ਅਖਿਲੇਸ਼ ਯਾਦਵ ਦੇ ਮਨ ''ਚ ਕੀ ਹੈ

Sunday, Jan 01, 2017 - 07:41 AM (IST)

ਅਖਿਲੇਸ਼ ਯਾਦਵ ਦੇ ਮਨ ''ਚ ਕੀ ਹੈ

ਯਾਦਵ ਪਰਿਵਾਰ ''ਚ ਜੋ ਘਮਾਸਾਣ ਮਚਿਆ ਹੋਇਆ ਹੈ, ਉਸ ਦੇ ਕਈ ਦੇਖੇ-ਅਣਦੇਖੇ ਪਹਿਲੂਆਂ ''ਤੇ ਮੰਥਨ ਜਾਰੀ ਹੈ। ਕੁਝ ਆਬਜ਼ਰਵਰ ਇਸ ਨੂੰ ਅਮਰ ਸਿੰਘ ਬਨਾਮ ਰਾਮਗੋਪਾਲ ਯਾਦਵ ਵਿਚਾਲੇ ਚੱਲ ਰਹੀ ''ਜੰਗ'' ਦਾ ਸਿੱਟਾ ਮੰਨਦੇ ਹਨ, ਤਾਂ ਕੁਝ ਅਜੇ ਵੀ ਇਸ ਨੂੰ ਪਿਓ-ਪੁੱਤ (ਮੁਲਾਇਮ-ਅਖਿਲੇਸ਼ ਯਾਦਵ) ਦੀ ਮਿਲੀਭੁਗਤ ਕਰਾਰ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਪਿਓ-ਪੁੱਤ ਵਿਚਾਲੇ ਸੰਪਰਕ ਬਣਿਆ ਹੋਇਆ ਹੈ। 
ਇਕ ਪਾਸੇ ਅਖਿਲੇਸ਼ ਯਾਦਵ ਜਿਥੇ ਹਾਰਵਰਡ ''ਚ ਰਾਜਨੀਤੀ ਸ਼ਾਸਤਰ ਅਤੇ ਪਬਲਿਕ ਪਾਲਿਸੀ ਦੇ ਸੀਨੀਅਰ ਪ੍ਰੋਫੈਸਰ ਸਟੀਵ ਜਾਰਡਿੰਗ ਦੀ ਰਾਏ ਨੂੰ ਅਹਿਮੀਅਤ ਦੇ ਰਹੇ ਹਨ ਤਾਂ ਦੂਜੇ ਪਾਸੇ ਅਹਿਮ ਸਿਆਸੀ ਮਸਲਿਆਂ ''ਤੇ ਆਪਣੇ ਪਿਤਾ ਦੀ ਰਾਏ ਨੂੰ ਵੀ ਅਹਿਮੀਅਤ ਦਿੰਦੇ ਆਏ ਹਨ। ਸੂਤਰ ਦੱਸਦੇ ਹਨ ਕਿ ਯਾਦਵ ਪਰਿਵਾਰ ਦੇ ਇਸ ਸਿਆਸੀ ਘਮਾਸਾਣ ਨੂੰ ਹਵਾ ਦੇਣ ਪਿੱਛੇ ਪ੍ਰੋ. ਰਾਮਗੋਪਾਲ ਦੀਆਂ ਸਿਆਸੀ ਇੱਛਾਵਾਂ ਦਾ ਵੀ ਹੱਥ ਹੈ। 
ਕਿਹਾ ਜਾਂਦਾ ਹੈ ਕਿ ਅਮਰ ਸਿੰਘ ਰਾਮਗੋਪਾਲ ਨੂੰ ਇਸ ਗੱਲ ਲਈ ਮੁਆਫ ਨਹੀਂ ਕਰ ਸਕੇ ਕਿ ਉਨ੍ਹਾਂ ਨੇ ਕਿਸੇ ਵੀ ਕੱਦਾਵਰ ''ਬਾਹਰਲੇ'' ਨੂੰ ਸਪਾ ''ਚ ਨਹੀਂ ਟਿਕਣ ਦਿੱਤਾ—ਚਾਹੇ ਉਹ ਖ਼ੁਦ ਅਮਰ ਸਿੰਘ ਹੋਣ, ਸੱਤਪਾਲ ਮਲਿਕ ਹੋਣ, ਰਾਜ ਬੱਬਰ ਹੋਣ ਜਾਂ ਫਿਰ ਰਘੂ ਠਾਕੁਰ ਹੋਣ। ਕਹਿੰਦੇ ਹਨ ਕਿ ਪਿਛਲੇ ਕਈ ਮਹੀਨਿਆਂ ਤੋਂ ਮੁਲਾਇਮ ਤੇ ਰਾਮਗੋਪਾਲ ਵਿਚਾਲੇ ਗੱਲਬਾਤ ਵੀ ਬੰਦ ਸੀ। ਮੁਲਾਇਮ ਨੂੰ ਲੱਗਦਾ ਹੈ ਕਿ ਰਾਮਗੋਪਾਲ ਉਨ੍ਹਾਂ ਵਿਰੁੱਧ ਅਖਿਲੇਸ਼ ਯਾਦਵ ਨੂੰ ਇਸਤੇਮਾਲ ਕਰ ਰਹੇ ਹਨ। 
ਸੂਤਰਾਂ ਦਾ ਕਹਿਣਾ ਹੈ ਕਿ ਇਹ ਸਾਰਾ ਸਿਆਸੀ ਡਰਾਮਾ ਪ੍ਰਧਾਨ ਮੰਤਰੀ ਨੂੰ ਫਾਇਦਾ ਪਹੁੰਚਾਉਣ ਦੀ ਨੀਅਤ ਨਾਲ ਹੋਇਆ ਹੈ ਕਿਉਂਕਿ 30 ਦਸੰਬਰ ਨੂੰ ਨੋਟਬੰਦੀ ਦੇ 50 ਦਿਨ ਪੂਰੇ ਹੋਣ ਤੋਂ ਬਾਅਦ ਵਿਰੋਧੀ ਪਾਰਟੀਆਂ ਖੂਬ ਹੰਗਾਮਾ ਕਰਨ ਵਾਲੀਆਂ ਸਨ ਤੇ ਯਾਦਵ ਪਰਿਵਾਰ ਦੀ ਸਿਆਸੀ ਡਰਾਮੇਬਾਜ਼ੀ ਤੋਂ ਬਾਅਦ ਸੁਰਖ਼ੀਆਂ ''ਚ ਹੋਰਨਾਂ ਖ਼ਬਰਾਂ ਲਈ ਕੋਈ ਜਗ੍ਹਾ ਨਹੀਂ ਬਚੀ ਸੀ। 
ਤਾਜ਼ਾ ਘਟਨਾਵਾਂ ਵਿਚ ਜੇਕਰ ਅਖਿਲੇਸ਼ ਦੇ ਪੱਖ ਵਿਚ ਸਮਾਜਵਾਦੀ ਪਾਰਟੀ ਦੇ ਜ਼ਿਆਦਾਤਰ ਵਿਧਾਇਕ ਗੋਲਬੰਦ ਹੋ ਜਾਂਦੇ ਹਨ ਤਾਂ ਪਿਤਾ ਮੁਲਾਇਮ ਯਾਦਵ ਨੂੰ ਆਪਣੇ ਬੇਟੇ ਸਾਹਮਣੇ ਝੁਕਣਾ ਪੈ ਸਕਦਾ ਹੈ ਤੇ ਇਸ ਗੱਲ ਦੇ ਆਸਾਰ ਹੁਣ ਤੋਂ ਹੀ ਨਜ਼ਰ ਆਉਣ ਲੱਗ ਪਏ ਹਨ। 
ਭਾਰੀ ਉਥਲ-ਪੁਥਲ ਲੈ ਕੇ ਆਵੇਗਾ ਨਵਾਂ ਵਰ੍ਹਾ 
ਨਵੇਂ ਵਰ੍ਹੇ-2017 ਦੇ ਸੰਦਰਭ ਵਿਚ ''ਪਾਰਲੀਆਮੈਂਟੇਰੀਅਨ'' ਰਸਾਲੇ ਦੇ ਤਾਜ਼ਾ ਅੰਕ ਵਿਚ ਦੇਸ਼-ਵਿਦੇਸ਼ ਦੇ ਮੰਨੇ-ਪ੍ਰਮੰਨੇ ਜੋਤਿਸ਼ੀਆਂ ਦੀਆਂ ਭਵਿੱਖਬਾਣੀਆਂ ਨੂੰ ਜਗ੍ਹਾ ਮਿਲੀ ਹੈ। ਇਨ੍ਹਾਂ ''ਚੋਂ ਇਕ ਹਨ ਸੰਜੇ ਚੌਧਰੀ, ਜਿਨ੍ਹਾਂ ਨੇ 1 ਨਵੰਬਰ 2016 ਨੂੰ ਹੀ ਭਵਿੱਖਬਾਣੀ ਕਰ ਦਿੱਤੀ ਸੀ ਕਿ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਡੋਨਾਲਡ ਟਰੰਪ ਹੀ ਹੋਣਗੇ। 
