ਟੋਕੀਓ ਓਲੰਪਿਕ ਤੋਂ 10 ਹਜ਼ਾਰ ਵਾਲੰਟੀਅਰਸ ਨੇ ਨਾਂ ਲਿਆ ਵਾਪਸ

Thursday, Jun 03, 2021 - 02:20 AM (IST)

ਟੋਕੀਓ ਓਲੰਪਿਕ ਤੋਂ 10 ਹਜ਼ਾਰ ਵਾਲੰਟੀਅਰਸ ਨੇ ਨਾਂ ਲਿਆ ਵਾਪਸ

ਨਵੀਂ ਦਿੱਲੀ - ਟੋਕੀਓ ਮੈਨੇਜਮੈਂਟ ਨੂੰ ਕੋਰੋਨਾ ਦੇ ਮਾਹੌਲ ’ਚ ਖੇਡਾਂ ਨੂੰ ਅੱਗੇ ਵਧਾਉਣ ’ਚ ਇਕ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੇਮਸ ’ਚੋਂ 50 ਦਿਨ ਪਹਿਲਾਂ ਹੀ 10 ਹਜ਼ਾਰ ਵਾਲੰਟੀਅਰਸ ਨੇ ਆਪਣਾ ਨਾਂ ਵਾਪਸ ਲੈ ਲਿਆ ਹੈ। ਕੁੱਝ ਮਹੀਨੇ ਪਹਿਲਾਂ ਇਸ ਦੀ ਗਿਣਤੀ 80 ਹਜ਼ਾਰ ਦੇ ਕਰੀਬ ਸੀ। ਜਾਪਾਨੀ ਬ੍ਰਾਡਕਾਸਟਰ ਐੱਨ. ਐੱਚ. ਕੇ. ਦੀ ਇਕ ਰਿਪੋਰਟ ਅਨੁਸਾਰ ਕੁੱਝ ਦਿਨਾਂ ’ਚ ਹੀ 10 ਹਜ਼ਾਰ ਤੋਂ ਜ਼ਿਆਦਾ ਵਾਲੰਟੀਅਰਸ ਆਪਣਾ ਮਨ ਬਦਲ ਚੁੱਕੇ ਹਨ। ਜਿਵੇਂ-ਜਿਵੇਂ ਗੇਮ ਨੇੜੇ ਆਵੇਗੀ, ਇਸ ਦਾ ਅੰਕੜਾ ਹੋਰ ਵਧਣ ਦੀ ਉਮੀਦ ਹੈ।

ਇਹ ਖ਼ਬਰ ਪੜ੍ਹੋ- ਜੋਕੋਵਿਚ ਆਸਾਨ ਜਿੱਤ ਨਾਲ ਦੂਜੇ ਦੌਰ ’ਚ

PunjabKesari
ਟੋਕੀਓ ਮੈਨੇਜਮੈਂਟ ਕਮੇਟੀ ਦੇ ਸੀ. ਈ. ਓ. ਤੋਸ਼ੀਰੋ ਮੁੱਤੋ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਇਸ ’ਚ ਕੋਈ ਸ਼ੱਕ ਨਹੀਂ ਕਿ ਇਸ ਕਦਮ ਦੇ ਪਿੱਛੇ ਕੋਰੋਨਾ ਵਾਇਰਸ ਸਬੰਧੀ ਚਿੰਤਾਵਾਂ ਹੋ ਸਕਦੀਆਂ ਹਨ। ਪਿਛਲੇ ਸਾਲ ਹੀ ਮਾਰਚ ’ਚ ਹੋਣ ਵਾਲੇ ਓਲੰਪਿਕ ਨੂੰ ਇਕ ਸਾਲ ਲਈ ਅੱਗੇ ਵਧਾਇਆ ਗਿਆ ਸੀ ਪਰ ਕੋਰੋਨਾ ਨੂੰ ਲੈ ਕੇ ਚਿੰਤਾਵਾਂ ਅਜੇ ਵੀ ਘੱਟ ਨਹੀਂ ਹੋਈਆਂ ਹਨ। ਜਾਪਾਨ ਦੇ ਕਈ ਸੂਬਿਆਂ ’ਚ ਅਜੇ ਵੀ ਐਮਰਜੈਂਸੀ ਐਲਾਨੀ ਗਈ ਹੈ। ਉਮੀਦ ਸੀ ਕਿ ਟੋਕੀਓ ’ਚ ਇਸ ਨੂੰ ਹਟਾ ਦਿੱਤਾ ਜਾਵੇਗਾ ਲੇਕਿਨ ਵਧਦੇ ਮਾਮਲਿਆਂ ਕਾਰਨ ਇਹ ਸੰਭਵ ਨਹੀਂ ਦਿਸ ਰਿਹਾ। ਉਥੇ ਹੀ ਮੈਨੇਜਮੈਂਟ ਬੰਦ ਦਰਵਾਜਿਆਂ ਦੇ ਪਿੱਛੇ ਓਲੰਪਿਕ ਕਰਵਾਉਣ ’ਤੇ ਜ਼ਿਆਦਾ ਉਤਾਰੂ ਹੈ।
ਜਾਪਾਨ ਦੀ ਸਥਿਤੀ

