ਇਹ ਕਿਹੋ ਜਿਹੀ ਇਮਾਨਦਾਰੀ ਕਿ ਫਰਾਂਸ ਦੀ ਅੱਗ ਭਾਰਤ ’ਚ ਲਗਾਓ?

11/10/2020 3:45:45 AM

ਮਾਸਟਰ ਮੋਹਨ ਲਾਲ ਸਾਬਕਾ ਟਰਾਂਸਪੋਰਟ ਮੰਤਰੀ ਪੰਜਾਬ

ਮੁਸਲਿਮ ਮਿੱਤਰੋ, ਤੁਹਾਡੀ ਆਤਮਾ ਹੈ ਕਿ ਨਹੀਂ ਕਿ ਫਰਾਂਸ ਦੇ ਗੁਨਾਹ ਦੀ ਸਜ਼ਾ ਹਿੰਦੋਸਤਾਨ ਨੂੰ ਦਿਓ? ਪਾਕਿਸਤਾਨ ’ਚ ਹਿੰਦੂ ਮੰਦਰ ਤੋੜੋ? ਢਾਕਾ ’ਚ ਘੱਟ ਗਿਣਤੀ ਹਿੰਦੂਆਂ ਦੀਆਂ ਵਪਾਰਕ ਸੰਸਥਾਵਾਂ ’ਤੇ ਪੱਥਰ ਮਾਰੋ? ਉਨ੍ਹਾਂ ਦੇ ਅੰਦਰ ਇਕ ਦਹਿਸ਼ਤ ਦਾ ਮਾਹੌਲ ਪੈਦਾ ਕਰੋ? ਹਿੰਦੋਸਤਾਨੀ ਧਰਤੀ ’ਤੇ ਸ਼ੋਹਰਤ, ਇੱਜ਼ਤ, ਮਾਣ-ਸਨਮਾਨ, ਤਮਗੇ ਤੇ ਅਹੁਦੇ ਹਾਸਲ ਕਰ ਕੇ ਇਸ ਦੇਸ਼ ਦਾ ਸ਼ਾਇਰ, ਇਸੇ ਦੇਸ਼ ਦੀ ਅਮਨੋ-ਚੈਨ ਲਈ ਮੁਨੱਵਰ ਰਾਣਾ ਖਤਰਾ ਪੈਦਾ ਕਰ ਦੇਵੇ? ਦਾਨਿਸ਼ਵਰੀ ਕੀ ਹੋਈ?

ਕਾਰਟੂਨ ਹਜ਼ਰਤ ਮੁਹੰਮਦ ਸਾਹਿਬ ਦਾ ਫਰਾਂਸ ਦੇ ਇਕ ਟੀਚਰ ਨੇ ਕਲਾਸ ’ਚ ਦਿਖਾਇਆ, ਉਸ ਟੀਚਰ ਦਾ ਇਕ ਟਿਊਨੇਸ਼ੀਆਈ ਨੌਜਵਾਨ ਨੇ ਗਲਾ ਵੱਢ ਦਿੱਤਾ। ਫਰਾਂਸ ਜਾਣੇ ਜਾਂ ਉਹ ਨੌਜਵਾਨ ਜਾਣੇ। ਵਿਚਾਰੇ ਹਿੰਦੋਸਤਾਨ ਦੇ ਲੋਕਾਂ ਦਾ ਇਸ ’ਚ ਕੀ ਕਸੂਰ? ਫਰਾਂਸ ਦੇ ਚਰਚ ’ਚ ਜਨੂੰਨੀ ਕੱਟੜ ਮੁਸਲਿਮ ਨੌਜਵਾਨ ਨੇ ਤਿੰਨ ਮਾਸੂਮ ਲੋਕਾਂ ਦੀ ਹੱਤਿਆ ਕਰ ਦਿੱਤੀ। ਫਰਾਂਸ ਦਾ ਕਾਨੂੰਨ ਜਾਂ ਹੱਤਿਆਰਾ ਜਾਣੇ। ਭਾਰਤ ’ਚ ਜਲਸੇ, ਜਲੂਸ, ਧਰਨੇ, ਸੜਕਾਂ ਰੋਕਣੀਆਂ, ਬੰਦ ਦਾ ਸੱਦਾ ਦੇਣਾ, ਭੜਕਾਊ ਭਾਸ਼ਣ ਦੇਣਾ ਕਿਥੋਂ ਦਾ ਨਿਆਂ ਹੈ?

