ ਫਸਟ ਕਲਾਸ ਕ੍ਰਿਕਟਰ ਅਤੇ ਅਨੁਕੂਲਨ ਕੋਚ ਰਾਣਾਦੀਪ ਮੋਇਤਰਾ ਨੇ ਐੱਮ. ਐੱਸ. ਕੇ. ਪ੍ਰਸਾਦ ਦੀ ਅਗੁਵਾਈ ਵਾਲੀ ਪੰਜ ਮੈਂਮਬਰੀ ਚੋਣ ਕਮੇਟੀ ਦੀ ਸਹਾਇਤਾ ਕੀਤੀ। ਬੱਲੇਬਾਜ਼ੀ ਕੋਚ, ਗੇਂਦਬਾਜ਼ੀ ਕੋਚ ਅਤੇ ਫੀਲਡਿੰਗ ਕੋਚ ਲਈ ਇੰਟਰਵਿਊ ਪਹਿਲਾਂ ਹੀ ਹੋ ਚੁੱਕਿਆ ਹੈ। 

ਪ੍ਰਬੰਧਕੀ ਮੈਨੇਜਰ ਦੇ ਅਹੁੱਦੇ ਲਈ 25 ਉਮੀਦਵਾਰਾਂ ਨੇ ਅਰਜੀਆਂ ਦਿੱਤੀਆਂ ਹਨ ਅਤੇ ਇਨ੍ਹਾਂ ਦਾ ਇੰਟਰਵਿਊ ਵੀਰਵਾਰ ਨੂੰ ਹੋਵੇਗਾ ਜਦ ਪੂਰੀ ਪ੍ਰਕਿਰਿਆ ਖਤਮ ਹੋਵੇਗੀ। ਵੈਸਟਇੰਡੀਜ਼ 'ਚ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨਾਲ ਬੁਰਾ ਵਿਵਹਾਰ ਕਰਨ ਵਾਲੇ ਨਿਵਰਤਮਾਨ ਪ੍ਰਬੰਧਕੀ ਅਧਿਕਾਰੀ ਸੁਨੀਲ ਸੁਬਰਾਮਨੀਅਮ ਦਾ ਵੀ ਵੀਰਵਾਰ ਨੂੰ ਇੰਟਰਵਿਊ ਹੋਵੇਗਾ। ਉਨ੍ਹਾਂ ਦੇ ਚੁੱਣੇ ਜਾਣ ਦੀ ਸੰਭਾਵਨਾ ਹਾਲਾਂਕਿ ਘੱਟ ਹੈ।


Related News