ਦੁਨੀਆ ਦੀਆਂ 3 ਨਵੀਆਂ ਕ੍ਰਿਕਟ ਲੀਗ ਦੀਆਂ 18 'ਚੋਂ 13 ਟੀਮਾਂ ਆਈਪੀਐੱਲ ਫ੍ਰੈਂਚਾਈਜ਼ੀ ਦੀਆਂ
04/02/2023 6:26:34 PM

ਸਪੋਰਟਸ ਡੈਸਕ- ਦੁਨੀਆ ਦੀ ਦੂਜੀ ਸਭ ਤੋਂ ਮਹਿੰਗੀ ਸਪੋਰਟਸ ਲੀਗ ਆਈਪੀਐੱਲ ਹੁਣ ਕਈ ਹੋਰ ਦੇਸ਼ਾਂ ਦੀਆਂ ਕ੍ਰਿਕਟ ਲੀਗ 'ਚ ਦਬਦਬਾ ਬਣਾ ਰਹੀ ਹੈ। ਪਿਛਲੇ ਸਾਲ ਆਈਪੀਐੱਲ ਫ੍ਰੈਂਚਾਈਜ਼ੀ ਨੇ ਦੱਖਣੀ ਅਫਰੀਕਾ ਦੀ ਨਵੀਂ ਟੀ20 ਲੀਗ ਐੱਸਏ20 ਦੀਆਂ ਸਾਰੀਆਂ 6 ਟੀਮਾਂ ਖਰੀਦੀਆਂ ਸਨ। ਸੰਯੁਕਤ ਅਰਬ ਅਮੀਰਾਤ ਦੀ ਇੰਟਰਨੈਸ਼ਨਲ ਲੀਗ ਦੀਆਂ ਕੁਲ 6 'ਚੋਂ 3 ਟੀਮਾਂ ਤੇ ਜੁਲਾਈ 'ਚ ਲਾਂਚ ਹੋਣ ਵਾਲੀ ਅਮਰੀਕਾ ਦੀ ਮੇਜਰ ਲੀਗ ਦੀਆਂ 6 'ਚੋਂ 4 ਟੀਮਾਂ 'ਚ ਵੀ ਆਈਪੀਐੱਲ ਫ੍ਰੈਂਚਾਈਜ਼ੀ ਦਾ ਹੀ ਮਾਲਿਕਾਨਾ ਹੱਕ ਹੈ ਭਾਵ 3 ਦੇਸ਼ਾਂ ਦੀ 3 ਕ੍ਰਿਕਟ ਲੀਗਾਂ 18 ਟੀਮਾਂ 'ਚੋਂ 13 ਆਈਪੀਐੱਲ ਫ੍ਰੈਂਚਾਈਜ਼ੀ ਦੇ ਕੋਲ ਹੈ।
ਮਾਹਰਾਂ ਅਨੁਸਾਰ ਇਹ ਫ੍ਰੈਂਚਾਈਜ਼ੀਆਂ ਨਵੀਂ ਵਿਦੇਸ਼ੀ ਟੀਮਾਂ ਦੇ ਨੌਜਵਾਨ ਖਿਡਾਰੀਆਂ ਨੂੰ ਟ੍ਰੇਨਿੰਗ ਤੇ ਤਜਰਬਾ ਦੇ ਕੇ ਮੁੱਖ ਟੀਮ ਲਈ ਵੀ ਤਿਆਰ ਕਰ ਰਹੀਆਂ ਹਨ। ਜਿਵੇਂ ਮੁੰਬਈ ਇੰਡੀਅਨਜ਼ ਨੇ ਦੱਖਣੀ ਅਫਰੀਕੀ ਗੇਂਦਬਾਜ਼ ਡਵੇਨ ਜਾਨਸਨ ਨੂੰ ਆਪਣੀ ਕੇਪਟਾਊਨ ਟੀਮ ਲਈ ਖਰੀਦਿਆ ਸੀ। ਬਾਅਦ 'ਚ ਉਸ ਦੇ ਪ੍ਰਦਰਸ਼ਨ ਨੂੰ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਮੁੰਬਈ ਲੈ ਆਈ। ਇਸੇ ਤਰ੍ਹਾਂ ਸਨਰਾਈਜ਼ਰਜ਼ ਹੈਦਰਾਬਾਦ ਨੇ ਐਡੇਨ ਮਾਰਕ੍ਰਮ ਨੂੰ ਆਈਪੀਐੱਲ 23 ਦੀ ਕਪਤਾਨੀ ਤੋਂ ਪਹਿਲਾਂ ਐੱਸਏ20 ਲੀਗ 'ਚ ਬਤੌਰ ਕਪਤਾਨ ਆਜ਼ਮਾਇਆ ਸੀ। ਇਹ ਟੀਮ ਮਾਲਕ ਕੋਚਿੰਗ ਅਕੈਡਮੀ, ਫੈਨ ਕਲੱਬ ਤੇ ਈਵੈਂਟਸ ਜਿਹੇ ਬਿਜ਼ਨੈਸ 'ਚ ਵੀ ਵਿਸਥਾਰ ਕਰਨ ਦੀਆਂ ਤਿਆਰੀਆਂ 'ਚ ਹਨ।