ਭਾਰਤ ਦੀ ਜਨਮ ਪੱਤਰੀ ਨੂੰ ਆਧਾਰ ਬਣਾ ਕੇ ਚੌਧਰੀ ਦਾ ਕਹਿਣਾ ਹੈ ਕਿ ਇਸ ਵਿਚ ਸ਼ਨੀ ਆਪਣੀ ਮੱਠੀ ਚਾਲ ਨਾਲ ਧਨ ਵੱਲ ਵਧ ਰਿਹਾ ਹੈ ਤੇ ਉਥੇ ਇਹ ਇਸ ਦੇ ਅੱਠਵੇਂ ਘਰ ''ਚ ਦਾਖਲ ਹੋਵੇਗਾ ਤੇ 25 ਜਨਵਰੀ 2020 ਤਕ ਉਥੇ ਹੀ ਟਿਕਿਆ ਰਹੇਗਾ। ਚੰਦਰ-ਰਾਹੂ ਦੀ ਦਸ਼ਾ 31 ਜਨਵਰੀ 2017 ਤੋਂ 2 ਅਗਸਤ 2018 ਤਕ ਬਣੀ ਰਹੇਗੀ, ਜਿਸ ਦੇ ਅਸਰ ਨਾਲ ਆਮ ਭਾਰਤੀਆਂ ਦੀ ਕਮਾਈ ਘਟੇਗੀ, ਵੱਡੇ ਕਾਰੋਬਾਰ ''ਤੇ ਵੀ ਸੰਕਟ ਦੇ ਬੱਦਲ ਮੰਡਰਾ ਸਕਦੇ ਹਨ, ਦੁਸ਼ਮਣ ਗ੍ਰਹਿ ਭਾਰੀ ਪੈ ਸਕਦਾ ਹੈ, ਜਿਸ ਨਾਲ ਵੱਡੀ ਗਿਣਤੀ ਵਿਚ ਨੌਕਰੀਆਂ ਜਾ ਸਕਦੀਆਂ ਹਨ। 
ਸੱਤਾਧਾਰੀ ਭਾਜਪਾ ਬਾਰੇ ਸੰਜੇ ਚੌਧਰੀ ਦਾ ਕਹਿਣਾ ਹੈ ਕਿ 2017 ਦੇ ਸ਼ੁਰੂ ਵਿਚ ਪਾਰਟੀ ਅੰਦਰ ਕਲੇਸ਼ ਖੜ੍ਹਾ ਹੋ ਸਕਦਾ ਹੈ ਤੇ ਕਈ ਕੱਦਾਵਰ ਨੇਤਾ ਪਾਰਟੀ ਛੱਡ ਸਕਦੇ ਹਨ। ਅਪ੍ਰੈਲ 2017 ''ਚ ਮੋਦੀ ਦੇ ਮੰਤਰੀ ਮੰਡਲ ਵਿਚ ਇਕ ਵੱਡਾ ਫੇਰਬਦਲ ਹੋਣ ਦੀ ਸੰਭਾਵਨਾ ਹੈ, ਜਿਸ ਵਿਚ ਕਈ ਹੈਵੀਵੇਟ ਮੰਤਰੀਆਂ ਦੀ ਕੁਰਸੀ ਖੁੱਸ ਸਕਦੀ ਹੈ ਅਤੇ ਕਾਂਗਰਸ ਹੋਰਨਾਂ ਪਾਰਟੀਆਂ ਨਾਲ ਗੱਠਜੋੜ ਕਰਨ ਤੋਂ ਬਾਅਦ ਪ੍ਰਭਾਵਸ਼ਾਲੀ ਭੂਮਿਕਾ ''ਚ ਨਜ਼ਰ ਆ ਸਕਦੀ ਹੈ। 