PunjabKesari
83 ਫੀਸਦੀ ਜਾਪਾਨੀ ਇਕ ਸਰਵੇ ’ਚ ਅਜੇ ਵੀ ਚਾਹੁੰਦੇ ਹਨ ਕਿ ਓਲੰਪਿਕ ਖੇਡਾਂ ਪੋਸਟਪੌਨ ਹੋਣੀਆਂ ਚਾਹੀਦੀਆਂ ਹਨ।
7.5 ਲੱਖ ਲੋਕ ਜਾਪਾਨ ’ਚ ਪ੍ਰਭਾਵਿਤ ਹੋਏ ਕੋਰੋਨਾ ਨਾਲ
13 ਹਜ਼ਾਰ ਮੌਤਾਂ ਹੋਈਆਂ
2.3 ਫੀਸਦੀ ਜਾਪਾਨੀਆਂ ਨੂੰ ਹੀ ਲੱਗ ਸਕੀ ਹੈ ਕੋਰੋਨਾ ਦੀ ਵੈਕਸੀਨ
ਓਲੰਪਿਕ ਪਾਰਟਨਰ ਹਟੇ ਪਿੱਛੇ : ਓਲੰਪਿਕ ਦੇ ਆਫੀਸ਼ੀਅਲ ਪਾਰਟਨਰਜ਼ ’ਚੋਂ ਇਕ ਅਸਾਹੀ ਸ਼ਿੰਬੁਨ ਨੇ ਵੀ ਇਕ ਰਿਪੋਰਟ ਛਾਪ ਕੇ ਜਾਪਾਨੀ ਪੀ. ਐੱਮ. ਯੋਸ਼ੀਹਿਦੇ ਸੁਗਾ ਕੋਲੋਂ ਮੰਗ ਕੀਤੀ ਹੈ ਕਿ ਉਹ ਇਸ ਓਲੰਪਿਕ ਨੂੰ ਕੈਂਸਲ ਕਰਨ ’ਤੇ ਵਿਚਾਰ ਕਰੇ।

