ਕੀ ਅਫਗਾਨਿਸਤਾਨ ’ਚ ਤਾਲਿਬਾਨ ਸ਼ਾਸਨ ਲੜਖੜਾ ਜਾਵੇਗਾ

05/26/2022 3:41:41 PM

ਯੂਕ੍ਰੇਨ ’ਤੇ ਰੂਸੀ ਹਮਲੇ ਨੇ ਅਫਗਾਨਿਸਤਾਨ ’ਚ ਘਟਨਾਵਾਂ ਨੂੰ ਵਿਸ਼ਵ ਪੱਧਰੀ ਜਨਤਕ ਵਿਚਾਰ-ਵਟਾਂਦਰੇ ਦੇ ਹਾਸ਼ੀਏ ’ਤੇ ਧੱਕ ਦਿੱਤਾ ਹੈ। ਫਿਰ ਵੀ, ਸਰਾਪੀ ਜ਼ਮੀਨ ’ਚ ਬਹੁਤ ਕੁਝ ਹੋ ਰਿਹਾ ਹੈ। ਦੇਸ਼ ਸੰਕਟ ’ਚ ਹੈ। ਅਰਥਵਿਵਸਥਾ ਖਸਤਾ ਹੈ। ਇਸਲਾਮਿਕ ਸਟੇਟ ਆਫ ਖੁਰਾਸਾਨ ਪ੍ਰੋਵਿੰਸ (ਆਈ. ਐੱਸ. ਕੇ. ਪੀ., ਜਿਸ ਨੂੰ ਆਈ. ਐੱਸ. ਆਈ. ਐੱਸ.-ਕੇ. ਵੀ ਕਿਹਾ ਜਾਂਦਾ ਹੈ), ਇਸਲਾਮਿਕ ਸਟੇਟ ਇਨ ਇਰਾਕ ਐਂਡ ਸੀਰੀਆ (ਆਈ. ਐੱਸ. ਆਈ. ਐੱਸ.) ਦੇ ਅਫਗਾਨ ਸਹਿਯੋਗੀ ਨਾਲ, ਇਕ ਹਿੰਸਕ ਚੁਣੌਤੀ ਪੇਸ਼ ਕਰਦਾ ਹੈ। ਤਾਲਿਬਾਨ ਦੀ ਅਗਵਾਈ ਵਾਲੇ ਇਸਲਾਮਿਕ ਅਮੀਰਾਤ ਅਤੇ ਪਾਕਿਸਤਾਨ ਦਰਮਿਆਨ ਸਬੰਧ ਗੰਭੀਰ ਤਣਾਅ ’ਚ ਹਨ। ਇਸ ਲਈ ਸਵਾਲ : ਕੀ ਸ਼ਾਸਨ ਵਿਵਸਥਾ ਲੜਖੜਾ ਜਾਵੇਗੀ?ਅਰਥਵਿਵਸਥਾ ਦੇ ਨਾਲ ਸ਼ੁਰੂਆਤ ਕਰਦੇ ਹੋਏ : ਜ਼ਰੂਰੀ ਵਸਤੂਆਂ ਦੀ ਬੇਹੱਦ ਘਾਟ ਹੈ। ਕੀਮਤਾਂ ਆਸਮਾਨ ਛੂਹ ਰਹੀਆਂ ਹਨ, ਇਕ ਵੱਡਾ ਵਰਗ ਭੁੱਖਾ ਰਹਿ ਰਿਹਾ ਹੈ। ਬੇਰੋਜ਼ਗਾਰੀ ਵਧ ਰਹੀ ਹੈ। ਕੌਮਾਂਤਰੀ ਕਿਰਤ ਸੰਗਠਨ (ਆਈ. ਐੱਲ. ਓ.) ਦੇ ਅਨੁਸਾਰ 2021 ਦੀ ਤੀਸਰੀ ਤਿਮਾਹੀ ’ਚ 5,00,000 ਤੋਂ ਵੱਧ ਅਫਗਾਨ ਕਿਰਤੀਅਾਂ ਨੇ ਆਪਣੀ ਨੌਕਰੀ ਗੁਆ ਦਿੱਤੀ। ਅਫਗਾਨਿਸਤਾਨ ਦੀਆਂ ਪ੍ਰਮੁੱਖ ਨਿਊਜ਼ ਏਜੰਸੀਆਂ ’ਚੋਂ ਇਕ ਖਾਮਾ ਪ੍ਰੈੱਸ ਅਨੁਸਾਰ, ਤਾਲਿਬਾਨ ਦੇ ਕਬਜ਼ਾ ਕਰਨ ਦੇ ਬਾਅਦ ਤੋਂ ਆਪਣੀ ਨੌਕਰੀ ਗੁਆਉਣ ਵਾਲੇ ਲੋਕਾਂ ਦੀ ਗਿਣਤੀ 2022 ਦੇ ਮੱਧ ਤੱਕ 7,00,000 ਅਤੇ 9,00,000 ਦਰਮਿਆਨ ਵਧਣ ਦਾ ਖਦਸ਼ਾ ਹੈ।