ਨੋਟਬੰਦੀ ਕਾਰਨ ਪੈਦਾ ਹੋਏ ਹਾਲਾਤ ਦੇਸ਼ ਨੂੰ ਵੱਡੇ ਝਟਕੇ ਦੇ ਸਕਦੇ ਹਨ, ਕੰਪਨੀਆਂ ਵੱਡੇ ਪੱਧਰ ''ਤੇ ਆਪਣੇ ਮੁਲਾਜ਼ਮਾਂ ਦੀ ਛਾਂਟੀ ਕਰ ਸਕਦੀਆਂ ਹਨ, ਚੀਨ ਨਾਲ ਭਾਰਤ ਦੇ ਸੰਬੰਧਾਂ ਵਿਚ ਤਲਖ਼ੀ ਆ ਸਕਦੀ ਹੈ ਤੇ ਸਰਹੱਦ ''ਤੇ ਤਣਾਅ ਵਧ ਸਕਦਾ ਹੈ ਤਾਂ ਮਾਰਚ ਤੋਂ ਮਈ 2017 ਦਰਮਿਆਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸਿਹਤ ਸੰਬੰਧੀ ਮੁਸ਼ਕਿਲਾਂ ਨਾਲ ਜੂਝਣਾ ਪੈ ਸਕਦਾ ਹੈ। 
ਇਸੇ ਅੰਕ ਵਿਚ ਡੈੱਨਮਾਰਕ ਦੇ ਮੰਨੇ-ਪ੍ਰਮੰਨੇ ਜੋਤਿਸ਼ੀ ਵਿਸਟੀ ਲਾਰਸਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਕਈ ਭਵਿੱਖਬਾਣੀਆਂ ਕੀਤੀਆਂ ਹਨ। ਲਾਰਸਨ ਮੁਤਾਬਿਕ ਆਉਣ ਵਾਲੀਆਂ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਮੋਦੀ ਨੂੰ ਆਪਣੀਆਂ ਨੀਤੀਆਂ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ, ਭਾਵ ਇਨ੍ਹਾਂ ਚੋਣਾਂ ਵਿਚ ਭਾਜਪਾ ਆਸ ਮੁਤਾਬਿਕ ਪ੍ਰਦਰਸ਼ਨ ਨਹੀਂ ਕਰ ਸਕੇਗੀ। ਨੋਟਬੰਦੀ ਦਾ ਅਸਰ ਤੇ ਇਸ ਦੇ ਬੁਰੇ ਨਤੀਜੇ ਮਈ 2017 ਤਕ ਦੇਖੇ ਜਾ ਸਕਦੇ ਹਨ। ਸਤੰਬਰ 2017 ਤੋਂ ਲੈ ਕੇ 2018 ਦੇ ਸ਼ੁਰੂ ਤਕ ਭਾਰਤ ਦਾ ਆਪਣੇ ਗੁਆਂਢੀ ਮੁਲਕਾਂ ਚੀਨ ਤੇ ਪਾਕਿਸਤਾਨ ਨਾਲ ਤਣਾਅ ਬਣਿਆ ਰਹੇਗਾ ਅਤੇ ਛੋਟੀਆਂ-ਮੋਟੀਆਂ ਲੜਾਈਆਂ ਵੀ ਹੋ ਸਕਦੀਆਂ ਹਨ। 