ਭਾਰਤ ਨੇ ਤਾਂ ਕੋਈ ਗੁਨਾਹ ਨਹੀਂ ਕੀਤਾ। ਚਲੋ ਮੰਨ ਲਵੋ ਕਿਸੇ ਹਿੰਦੂ ਨੇ ਕੋਈ ਗੁਨਾਹ ਕੀਤਾ ਵੀ ਹੋਵੇ ਤਾਂ ਇਸਦਾ ਅਰਥ ਇਹ ਤਾਂ ਨਹੀਂ ਕਿ ਪਾਕਿਸਤਾਨ ਭਗਵਾਨ ਗਣੇਸ਼ ਜਾਂ ਦੁਰਗਾ ਮਾਂ ਦੀਆਂ ਮੂਰਤੀਆਂ ਤੋੜ ਦੇਵੇ? ਮੰਦਰ ਨਸ਼ਟ ਕਰ ਦੇਵੇ? ਬੰਗਲਾਦੇਸ਼ ਦਾ ਤਾਂ ਹਿੰਦੋਸਤਾਨ ਨੇ ਕੁਝ ਸੰਵਾਰਿਆ ਹੀ ਹੋਵੇਗਾ, ਵਿਗਾੜਿਆ ਤਾਂ ਕੁਝ ਵੀ ਨਹੀਂ। ਫਿਰ ਉਥੋਂ ਦੇ ਘੱਟ ਗਿਣਤੀ ਹਿੰਦੂ ਭਾਈਚਾਰੇ ਨੂੰ ਫਰਾਂਸ ਦੀ ਘਟਨਾ ਨਾਲ ਕਿਉਂ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ?

ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਭਾਰਤ ਦੇ ਮੁਸਲਮਾਨ ਆਪਣੀ ਆਤਮਾ ’ਚ ਝਾਤੀ ਮਾਰ ਕੇ ਦੇਣ। ਇਹ ਤਾਂ ਅਨਰਥ ਹੈ ਨਾ ਕਿ ਭਾਰਤ ਕ੍ਰਿਕਟ ’ਚ ਪਾਕਿਸਤਾਨ ਤੋਂ ਹਾਰ ਜਾਵੇ ਤਾਂ ਭਾਰਤ ਦਾ ਮੁਸਲਮਾਨ ਦੀਪਮਾਲਾ ਕਰੇ, ਮਠਿਆਈਆਂ ਵੰਡੇ? ਕੀ ਭਾਰਤ ਦਾ ਮੁਸਲਮਾਨ ਇਸ ਗੱਲ ’ਤੇ ਖੁਸ਼ ਹੈ ਕਿ 1947 ’ਚ ਪਾਕਿਸਤਾਨ ਅਤੇ ਬੰਗਲਾਦੇਸ਼ ’ਚ 23 ਫੀਸਦੀ ਹਿੰਦੂ 2020 ਆਉਂਦੇ-ਆਉਂਦੇ 3 ਫੀਸਦੀ ਰਹਿ ਗਏ? ਅਫਗਾਨਿਸਤਾਨ ਤਾਂ ਹਿੰਦੂਆਂ-ਸਿੱਖਾਂ ਤੋਂ ਖਾਲੀ ਹੀ ਹੋ ਗਿਆ ਹੈ ਜਾਂ ਭਾਰਤ ਦਾ ਮੁਸਲਮਾਨ ਇਸ ਗੱਲ ਦਾ ਬਦਲਾ ਲੈਣਾ ਚਾਹੁੰਦਾ ਹੈ ਕਿ ਉਹ 1947 ਤੋਂ 2020 ਆਉਂਦੇ-ਆਉਂਦੇ 9 ਫੀਸਦੀ ਤੋਂ 22 ਫੀਸਦੀ ਹੋ ਗਿਆ? ਮਾਨਸਿਕਤਾ ਭਾਰਤ ਦੇ ਮੁਸਲਮਾਨਾਂ ਦੀ ਕੀ ਹੈ? ਕਸ਼ਮੀਰ ਘਾਟੀ ’ਚ ਪਾਕਿਸਤਾਨੀ ਅੱਤਵਾਦੀਆਂ ਨੂੰ ਭਾਰਤੀ ਫੌਜ ਮਾਰ ਮੁਕਾਵੇ ਤਾਂ ਭਾਰਤ ਦਾ ਮੁਸਲਮਾਨ ਲੋਹਾ-ਲਾਖਾ ਕਿਉਂ ਹੋ ਉੱਠੇ? ਅਤੇ ਕਸ਼ਮੀਰ ਘਾਟੀ ਤੋਂ ਕਸ਼ਮੀਰੀ ਪੰਡਤਾਂ ਨੂੰ ਅੱਤਵਾਦੀ ਬਾਹਰ ਕੱਢ ਸੁੱਟਣ ਤਾਂ ਭਾਰਤ ਦੇ ਕਿਸੇ ਮੁਸਲਮਾਨ ਤੋਂ ‘ਹਾਅ’ ਤਕ ਨਾ ਨਿਕਲੇ?