ਇਹ ਅੰਕੜਾ ਅਫਗਾਨਿਸਤਾਨ ਮੁੜ ਉਸਾਰੀ ਲਈ ਅਮਰੀਕੀ ਵਿਸ਼ੇਸ਼ ਮਹਾਨਿਰੀਖਕ (ਐੱਸ. ਆਈ. ਜੀ. ਏ. ਆਰ.) ਦੇ ਅਨੁਸਾਰ ਹੈ ਜੋ ਮੰਨਦੇ ਹਨ ਕਿ ਅਗਸਤ 2021 ’ਚ ਤਾਲਿਬਾਨ ਦੇ ਸੱਤਾ ’ਚ ਆਉਣ ਦੇ ਬਾਅਦ ਤੋਂ 9,00,000 ਅਫਗਾਨਾਂ ਨੇ ਆਪਣੀ ਨੌਕਰੀ ਗੁਆ ਦਿੱਤੀ ਹੈ। ‘ਸਿਗਾਰ’ ਅਨੁਸਾਰ, ਔਰਤਾਂ ਨਾਬਰਾਬਰੀ ਦੇ ਤੌਰ ’ਤੇ ਪ੍ਰਭਾਵਿਤ ਹੋਈਆਂ ਹਨ। ਤਾਲਿਬਾਨ ਦੇ ਸੱਤਾ ’ਚ ਆਉਣ ਦੇ ਬਾਅਦ ਤੋਂ ਨੌਕਰੀਆਂ ਦੀ ਗਿਣਤੀ ’ਚ 21 ਫੀਸਦੀ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਨਤੀਜਾ, ਦੂਸਰੇ ਦੇਸ਼ਾਂ ਨੂੰ ਪ੍ਰਵਾਸ ’ਚ ਵਾਧਾ ਹੋਇਆ ਹੈ। ਕ੍ਰਿਸਟੀਨਾ ਗੋਲਡਬਾਮ ਅਤੇ ਯਾਕੂਬ ਅਕਬਰੀ ਦਿ ਨਿਊਯਾਰਕ ਟਾਈਮਸ (2 ਫਰਵਰੀ, 2022) ’ਚ ਕਹਿੰਦੀ ਹੈ ਕਿ ਅਕਤੂਬਰ (2021) ਤੋਂ ਜਨਵਰੀ (2022) ਦੇ ਅੰਤ ਤੱਕ ਦੱਖਣੀ-ਪੱਛਮੀ ਅਫਗਾਨਿਸਤਾਨ ’ਚ 10 ਲੱਖ ਤੋਂ ਵੱਧ ਅਫਗਾਨਾਂ ਨੇ ਈਰਾਨ ਦੇ 2 ਪ੍ਰਮੁੱਖ ਪ੍ਰਵਾਸਨ ਮਾਰਗਾਂ ’ਚੋਂ 1 ਨੂੰ ਚੁਣਿਆ। ਅਰਥਵਿਵਸਥਾ ਦੀ ਉਦਾਸੀਨਤਾ ਦਾ ਇਕ ਕਾਰਨ ਦੇਸ਼ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਹੈ ਜੋ ਪਤਨ ਦੀ ਸਥਿਤੀ ’ਚ ਹੈ। ਆਈ. ਐੱਸ. ਕੇ. ਪੀ. ਨੇ ਆਪਣੇ ਅੱਤਵਾਦੀ ਹਮਲਿਆਂ ਦੇ ਵੇਗ ਅਤੇ ਘਾਤਕਤਾ ’ਚ ਤੇਜ਼ੀ ਨਾਲ ਵਾਧਾ ਕੀਤਾ ਹੈ। ਯੂ. ਐੱਸ. ਇੰਸਟੀਚਿਊਟ ਆਫ ਪੀਸ ਦੇ ਇਕ ਸੀਨੀਅਰ ਮਾਹਿਰ ਅਸਫੰਦਯਾਰ ਮੀਰ ਨੇ ‘ਦਿ ਆਈ. ਐੱਸ. ਆਈ. ਐੱਸ-ਕੇ. ਰਿਸਰਜੈਂਸ’ ਨਾਂ ਦੇ ਇਕ ਪੇਪਰ ’ਚ ਦੱਸਿਆ ਕਿ ਇਹ ਨਾਗਰਿਕਾਂ ਤੇ ਸੂਬਿਆਂ ਦੇ ਵਿਰੁੱਧ ‘ਵੱਡੇ ਪੱਧਰ ’ਤੇ ਜਾਨਲੇਵਾ ਹਮਲਿਆਂ’ ਦੀ ਵਕਾਲਤ ਕਰਦਾ ਹੈ। ਇਹ ਪਾਕਿਸਤਾਨੀ ਸਰਕਾਰ ਨੂੰ ਡੇਗਣ, ਈਰਾਨੀ ਸਰਕਾਰ ਨੂੰ ਸ਼ੀਆਂ ਦਾ ‘ਮੋਹਰਾ’ ਹੋਣ ਲਈ ਸਜ਼ਾ ਦੇਣ ਅਤੇ ‘ਸ਼ੁੱਧ’ ਅਫਗਾਨਿਸਤਾਨ ਦਾ ਇਰਾਦਾ ਰੱਖਦਾ ਹੈ।