ਇਹ ਖ਼ਬਰ ਪੜ੍ਹੋ-  ਪੋਲੈਂਡ ਨੇ ਰੂਸ ਨੂੰ 1-1 ਨਾਲ ਬਰਾਬਰੀ ’ਤੇ ਰੋਕਿਆ


ਐੱਲ. ਜੀ. ਬੀ. ਟੀ. ਕਿਊ. ਲਈ ਇਤਿਹਾਸਕ ਹੋਵੇਗਾ ਓਲੰਪਿਕ

PunjabKesari
ਟੋਕੀਓ ਓਲੰਪਿਕ ਮੈਨੇਜਮੈਂਟ ਦੇ ਪ੍ਰਮੁੱਖ ਸੇਕੋ ਹਾਸ਼ਿਮੋਤੋ ਦਾ ਕਹਿਣਾ ਹੈ ਕਿ ਇਸ ਵਾਰ ਦਾ ਓਲੰਪਿਕ ਐੱਲ. ਜੀ. ਬੀ. ਟੀ. ਕਿਊ. ਭਾਈਚਾਰੇ ਲਈ ਯਾਦਗਾਰ ਰਹੇਗਾ। ਟੋਕੀਓ ’ਚ ਇਸ ਵਾਰ ਵੀ ਭਾਈਚਾਰੇ ਵੱਲੋਂ ਬਰਾਬਰੀ ਦੀ ਮੰਗ ਨੂੰ ਲੈ ਕੇ ਜ਼ੋਰਦਾਰ ਪ੍ਰਦਰਸ਼ਨ ਕਰਨ ਦੀ ਉਮੀਦ ਹੈ। ਇਸ ਤਰ੍ਹਾਂ ਓਲੰਪਿਕ ਕਮੇਟੀ ਨੇ ਬਰਾਬਰੀ ਬਣਾ ਕੇ ਰੱਖਣ ਲਈ ਪ੍ਰਾਈਡ ਹਾਊਸ ਦਾ ਨਿਰਮਾਣ ਕਰਵਾਇਆ ਹੈ। ਆਈ. ਓ. ਸੀ. ਦਾ ਕਹਿਣਾ ਹੈ ਕਿ ਅਸੀਂ ਉਨ੍ਹਾਂ ਸਾਰੇ ਅਥਲੀਟਸ ਨੂੰ ਵਿਸ਼ਵਾਸ ਦੁਆਉਂਦੇ ਹਾਂ ਕਿ ਉਹ ਸੁਰੱਖਿਅਤ ਅਤੇ ਨਿਰਪੱਖ ਮੁਕਾਬਲੇਬਾਜ਼ੀ ’ਚ ਸ਼ਾਮਲ ਹੋਣਗੇ। ਟ੍ਰਾਂਸਜ਼ੈਂਡਰ ਅਥਲੀਟਾਂ ਲਈ ਓਲੰਪਿਕ ’ਚ ਹਿੱਸਾ ਲੈਣ ਲਈ ਦਰਵਾਜ਼ੇ ਖੁੱਲ੍ਹੇ ਹਨ।
ਨੀਰਜ ਚੋਪੜਾ ਦਾ ਕੁਓਟਰਨ ਖੇਡਾਂ ’ਚ ਖੇਡਣਾ ਸ਼ੱਕੀ

PunjabKesari
ਪੁਰਸ਼ਾਂ ਦੇ ਭਾਲਾ ਸੁੱਟ ਮੁਕਾਬਲੇ ’ਚ ਓਲੰਪਿਕ ਤਮਗੇ ਦੀ ਉਮੀਦ ਨੀਰਜ ਚੋਪੜਾ ਦਾ ਇਸ ਮਹੀਨੇ ਦੇ ਕੁਓਟਰਨ ਖੇਡਾਂ ’ਚ ਖੇਡਣਾ ਸ਼ੱਕੀ ਲੱਗ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਯਾਤਰੀਆਂ ’ਤੇ ਫਿਨਲੈਂਡ ਸਰਕਾਰ ਨੇ ਪਾਬੰਦੀ ਲਾਈ ਹੈ। ਸੂਤਰਾਂ ਦਾ ਕਹਿਣਾ ਹੈ ਕਿ 26 ਜੂਨ ਨੂੰ ਹੋਣ ਵਾਲੀਆਂ ਇਨ੍ਹਾਂ ਗੇਮਾਂ ’ਚ ਨੀਰਜ ਨੂੰ ਯਾਤਰਾ ਸਬੰਧੀ ਰਾਹਤ ਨਹੀਂ ਮਿਲੀ ਹੈ।
ਭਾਰਤੀ ਐਥਲੀਟਸ ’ਤੇ ਬਣੀ ਸ਼ਾਰਟ ਮੂਵੀ ਦੀ ਸੀਰੀਜ਼ ਰਿਲੀਜ਼ ਕਰੇਗਾ ਖੇਡ ਵਿਭਾਗ