ਤੁਲਾ ਦੀ ਚੱਕਰ ਦਸ਼ਾ ਵਿਚ ਜਦੋਂ 2019 ਵਿਚ ਅਗਲੀਆਂ ਲੋਕ ਸਭਾ ਚੋਣਾਂ ਹੋਣਗੀਆਂ ਤਾਂ ਉਨ੍ਹਾਂ ''ਚ ਨਰਿੰਦਰ ਮੋਦੀ ਦੁਬਾਰਾ ਜਿੱਤ ਕੇ ਸੱਤਾ ''ਚ ਆ ਸਕਦੇ ਹਨ। ਰਾਹੁਲ ਗਾਂਧੀ ਦੇ ਭਵਿੱਖ ਬਾਰੇ ਲਾਰਸਨ ਦਾ ਕਹਿਣਾ ਹੈ ਕਿ ਨਵੇਂ ਵਰ੍ਹੇ ਵਿਚ ਉਨ੍ਹਾਂ ਨੂੰ ਪਾਰਟੀ ਵਿਚ ਸਭ ਤੋਂ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ, ਭਾਵ ਉਹ ਪਾਰਟੀ ਦੇ ਪ੍ਰਧਾਨ ਬਣਾਏ ਜਾ ਸਕਦੇ ਹਨ, ਵਿਰੋਧੀ ਪਾਰਟੀਆਂ ਦੀ ਮਹੱਤਤਾ ਤੇ ਪ੍ਰਭਾਵ ਵਿਚ ਵਾਧਾ ਹੋਵੇਗਾ ਤੇ ਰਾਹੁਲ ਵੀ ਪਹਿਲਾਂ ਨਾਲੋਂ ਜ਼ਿਆਦਾ ਹਰਮਨਪਿਆਰੇ ਹੋਣਗੇ ਪਰ ਸਾਲ ਦੇ ਦੂਜੇ ਅੱਧ ਵਿਚ ਉਨ੍ਹਾਂ ਨੂੰ ਆਪਣੀ ਸਿਹਤ ਦਾ ਖਾਸ ਖਿਆਲ ਰੱਖਣਾ ਪਵੇਗਾ। 
ਰਸਾਲੇ ਦੇ ਇਸੇ ਅੰਕ ਵਿਚ ਪ੍ਰੋ. ਕੇ. ਐੱਨ. ਰਾਓ ਦੀ ਉਸ ਭਵਿੱਖਬਾਣੀ ਨੂੰ ਪ੍ਰਮੁੱਖਤਾ ਨਾਲ ਛਾਪਿਆ ਗਿਆ ਹੈ, ਜਿਸ ਵਿਚ ਰਾਓ ਨੇ ਇਹ ਦਾਅਵਾ ਕੀਤਾ ਹੈ ਕਿ ਇਸ ਨਵੇਂ ਵਰ੍ਹੇ ਵਿਚ ਤਿੰਨ ਪ੍ਰਮਾਣੂ-ਸੰਪੰਨ ਮੁਲਕਾਂ ਵਿਚਾਲੇ ਭਿਅੰਕਰ ਲੜਾਈ ਛਿੜ ਸਕਦੀ ਹੈ। ਪਾਕਿਸਤਾਨ ਦੇ ਨਾਂ ''ਤੇ ਚੀਨ ਸਾਡੇ ''ਤੇ ਹਮਲਾ ਕਰੇਗਾ, ਬੰਗਲਾਦੇਸ਼ ਵਿਚ ਉਦਾਰਵਾਦੀ ਸ਼ੇਖ ਹਸੀਨਾ ਸਰਕਾਰ ਦੀ ਜਗ੍ਹਾ ਕੱਟੜਪੰਥੀ ਵਿਚਾਰਾਂ ਵਾਲੀ ਪਾਰਟੀ ਦੀ ਸਰਕਾਰ ਆ ਸਕਦੀ ਹੈ, ਜਿਸ ਨਾਲ ਭਾਰਤੀ ਹਿੱਤਾਂ ਨੂੰ ਖ਼ਤਰਾ ਪੈਦਾ ਹੋਵੇਗਾ। 
ਇਸੇ ਤਰ੍ਹਾਂ ਜੋਤਿਸ਼ ਆਚਾਰੀਆ ਡਾ. ਅਜੈ ਭਾਂਬੀ ਦਾ ਦਾਅਵਾ ਹੈ ਕਿ ਮੋਦੀ ਤੋਂ ਦੇਸ਼ ਦੇ ਨੌਜਵਾਨਾਂ ਦਾ ਮੋਹ ਭੰਗ ਹੋ ਸਕਦਾ ਹੈ ਅਤੇ ਦੇਸ਼ ''ਚ ਅੰਨਾ ਅੰਦੋਲਨ ਵਰਗੇ ਹੀ ਇਕ ਨਵੇਂ ਯੂਥ ਅੰਦੋਲਨ ਦੀ ਸ਼ੁਰੂਆਤ ਹੋਵੇਗੀ ਅਤੇ 2017 ''ਚ ਅਮਿਤ ਸ਼ਾਹ ਦੀ ਲੀਡਰਸ਼ਿਪ ਸਾਹਮਣੇ ਵੀ ਅਹਿਮ ਚੁਣੌਤੀਆਂ ਹੋਣਗੀਆਂ। 
