ਸ਼ਤਰੰਜ ਵਿਸ਼ਵ ਕੱਪ-2019 ਵਿਚ 11 ਭਾਰਤੀ ਗ੍ਰੈਂਡ ਮਾਸਟਰ ਦਿਖਾਉਣਗੇ ਦਮ

08/10/2019 9:43:51 PM

ਕਾਂਤੀ ਮਨਸੀਸਕ (ਰੂਸ) (ਨਿਕਲੇਸ਼ ਜੈਨ)—10 ਸਤੰਬਰ ਤੋਂ 30 ਸਤੰਬਰ ਦੌਰਾਨ ਰੂਸ ਵਿਚ ਹੋਣ ਜਾ ਰਹੇ ਫਿਡੇ ਸ਼ਤਰੰਜ ਵਿਸ਼ਵ ਕੱਪ-2019 ਵਿਚ ਇਸ ਵਾਰ ਭਾਰਤੀ ਦਮ ਕਾਫੀ ਮਜ਼ਬੂਤ ਨਜ਼ਰ ਆਵੇਗਾ ਕਿਉਂਕਿ ਇਸ ਵਾਰ ਵੱਖ-ਵੱਖ ਤਰੀਕਿਆਂ ਨਾਲ ਚੁਣੇ 11 ਭਾਰਤੀ ਗ੍ਰੈਂਡ ਮਾਸਟਰ ਵਿਸ਼ਵ ਕੱਪ ਖੇਡਣ ਦੀ ਟਿਕਟ ਹਾਸਲ ਕਰ ਚੁੱਕੇ ਹਨ। ਭਾਰਤੀ ਦਲ ਦੀ ਅਗਵਾਈ 5 ਵਾਰ ਦਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਕਰੇਗਾ। ਉਸ ਤੋਂ ਇਲਾਵਾ ਪੇਂਟਾਲਾ ਹਰਿਕ੍ਰਿਸ਼ਣਾ, ਵਿਦਿਤ ਗੁਜਰਾਤੀ, ਅਧਿਬਨ ਭਾਸਕਰਨ, ਐੱਸ. ਪੀ. ਸੇਥੂਰਮਨ, ਅਭਿਜੀਤ ਗੁਪਤਾ, ਮੁਰਲੀ ਕਾਰਤੀਕੇਅਨ, ਸੁਨੀਲ ਨਾਰਾਇਣ, ਸੂਰਯ ਸ਼ੇਖਰ ਗਾਂਗੁਲੀ, ਅਰਵਿੰਦ ਚਿਦਾਂਬਰਮ ਤੇ ਸਭ ਤੋਂ ਵੱਡੀ ਗੱਲ 15 ਮੈਂਬਰੀ ਨਿਹਾਲ ਸਰੀਨ ਵੀ ਆਪਣਾ ਪਹਿਲਾ ਵਿਸ਼ਵ ਕੱਪ ਖੇਡਦਾ ਨਜ਼ਰ ਆਵੇਗਾ।

PunjabKesari
ਪ੍ਰਤੀਯੋਗਿਤਾ ਵਿਚ ਵਿਸ਼ਵ ਫਿਡੇ ਰੇਟਿੰਗ ਰਾਹੀਂ ਵਿਸ਼ਵਨਾਥਨ ਆਨੰਦ, ਪੇਂਟਾਲਾ ਹਰਿਕ੍ਰਿਸ਼ਣਾ ਤੇ ਵਿਦਿਤ ਗੁਜਰਾਤੀ ਚੁਣੇ ਜਾਣ ਵਿਚ ਕਾਮਯਾਬ ਰਹੇ, ਜਦਕਿ ਅਧਿਬਨ ਭਾਸਕਰਨ ਸੀ. ਪੀ. ਵਾਈਲਡ ਕਾਰਡ ਰਾਹੀਂ ਇੱਥੇ ਪਹੁੰਚਣ ਵਿਚ ਕਾਮਯਾਬ ਰਿਹਾ। ਚੀਨ ਵਿਚ ਜੂਨ ਮਹੀਨੇ ਵਿਚ ਖਤਮ ਹੋਈ ਏਸ਼ੀਅਨ ਕਾਂਟੀਨੈਂਟਲ ਸ਼ਤਰੰਜ ਚੈਂਪੀਅਨਸ਼ਿਪ ਵਿਚ ਵੀ ਭਾਰਤ ਦੇ 4 ਖਿਡਾਰੀ ਮੁਰਲੀ ਕਾਰਤੀਕੇਅਨ, ਐੱਸ. ਪੀ. ਸੇਥੂਰਮਨ, ਅਭਿਜੀਤ ਗੁਪਤਾ ਤੇ ਐੱਸ. ਐੱਲ. ਨਾਰਾਇਣਨ ਵਿਸ਼ਵ ਕੱਪ ਦਾ ਕੋਟਾ ਹਾਸਲ ਕਰਨ ਵਿਚ ਕਾਮਯਾਬ ਰਹੇ ਸਨ, ਉਥੇ ਹੀ ਏਸ਼ੀਅਨ ਕਾਂਟੀਨੈਂਟਲ ਤੋਂ ਹੀ ਪਿਛਲੇ ਸਾਲ ਭਾਰਤ ਦੇ ਸੂਰਯ ਸ਼ੇਖਰ ਗਾਂਗੁਲੀ ਜਗ੍ਹਾ ਬਣਾਉਣ ਵਿਚ ਕਾਮਯਾਬ ਰਿਹਾ ਸੀ।
ਭਾਰਤ ਦਾ ਰਾਸ਼ਟਰੀ ਚੈਂਪੀਅਨ ਸਿੱਧੇ ਵਿਸ਼ਵ ਕੱਪ ਖੇਡਣ ਦੀ ਟਿਕਟ ਹਾਸਲ ਕਰਦਾ ਹੈ ਤੇ ਇਸ ਲਿਹਾਜ਼ ਨਾਲ ਪਿਛਲੇ ਸਾਲ ਜੇਤੂ ਬਣ ਕੇ ਅਰਵਿੰਦ ਚਿਦਾਂਬਰਮ ਨੇ ਪਹਿਲਾਂ ਹੀ ਆਪਣੀ ਜਗ੍ਹਾ ਬਣਾ ਲਈ ਸੀ। ਖੈਰ, ਸਾਰਿਆਂ ਦੀਆਂ ਨਜ਼ਰਾਂ ਨਿਹਾਲ ਸਰੀਨ 'ਤੇ ਵੀ ਹਨ, ਜਿਹੜਾ ਕਿ ਫਿਡੇ ਪ੍ਰੈਜ਼ੀਡੈਂਟ ਦੇ ਵਾਈਲਡ ਕਾਰਡ ਰਾਹੀਂ ਵਿਸ਼ਵ ਕੱਪ ਵਿਚ ਹਿੱਸਾ ਲੈ ਸਕੇਗਾ। 15 ਸਾਲਾ ਨਿਹਾਲ ਮੌਜੂਦਾ ਏਸ਼ੀਅਨ ਬਲਿਟਜ਼ ਚੈਂਪੀਅਨ ਹੈ।


Gurdeep Singh

Content Editor

Related News