ਉਪਰੋਂ ਨਾਅਰੇ ਿੲਜ਼ਾਦ ਕਰੇ ਭਾਰਤ ਦਾ ਮੁਸਲਮਾਨ ਕਿ ‘ਹਿੰਦੋਸਤਾਨ ਕਿਸੇ ਦੇ ਬਾਪ ਦਾ ਨਹੀਂ।’ ਮੁਸਲਮਾਨ ਇਸ ਦੇਸ਼ ਨੂੰ ਆਪਣੇ ਬਾਪ ਦਾ ਮੰਨੇ ਜਾਂ ਨਾ ਮੰਨੇ ਮੇਰੇ ਬਾਪ ਦਾ ਤਾਂ ਹਿੰਦੋਸਤਾਨ ਹੈ। ਤੁਹਾਨੂੰ ਮਾਣ ਹੋਵੇ, ਨਾ ਹੋਵੇ ਮੈਨੂੰ ਤਾਂ ਹਿੰਦੋਸਤਾਨ ’ਤੇ ਮਾਣ ਹੈ। ਇਸ ਦੇ ਜ਼ੱਰੇ-ਜ਼ੱਰੇ ਨਾਲ ਪਿਆਰ ਹੈ। ਮੈਨੂੰ ਤਾਂ ਇਸ ਦੇਸ਼ ਦੇ ਮੁਸਲਮਾਨ ਨਾਲ ਵੀ ਪਿਆਰ ਹੈ ਪਰ ਮੈਨੂੰ ਇਸਲਾਮੀਫੋਬੀਆ ਨਾਲ ਗ੍ਰਸਤ ਭੜਕਾਊ, ਜੇਹਾਦੀ ਮੁਸਲਮਾਨ ਨਾਲ ਨਫਰਤ ਹੈ। ਮੈਨੂੰ ਤਾਂ ਉਸ ਮੁਸਲਮਾਨ ਨਾਲ ਪਿਆਰ ਹੈ, ਜੋ ਇਸ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡਾ. ਏ. ਪੀ. ਜੇ. ਅਬਦੁਲ ਕਲਾਮ ਦੀ ਸੋਚ ’ਤੇ ਪਹਿਰਾ ਦਿੰਦਾ ਹੈ।

