ਜੂਨੀਅਰ ਨਿਸ਼ਾਨੇਬਾਜ਼ੀ ਮੁਕਾਬਲੇ ''ਚ ਭਾਰਤ ਦੇ ਖਾਤੇ ''ਚ 11 ਤਮਗੇ

05/30/2017 5:51:06 AM

ਨਵੀਂ ਦਿੱਲੀ— ਭਾਰਤੀ ਜੂਨੀਅਰ ਨਿਸ਼ਾਨੇਬਾਜ਼ਾਂ ਨੇ ਚੈੱਕ ਗਣਰਾਜ ਦੇ ਸ਼ਹਿਰ ਪੀਲਜੇਨ ''ਚ ਹੋਈ ਅੰਤਰਰਾਸ਼ਟਰੀ ਜੂਨੀਅਰ ਮੁਕਾਬਲਾ 27ਵੀਂ ਸ਼ੂਟਿੰਗ ਹੋਪਸ ''ਚ 3 ਸੋਨ ਤਮਗੇ ਸਮੇਤ 11 ਤਮਗੇ ਜਿੱਤੇ। ਚਾਰ ਦਿਨ ਇਸ ਮੁਕਾਬਲੇ ''ਚ ਭਾਰਤ ਨੇ 3 ਸੋਨ ਤਮਗੇ, 4 ਚਾਂਦੀ ਅਤੇ 4 ਕਾਂਸੀ ਦੇ ਤਮਗਿਆਂ ਸਮੇਤ 11 ਤਮਗੇ ਆਪਣੇ ਨਾਂ ਕੀਤੇ। ਟੂਰਨਾਮੈਂਟ ''ਚ 23 ਦੇਸ਼ਾਂ ਦੇ ਕੁਲ 459 ਨਿਸ਼ਾਨੇਬਾਜ਼ਾਂ ਨੇ 14 ਰਾਈਫਲ ਅਤੇ ਪਿਸਟਲ ਮੁਕਾਬਲਿਆਂ ''ਚ ਹਿੱਸਾ ਲਿਆ। ਨਿਸ਼ਾਨੇਬਾਜ਼ ਅਨਮੋਲ ਜੈਨ ਸਭ ਤੋਂ ਵਧੀਆ ਭਾਰਤੀ ਨਿਸ਼ਾਨੇਬਾਜ਼ ਰਹੇ। ਉਨ੍ਹਾਂ ਨੇ ਪੁਰਸ਼ਾਂ ਦੀ ਦਸ ਮੀਟਰ ਏਅਰ ਪਿਸਟਲ ਅਤੇ 50 ਮੀਟਰ ਪਿਸਟਲ ''ਚ ਸੋਨ ਅਤੇ ਚਾਂਦੀ ਦਾ ਤਮਗਾ ਜਿੱਤਿਆ। ਹੋਰ ਭਾਰਤੀ ਨਿਸ਼ਾਨੇਬਾਜ਼ਾਂ ''ਚ ਅਰਜੁਨ ਬਾਬੁਤਾ ਨੇ ਪੁਰਸ਼ ਦਸ ਮੀਟਰ ਏਅਰ ਰਾਈਫਲ ''ਚ ਸਿਲਵਰ ਤਮਗੇ ''ਤੇ ਕਬਜ਼ਾ ਕੀਤਾ। ਭਾਰਤੀ ਨਿਸ਼ਾਨੇਬਾਜ਼ ਨੇ ਫਾਈਨਲ ਰਾਊਂਡ ''ਚ 249 ਦਾ ਸਕੋਰ ਬਣਾਇਆ। ਇਸ ਤੋਂ ਇਲਾਵਾ ਸੌਰਭ ਚੌਧਰੀ ਨੇ ਪੁਰਸ਼ ਦਸ ਮੀਟਰ ਏਅਰ ਪਿਸਟਲ ਅਤੇ ਅਨੀਸ਼ ਨੇ ਪੁਰਸ਼ 25 ਮੀਟਰ ਰੈਪਿਡ ਫਾਇਰ ਪਿਸਟਲ ਵਿਅਕਤੀਗਤ ਮੁਕਾਬਲੇ ''ਚ ਕਾਂਸੀ ਦਾ ਤਮਗਾ ਜਿੱਤਿਆ।


Related News