PunjabKesari
ਯੁਵਾ ਅਤੇ ਖੇਡ ਮੰਤਰਾਲਾ ਟੋਕੀਓ ਓਲੰਪਿਕ ਦੇ 50 ਦਿਨ ਰਹਿ ਜਾਣ ’ਤੇ ਭਾਰਤੀ ਐਥਲੀਟਸ ’ਤੇ ਬਣਾਈ ਗਈ ਸ਼ਾਰਟ ਮੂਵੀਜ਼ ਦੀ ਸੀਰੀਜ਼ ਵੀਰਵਾਰ ਨੂੰ ਰਿਲੀਜ਼ ਕਰੇਗਾ। ਡੀ. ਡੀ. ਨੈਸ਼ਨਲ ’ਤੇ ਆਉਣ ਵਾਲੀ ਇਸ ਮੂਵੀ ’ਚ ਖਿਡਾਰੀਆਂ ਨੂੰ ਓਲੰਪਿਕ ਕੁਆਲੀਫਾਇਰ ਤੱਕ ਦਾ ਸਫਰ ਅਤੇ ਤਿਆਰੀਆਂ ਦਿਖਾਈਆਂ ਜਾਣਗੀਆਂ। ਕੇਂਦਰੀ ਮੰਤਰੀ ਕਿਰਣ ਰਿਜਿਜੂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਖੇਡ ਮੰਤਰਾਲਾ ਨੇ ਨਾ ਸਿਰਫ ਸਾਡੇ ਖੇਡ ਸਿਤਾਰਿਆਂ ਲਈ ਬਲਕਿ ਐਥਲੀਟਾਂ ਦੀਆਂ ਆਉਣ ਵਾਲੀਆਂ ਪੀੜੀਆਂ ਨੂੰ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਭਾਰਤ ਦੇ ਓਲੰਪਿਕ ਉਮੀਦਵਾਰਾਂ ’ਤੇ ਫਿਲਮਾਂ ਦੀ ਇਕ ਸੀਰੀਜ਼ ਬਣਾਈ ਹੈ। ਪਹਿਲੀ ਮੂਵੀ ਚਾਂਦੀ ਦਾ ਤਮਗਾ ਜੇਤੂ ਪੀ. ਵੀ. ਸਿੰਧੂ ’ਤੇ ਬਣੀ ਹੈ, ਜਿਸ ਨੇ 2016 ਰੀਓ ਓਲੰਪਿਕ ਦੌਰਾਨ ਇਹ ਕ੍ਰਿਸ਼ਮਾ ਕਰ ਕੇ ਦਿਖਾਇਆ ਸੀ।
ਓਲੰਪਿਕ ’ਚ ਸੀਨੀਅਰ ਟੀਮ ਲਈ ਡੈਬਿਊ ਨਵੀਂ ਕਹਾਣੀ ਦੀ ਤਰ੍ਹਾਂ ਹੋਵੇਗਾ : ਮਨਪ੍ਰੀਤ ਕੌਰ