ਘਟਨਾ ਫਰਾਂਸ ’ਚ, ਸੂਲੀ ’ਤੇ ਲਟਕਾ ਦਿਓ ਹਿੰਦੋਸਤਾਨ ਨੂੰ। ਕਿਉਂ? ਇਸ ਲਈ ਕਿ ਭਾਰਤ ਖੁੱਲ੍ਹੇ ਦਿਲ ਵਾਲਾ ਹੈ? ਇਸ ਲਈ ਕਿ ਭਾਰਤ ਸਾਰੇ ਧਰਮਾਂ ਦਾ ਇਕੋ ਜਿਹਾ ਆਦਰ ਕਰਦਾ ਹੈ? ਇਸ ਲਈ ਕਿ ਇਥੇ ਸਾਰਿਆਂ ਨੂੰ, ਸਭ ਕੁਝ ਕਹਿਣ ਦੀ ਆਜ਼ਾਦੀ ਹੈ? ਇਸ ਲਈ ਕਿ ਇਹ ਭਗਵਾਨ ਰਾਮ, ਭਗਵਾਨ ਕ੍ਰਿਸ਼ਨ ਅਤੇ ਬਾਬੇ ਨਾਨਕ ਦਾ ਮੁਲਕ ਹੈ? ਇਸ ਲਈ ਕਿ ਹਜ਼ਾਰਾਂ ਸਾਲਾਂ ਤੋਂ ਭਾਰਤ ਸੱਚ, ਅਹਿੰਸਾ ਅਤੇ ਧਰਮ ਸਦਭਾਵਨਾ ਦਾ ਪੈਗਾਮ ਦਿੰਦਾ ਆਇਆ ਹੈ? ਫਰਾਂਸ ਦੀਆਂ ਘਟਨਾਵਾਂ ’ਤੇ ਖਰੂਦ ਪਾਉਣਾ ਹੈ ਤਾਂ ਪਾਕਿਸਤਾਨ, ਬੰਗਲਾਦੇਸ਼, ਅਫਗਾਨਿਸਤਾਨ, ਸੀਰੀਆ, ਈਰਾਨ ਅਤੇ ਸਾਊਦੀ ਅਰਬ ’ਚ ਜਾ ਕੇ ਪਾਓ। ਬਦਲਾ ਲੈਣਾ ਹੈ ਤਾਂ ਫਰਾਂਸ ਜਾਓ। ਸਾਡੇ ਹਿੰਦੋਸਤਾਨ ਦੇ ਪਵਿੱਤਰ ਮੰਦਰਾਂ ’ਚ ਨਮਾਜ਼ ਕਿਉਂ ਪੜ੍ਹੋ?

ਮੈਂ ਸਾਰੇ ਹਿੰਦੋਸਤਾਨੀ ਮੁਸਲਮਾਨਾਂ ਨੂੰ ਕਟਹਿਰੇ ’ਚ ਖੜ੍ਹਾ ਨਹੀਂ ਕਰ ਰਿਹਾ, ਮੇਰੀ ਉਂਗਲੀ ਉਨ੍ਹਾਂ ਮੁਸਲਮਾਨਾਂ ’ਤੇ ਉੱਠ ਰਹੀ ਹੈ, ਜੋ ਜੇਹਾਦੀ ਹਨ, ਭੜਕਾਊ ਹਨ। ਜੋ ਰਹਿੰਦੇ ਹਿੰਦੋਸਤਾਨ ’ਚ ਹਨ ਪਰ ਦਿਲ ’ਚ ਉਨ੍ਹਾਂ ਦੇ ਪਾਕਿਸਤਾਨ ਵਸਦਾ ਹੈ। ਮੈਨੂੰ ਪਿਆਰ ਹੈ ਅਹਿਮਦੀਆ ਮੁਸਲਮਾਨ ਨਾਲ। ਕਾਦੀਆਂ ’ਚ ਆਪਣਾ ਸਾਲਾਨਾ ਸੰਮੇਲਨ ਕਰਦੇ ਹਨ, ਅੱਲ੍ਹਾ ਹੂ ਅਕਬਰ ਵੀ ਕਹਿੰਦੇ ਹਨ। ਭਗਵਾਨ ਰਾਮ, ਭਗਵਾਨ ਕ੍ਰਿਸ਼ਨ, ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਰਤ ਮਾਤਾ ਦੀ ਜੈ ਦੇ ਜੈਕਾਰੇ ਵੀ ਲਗਾਉਂਦੇ ਹਨ। ਹਿੰਦੂ ਨੇਤਾ ਵੀ ਉਸ ’ਚ ਬੋਲਦੇ ਹਨ, ਈਸਾਈ ਵੀ ਸ਼ਾਮਲ ਹੁੰਦੇ ਹਨ, ਸਿੱਖ ਵੀ ਉਥੇ ਆਪਣੇ ਵਿਚਾਰ ਪ੍ਰਗਟ ਕਰਦੇ ਹਨ, ਕੋਈ ਕੁੜੱਤਣ ਨਹੀਂ।

