13 ਸਾਲਾ ਮੁਸਕਾਨ ਨੇ ਕੁਸ਼ਤੀ ''ਚ ਜਿੱਤਿਆ ਸੋਨਾ
Saturday, Jan 19, 2019 - 12:45 AM (IST)

ਦੀਨਾਨਗਰ (ਜ. ਬ.)- ਪਿੰਡ ਅਵਾਂਖਾ ਦੀ 13 ਸਾਲਾ ਮੁਸਕਾਨ ਨੇ ਅੰਡਰ-14 ਸਟੇਟ ਲੈਵਲ ਦੀ ਫ੍ਰੀ ਸਟਾਈਲ ਕੁਸ਼ਤੀ ਪ੍ਰਤੀਯੋਗਿਤਾ ਵਿਚ ਸੋਨ ਤਮਗਾ ਜਿੱਤਿਆ। ਮੁਸਕਾਨ ਨੇ ਦੱਸਿਆ ਕਿ ਬਠਿੰਡਾ ਵਿਚ ਮਿਸ਼ਨ ਤੰਦਰੁਸਤ ਪੰਜਾਬ ਰਾਜ ਪੱਧਰੀ ਪ੍ਰਤੀਯੋਗਿਤਾ ਵਿਚ ਉਸ ਦੀ ਸਿਲੈਕਸ਼ਨ ਹੋਈ ਸੀ, ਜਿੱਥੇ ਉਸ ਨੇ ਕੁਸ਼ਤੀ ਲੜੀ ਤੇ ਸੋਨ ਤਮਗਾ ਆਪਣੇ ਨਾਂ ਕੀਤਾ।