ਇੰਗਲੈਂਡ ਦੇ ਇਸ ਦਿੱਗਜ ਗੇਂਦਬਾਜ਼ ਨੇ ਸ਼ੁਰੂ ਕੀਤਾ ਅਭਿਆਸ, ਸਾਂਝੀ ਕੀਤੀ ਵੀਡੀਓ

5/27/2020 1:15:24 PM

ਸਪੋਰਟਸ ਡੈਸਕ— ਇੰਗਲੈਂਡ ਦੇ ਧਾਕੜ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਅਭਿਆਸ ਸ਼ੁਰੂ ਕਰ ਦਿੱਤਾ ਹੈ ਅਤੇ ਉਹ ਮੈਦਾਨ ’ਤੇ ਵਾਪਸੀ ਕਰ ਕਾਫ਼ੀ ਖੁਸ਼ ਹੈ। ਐਂਡਰਸਨ ਨੇ ਸੋਮਵਾਰ ਨੂੰ ਇੰਸਟਾਗ੍ਰਾਮ ’ਤੇ ਇਕ ਵੀਡੀਓ ਪੋਸਟ ਕੀਤਾ ਹੈ, ਜਿਸ ’ਚ ਉਹ ਓਲਡ ਟ੍ਰੇਫਰਡ ’ਤੇ ਰਨਿੰਗ ਕਰਦੇ ਹੋਏ ਅਤੇ ਗੇਂਦਬਾਜ਼ੀ ਕਰਦੇ ਹੋਏ ਦੇਖੇ ਜਾ ਸਕਦੇ ਹਨ।PunjabKesari

ਐਂਡਰਸਨ ਨੇ ਇਸ ਪੋਸਟ ਦੀ ਕੈਪਸ਼ਨ ’ਚ ਲਿਖਿਆ, ਮੈਂ ਇਸ ਜਗ੍ਹਾ ਨੂੰ ਕਾਫ਼ੀ ਮਿਸ ਕੀਤਾ। ਕਰੀਬ-ਕਰੀਬ ਚੀਜ਼ਾਂ ਦਾ ਆਦੀ ਹੋ ਰਿਹਾ ਹਾਂ, ਪਰ ਵਾਪਸੀ ਕਰ ਖੁਸ਼ੀ ਮਹਿਸੂਸ ਕਰ ਰਿਹਾ ਹਾਂ।

 
 
 
 
 
 
 
 
 
 
 
 
 
 

I’ve missed this place! Slowly easing through the gears but enjoying being back ☀️🏏❤️

A post shared by James Anderson (@jimmya9) on May 25, 2020 at 11:50am PDT

ਇੰਗਲੈਂਡ ਦੇ ਖਿਡਾਰੀਆਂ ਨੇ ਪਿਛਲੇ ਹਫ਼ਤੇ ਤੋਂ ਟ੍ਰੇਨਿੰਗ ਕਰਨਾ ਸ਼ੁਰੂ ਕਰ ਦਿੱਤੀ ਹੈ। ਕੋਰੋਨਾਵਾਇਰਸ ਦੇ ਕਾਰਨ ਮਾਰਚ ਦੇ ਮੱਧ ਤੋਂ ਕ੍ਰਿਕਟ ਗਤੀਵਿਧੀਆਂ ਰੁਕੀਆਂ ਹੋਈਆਂ ਹਨ। ਇੰਗਲੈਂਡ ਦੀ ਕੋਸ਼ਿਸ਼ ਜੁਲਾਈ ਤੋ ਖੇਡ ਦੀ ਬਹਾਲੀ ਕੀਤੀ ਹੈ। ਇਸ ਕੋਸ਼ਿਸ਼ ’ਚ ਉਸ ਨੇ ਆਪਣੇ ਖਿਡਾਰੀਆਂ ਨੂੰ ਨਿਜੀ ਟ੍ਰੇਨਿੰਗ ਦੀ ਮਨਜ਼ੂਰੀ ਦੇ ਦਿੱਤੀ ਹੈ।


Davinder Singh

Content Editor Davinder Singh