‘ਕਾਊਂਟਰਿੰਗ ਏ ਰਿਸਰਜੈਂਟ ਟੈਰੇਰਿਸਟ ਥ੍ਰੈੱਟ ਇਨ ਅਫਗਾਨਿਸਤਾਨ’ (ਫਾਰੇਨ ਅਫੇਅਰਸ 24 ਅਪ੍ਰੈਲ, 2022) ’ਚ ਸੇਥ ਜੀ. ਜੋਨਸ ਨੇ ਅੰਦਾਜ਼ੇ ਦਾ ਹਵਾਲਾ ਿਦੱਤਾ ਕਿ ਆਈ. ਐੱਸ. ਕੇ. ਪੀ. ਨੇ 18 ਸਤੰਬਰ ਅਤੇ 30 ਨਵੰਬਰ, 2021 ਦਰਮਿਆਨ ਤਾਲਿਬਾਨ ਬਲਾਂ ’ਤੇ 76 ਹਮਲੇ ਕੀਤੇ, ਜੋ 2020 ਦੇ ਬਾਅਦ ਤੋਂ ਇਕ ਮਹੱਤਵਪੂਰਨ ਉਛਾਲ ਹੈ, ਜਦੋਂਕਿ ਇਸ ਨੇ ਪੂਰੇ ਸਾਲ ਦੇ ਦੌਰਾਨ ਸਿਰਫ 8 ਹਮਲੇ ਕੀਤੇ। ਵਿਸ਼ੇਸ਼ ਤੌਰ ’ਤੇ ਨੰਗਰਹਾਰ ਸੂਬੇ ’ਚ ਤਾਲਿਬਾਨ ਦੀ ਸਖਤ ਫੌਜੀ ਕਾਰਵਾਈ ਦੇ ਬਾਅਦ ਸਰਦੀਆਂ ਦੌਰਾਨ ਆਈ. ਐੱਸ. ਕੇ. ਪੀ. ਦੇ ਹਮਲਿਆਂ ਦੀਆਂ ਘਟਨਾਵਾਂ ’ਚ ਗਿਰਾਵਟ ਆਈ ਸੀ। ਹਾਲਾਂਕਿ ਇਸ ’ਚ ਫਿਰ ਵਾਧੇ ਵੱਲ ਰੁਝਾਨ ਹੈ। ਕ੍ਰਿਸਟੀਨਾ ਗੋਲਡਬਾਮ 1 ਮਈ, 2022 ਨੂੰ ਦਿ ਨਿਊਯਾਰਕ ਟਾਈਮਸ ’ਚ ਿਲਖਦੀ ਹੈ, ‘ਹਸਪਤਾਲਾਂ ਦੇ ਅੰਕੜੇ ਦੱਸਦੇ ਹਨ, ਪਿਛਲੇ 2 ਹਫਤਿਆਂ ਦੇ ਹਮਲਿਆਂ ’ਚ ਘੱਟੋ-ਘੱਟ 100 ਵਿਅਕਤੀ ਮਾਰੇ ਗਏ ਹਨ’ ਅਤੇ ਖਦਸ਼ਾ ਪ੍ਰਗਟਾਇਆ ਹੈ ਕਿ ਅਫਗਾਨਿਸਤਾਨ ਇਕ ਹਿੰਸਕ ਉਛਾਲ ਵੱਲ ਜਾ ਰਿਹਾ ਹੈ। ਕੀ ਤਾਲਿਬਾਨ ਆਈ. ਐੱਸ. ਪੀ. ਕੇ. ਦੀ ਚੁਣੌਤੀ ਦਾ ਸਾਹਮਣਾ ਕਰ ਸਕੇਗਾ, ਜੋ ਪਿਛਲੇ 6 ਸਾਲਾਂ ਦੌਰਾਨ ਵਧੇਰੇ ਪੂਰਬੀ ਅਫਗਾਨਿਸਤਾਨ ਤੱਕ ਹੀ ਸੀਮਤ ਸੀ। ਗੋਲਡਬਾਮ ਮੁਤਾਬਕ, ਤਾਲਿਬਾਨ ਦੇ ਕਬਜ਼ੇ ਦੇ ਬਾਅਦ ਤੋਂ ਇਹ ‘ਲਗਭਗ ਸਾਰੇ 34 ਸੂਬਿਆਂ ’ਚ ਪਹੁੰਚ ਗਿਆ ਹੈ।’ ਯਕੀਨੀ ਤੌਰ ’ਤੇ ਇਸ ਦਾ ਇਕ ਕਾਰਨ ਸੱਤਾ ’ਤੇ ਕਬਜ਼ਾ ਕਰਨ ਦੇ ਬਾਅਦ ਤਾਲਿਬਾਨ ਵੱਲੋਂ ਜੇਲ ’ਚ ਬੰਦ ਆਈ. ਐੱਸ. ਕੇ. ਪੀ. ਕੈਦੀਆਂ ਦੀ ਰਿਹਾਈ ਹੈ ਜਿਸ ਨੇ ਉਨ੍ਹਾਂ ਦੀ ਤਾਕਤ ਨੂੰ ਲਗਭਗ ਦੁੱਗਣਾ ਕਰ ਦਿੱਤਾ। ਇਸ ਦੇ ਇਲਾਵਾ ਨੌਜਵਾਨ ਤਾਲਿਬਾਨ ਲੜਾਕੇ ਵੀ ਇਸ ਵੱਲ ਆਕਰਸ਼ਿਤ ਹੁੰਦੇ ਹਨ ਜਿਨ੍ਹਾਂ ਨੂੰ ਇਸਲਾਮਿਕ ਅਮੀਰਾਤ ਤੋਂ ਬਹੁਤ ਘੱਟ ਲਾਭ ਹੋਇਆ ਹੈ। ਤਾਲਿਬਾਨ ਕੋਲ ਇਕ ਚੰਗੀ ਤਰ੍ਹਾਂ ਲੈਸ ਫੌਜ ਹੋਣ ਦਾ ਲਾਭ ਹੈ, ਜਿਸ ਦਾ ਪਿਛੋਕੜ ਸਫਲ ਗੁਰਿੱਲਾ ਜੰਗ ਦਾ ਹੈ ਅਤੇ ਪੂਰੇ ਦੇਸ਼ ’ਚ ਇਕ ਮਜ਼ਬੂਤ ਹਾਜ਼ਰੀ ਹੈ। ਹਾਲਾਂਕਿ, ਗੁਰਿੱਲਾ ਜੰਗ, ਵਿਦ੍ਰੋਹ ਵਿਰੋਧ ਤੋਂ ਬਹੁਤ ਵੱਖਰੀ ਹੈ, ਜਿਸ ’ਚ ਤਾਲਿਬਾਨ ਨਵੇਂ ਹਨ।

ਹਿਰਣਮਯ ਕਰਲੇਕਰ


Anuradha

Content Editor

Related News