PunjabKesari
ਬੇਂਗਲੁਰੂ : ਭਾਰਤੀ ਮਹਿਲਾ ਹਾਕੀ ਟੀਮ ਵੱਲੋਂ ਟੋਕੀਓ ਓਲੰਪਿਕ ’ਚ ‘ਨਵੀਂ ਕਹਾਣੀ’ ਵਰਗੇ ਡੈਬਿਊ ਦੇ ਸੁਪਨੇ ਲਈ ਬੈਠੀ ਡਿਫੈਂਡਰ ਮਨਪ੍ਰੀਤ ਕੌਰ ਦਾ ਧਿਆਨ ਸਖਤ ਮਿਹਨਤ ਕਰ ਕੇ ਆਪਣੀ ਖੇਡ ਦੇ ਟਾਪ ’ਚ ਰਹਿਣ ’ਤੇ ਟਿਕਿਆ ਹੈ। ਜੂਨੀਅਰ ਟੀਮ ਵੱਲੋਂ ਦੁਨੀਆ ਭਰ ’ਚ ਖੇਡਦੇ ਹੋਏ ਕਾਫੀ ਤਜ਼ੁਰਬਾ ਹਾਸਲ ਕਰਨ ਵਾਲੀ 23 ਸਾਲ ਦੀ ਮਨਪ੍ਰੀਤ ਨੂੰ ਪਿਛਲੇ ਸਾਲ ਜਨਵਰੀ ’ਚ ਪਹਿਲੀ ਵਾਰ ਭਾਰਤ ਦੀ ਸੀਨੀਅਰ ਮਹਿਲਾ ਟੀਮ ’ਚ ਸ਼ਾਮਲ ਕੀਤਾ ਗਿਆ ਹੈ।
ਮਨਪ੍ਰੀਤ ਨੇ ਕਿਹਾ ਕਿ ਓਲੰਪਿਕ ਵਰਗੀ ਸੁਪਨੇ ਵਾਲੀ ਪ੍ਰਤੀਯੋਗਿਤਾ ’ਚ ਸੀਨੀਅਰ ਰਾਸ਼ਟਰੀ ਟੀਮ ਵੇਲੋਂ ਡੈਬਿਊ ਕਰਨੈ ਮੇਰੇ ਲਈ ਨਵੀਂ ਕਹਾਣੀ ਵਰਗਾ ਹੋਵੇਗਾ। ਮੇਰੇ ਕਹਿਣ ਦਾ ਮਤਲਬ ਹੈ ਕਿ ਇਹ ਪੂਰੀ ਤਰ੍ਹਾਂ ਨਾਲ ਅਲੱਗ ਅਹਿਸਾਸ ਹੋਵੇਗਾ ਪਰ ਮੈਂ ਆਪਣੇ ਪੈਰ ਜ਼ਮੀਨ ’ਤੇ ਰੱਖਦਿਆਂ ਸਖਤ ਮਿਹਨਤ ਕਰਨੀ ਚਾਹੁੰਦੀ ਹਾਂ। ਉਸ ਨੇ ਕਿਹਾ ਕਿ ਟੀਮ ਚੋਣ ਮੇਰੇ ਹੱਥ ’ਚ ਨਹੀਂ ਹੈ ਪਰ ਮੈਂ ਇਨਾ ਕਹਾਂਗੀ ਕਿ ਇਹ ਪੜਾਅ ਬੇਹੱਦ ਰੋਮਾਂਚਕ ਹੈ।
ਸਾਡੇ ਨਿਸ਼ਾਨੇਬਾਜ਼ ਆਪਣੇ ਵਿਅਕਤੀਗਤ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ : ਰੌਣਕ ਪੰਡਿਤ

PunjabKesari
ਪਿਸਟਲ ਕੋਚ ਰੌਣਕ ਪੰਡਿਤ ਦਾ ਕਹਿਣਾ ਹੈ ਕਿ ਮੈਂ ਚਾਹਾਂਗਾ ਕਿ ਸਾਡੇ ਨਿਸ਼ਾਨੇਬਾਜ਼ ਆਪਣਾ ਵਿਅਕਤੀਗਤ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ। ਮੈਡਲ ਸਾਡੇ ਹੱਥ ’ਚ ਨਹੀਂ ਹੈ। ਇਹ ਦੂਜਿਆਂ ਦੇ ਪ੍ਰਦਰਸ਼ਨ ’ਤੇ ਵੀ ਨਿਰਭਰ ਕਰਦਾ ਹੈ। ਸਾਡਾ ਕੰਮ ਸ਼ਾਨਦਾਰ ਤਿਆਰੀ ਕਰਨਾ ਹੈ। ਯੂਰਪੀ ਚੈਂਪੀਅਨਸ਼ਿਪ ’ਚ ਸਾਡੇ ਨਿਸ਼ਾਨੇਬਾਜ਼ਾਂ ਦੇ ਨਤੀਜੇ ਉਤਸ਼ਾਹਜਨਕ ਹਨ। ਟੀਮ ਚੰਗੀ ਜਗਾ ’ਤੇ ਹੈ ਅਤੇ ਸਹੀ ਦਿਸ਼ਾ ’ਚ ਜਾ ਰਹੀ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News