ਕਨਿਸ਼ਕ ਦਾ ਨਵਾਂ ਸਕੂਲ 
ਰਾਹੁਲ ਗਾਂਧੀ ਦੇ ਅੱਖਾਂ, ਨੱਕ ਤੇ ਕੰਨ ਕਹੇ ਜਾਣ ਵਾਲੇ ਕਨਿਸ਼ਕ ਸਿੰਘ ਨੂੰ ਕੀ ਤੁਸੀਂ ਭੁੱਲ ਗਏ ਹੋ? ਕਦੇ ਰਾਹੁਲ ਨੂੰ ਸਿਆਸੀ À-ਅ ਯਾਦ ਕਰਵਾਉਣ ਵਾਲੇ ਕਨਿਸ਼ਕ ਇਨ੍ਹੀਂ ਦਿਨੀਂ ਦਿੱਲੀ ਯੂਨੀਵਰਸਿਟੀ ਦੇ ਲਾਅ ਫੈਕਲਟੀ ਤੋਂ ਕਾਨੂੰਨ ਦੀ ਪੜ੍ਹਾਈ ਕਰ ਰਹੇ ਹਨ ਅਤੇ ਇਸ ਕੰਮ ਵਿਚ ਉਨ੍ਹਾਂ ਦਾ ਸਾਥ ਦੇ ਰਹੇ ਹਨ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਸੰਸਦ ਮੈਂਬਰ ਸਪੁੱਤਰ ਦੀਪੇਂਦਰ ਹੁੱਡਾ। ਉਨ੍ਹਾਂ ਨੇ ਵੀ ਲਾਅ ਫੈਕਲਟੀ ''ਚ ਦਾਖਲਾ ਲਿਆ ਹੋਇਆ ਹੈ।
ਪਰ ਪਿਛਲੇ ਦਿਨੀਂ ਲਾਅ ਫੈਕਲਟੀ ਦੇ ਵਿਦਿਆਰਥੀਆਂ ਨੇ ਇਨ੍ਹਾਂ ਦੋਹਾਂ ਦੀ ਘੱਟ ਹਾਜ਼ਰੀ ਨੂੰ ਮੁੱਦਾ ਬਣਾਉਂਦਿਆਂ ਹੰਗਾਮਾ ਖੜ੍ਹਾ ਕਰ ਦਿੱਤਾ। ਵਿਦਿਆਰਥੀਆਂ ਵਿਚ ਇਸ ਗੱਲ ਨੂੰ ਲੈ ਕੇ ਗੁੱਸਾ ਸੀ ਕਿ ਜਿਥੇ ਆਮ ਵਿਦਿਆਰਥੀਆਂ ਨੂੰ ਘੱਟ ਹਾਜ਼ਰੀ ਦਾ ਮੁੱਦਾ ਬਣਾ ਕੇ ਅਗਲੇ ਅਕਾਦਮਿਕ ਸੈਸ਼ਨ ''ਚ ਦਾਖਲਾ ਦੇਣ ਦੇ ਰਾਹ ਵਿਚ ਰੁਕਾਵਟਾਂ ਪਾਈਆਂ ਜਾਂਦੀਆਂ ਹਨ, ਉਥੇ ਹੀ ਕਨਿਸ਼ਕ ਤੇ ਦੀਪੇਂਦਰ ਨੂੰ ਚੁੱਪ-ਚੁਪੀਤੇ ਗੁਪਤ ਢੰਗ ਨਾਲ ਦੂਜੇ ਸਾਲ ''ਚ ਦਾਖਲਾ ਦੇ ਦਿੱਤਾ ਗਿਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਫਿਲਹਾਲ ਭੜਕੇ ਵਿਦਿਆਰਥੀਆਂ ਨੂੰ ਸਮਝਾ-ਬੁਝਾ ਕੇ ਸ਼ਾਂਤ ਕਰ ਦਿੱਤਾ ਹੈ ਪਰ ਆਉਣ ਵਾਲੇ ਦਿਨਾਂ ''ਚ ਮਾਮਲਾ ਫਿਰ ਉੱਠ ਸਕਦਾ ਹੈ। 
ਅਡਵਾਨੀ ਦਾ ਸਿਆਸੀ ਦਾਅ 
ਸੂਤਰ ਦੱਸਦੇ ਹਨ ਕਿ ਪਿਛਲੇ ਦਿਨੀਂ ਲਾਲ ਕ੍ਰਿਸ਼ਨ ਅਡਵਾਨੀ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੂੰ ਫੋਨ ਕੀਤਾ ਤੇ ਉਨ੍ਹਾਂ ਤੋਂ ਜਾਣਨਾ ਚਾਹਿਆ ਕਿ ਆਂਧਰਾ ਪ੍ਰਦੇਸ਼ ਨੂੰ ਮਿਲਣ ਵਾਲੇ ਵਿਸ਼ੇਸ਼ ਪੈਕੇਜ ਦਾ ਕੀ ਹੋਇਆ? ਇਸ ਨੂੰ ਲੈ ਕੇ ਉਹ ਵਾਕਈ ਚਿੰਤਤ ਹਨ। ਨਾਇਡੂ ਵੀ ਅਡਵਾਨੀ ਦੀ ਇਸ ਗੱਲ ਦੇ ਬੇਹੱਦ ਕਾਇਲ ਹੋਏ ਤੇ ਉਨ੍ਹਾਂ ਨੇ ਫੌਰਨ ਕੇਂਦਰ ਸਰਕਾਰ ਦੇ ਆਪਣੇ ਦੋਹਾਂ ਮੰਤਰੀਆਂ ਨੂੰ ਅਡਵਾਨੀ ਜੀ ਕੋਲ ਭੇਜਿਆ ਤਾਂ ਕਿ ਆਂਧਰਾ ਦੇ ਵਿਸ਼ੇਸ਼ ਪੈਕੇਜ ਬਾਰੇ ਉਨ੍ਹਾਂ ਨੂੰ ਦੱਸ ਸਕਣ ਤੇ ਅਡਵਾਨੀ ਇਹ ਗੱਲ ਮੋਦੀ ਕੋਲ ਪਹੁੰਚਾ ਸਕਣ। 
ਸੂਤਰ ਦੱਸਦੇ ਹਨ ਕਿ ਅਡਵਾਨੀ ਨੇ ਨਾਇਡੂ ਨੂੰ ਇਥੋਂ ਤਕ ਭਰੋਸਾ ਦਿੱਤਾ ਸੀ ਕਿ ਉਹ ਆਂਧਰਾ ਦੇ ਸਮਰਥਨ ਵਿਚ ਇਕ ਵਫ਼ਦ ਲੈ ਕੇ ਮੋਦੀ ਕੋਲ ਜਾਣਗੇ। ਜਦੋਂ ਇਹ ਦੋਵੇਂ ਮੰਤਰੀ ਅਡਵਾਨੀ ਕੋਲ ਪਹੁੰਚੇ ਤਾਂ ਕਹਿੰਦੇ ਹਨ ਕਿ ਅਡਵਾਨੀ ਨੇ ਵਿਸ਼ੇਸ਼ ਪੈਕੇਜ ਦੀ ਗੱਲ ਹੀ ਗੋਲ ਕਰ ਦਿੱਤੀ ਤੇ ਮਾਮਲਾ ਸਿਰਫ ਰਾਸ਼ਟਰਪਤੀ ਦੀ ਚੋਣ ''ਤੇ ਟਿਕ ਗਿਆ। ਫਿਰ ਮੰਤਰੀਆਂ ਨੇ ਦੁਬਾਰਾ ਫੋਨ ਕਰ ਕੇ ਇਸ ਗੱਲ ਦੀ ਜਾਣਕਾਰੀ ਵੈਂਕੱਈਆ ਨਾਇਡੂ ਨੂੰ ਦਿੱਤੀ ਅਤੇ ਸਮਝਾਇਆ ਕਿ ''''ਤੁਸੀਂ ਜੋ ਕਹਿਣਾ ਹੈ, ਸਿੱਧੇ ਮੋਦੀ ਨਾਲ ਗੱਲ ਕਰੋ, ਉਂਝ ਵੀ ਉਹ ਤੁਹਾਡਾ ਬਹੁਤ ਸਨਮਾਨ ਕਰਦੇ ਹਨ।''''

 


Related News