ਪਠਾਨਕੋਟ ’ਚ ਹੀਰਾ ਮਸਜਿਦ ਦੇ ਇਮਾਮ ਮੈਨੂੰ ਸੱਦਦੇ ਹਨ ਅਤੇ ਹਜ਼ਾਰਾਂ ਮੁਸਲਮਾਨਾਂ ਕੋਲੋਂ ਭਾਰਤ ਮਾਤਾ ਦੇ ਜੈਕਾਰੇ ਲਗਵਾਉਂਦੇ ਹਨ। ਮੈਂ ਉਨ੍ਹਾਂ ਦੇ ਸਾਹਮਣੇ ਸਿਰ ਝੁਕਾ ਦਿੰਦਾ ਹਾਂ। ਉਨ੍ਹਾਂ ਮੁਸਲਮਾਨਾਂ ਨਾਲ ਕੌਣ ਨਫਰਤ ਕਰੇਗਾ, ਜੋ ਭਾਰਤ ਮਾਤਾ ਦੀ ਜੈ ਅਤੇ ‘ਵੰਦੇ ਮਾਤਰਮ’ ਕਹਿਣ ’ਚ ਖੁਸ਼ੀ ਮਹਿਸੂਸ ਕਰਦੇ ਹਨ। ਮੈਨੂੰ ਨਫਰਤ ਹੈ ‘ਲਵ ਜੇਹਾਦੀਆਂ’ ਨਾਲ, ਜੋ ਪਿਆਰ ਵਰਗੇ ਪਵਿੱਤਰ ਸ਼ਬਦ ਦੀ ਆੜ ’ਚ ਹਿੰਦੂ ਲੜਕੀਆਂ ਨੂੰ ਆਪਣੇ ਜਾਲ ’ਚ ਫਸਾ ਲੈਂਦੇ ਹਨ, ਉਨ੍ਹਾਂ ਦਾ ਜਬਰੀ ਧਰਮ ਪਰਿਵਰਤਨ ਕਰਵਾਉਂਦੇ ਹਨ ਅਤੇ ਤਲਾਕ ਤਲਾਕ ਤਲਾਕ ਵਰਗੇ ਤਿੰਨ ਅਪਵਿੱਤਰ ਸ਼ਬਦ ਉਨ੍ਹਾਂ ਦੇ ਮੂੰਹ ’ਤੇ ਮਾਰਦੇ ਹਨ।

ਹਰਿਆਣਾ ਦੇ ਤੌਫੀਕ ਨਾਂ ਦੇ ਨੌਜਵਾਨ ਨਾਲ ਮੈਨੂੰ ਨਫਰਤ ਹੈ, ਜੋ ਅੰਕਿਤਾ ਵਰਗੀ ਮਾਸੂਮ ਲੜਕੀ ਨੂੰ ਗੋਲੀ ਮਾਰ ਦਿੰਦਾ ਹੈ। ਹਰਿਆਣਾ ਦੇ ਮਾਣਯੋਗ ਮੁੱਖ ਮੰਤਰੀ ਖੱਟਰ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਆਪਣੇ ਸੂਬੇ ਦੇ ਮੇਵਾਤ ਇਲਾਕੇ ਦੀ ਪ੍ਰਵਾਹ ਕਰਨ। ਹਰਿਆਣਾ ਦਾ ਨੂੰਹ ਜ਼ਿਲਾ ਪਾਕਿਸਤਾਨ ਨਾ ਬਣੇ, ਇਹ ਕੱਟੜ ਮੁਸਲਿਮ ਬਹੁਗਿਣਤੀ ਜ਼ਿਲਾ ਹਰਿਆਣਾ ਦੇ ਲਈ ਸਿਰਦਰਦ ਨਾ ਬਣ ਜਾਵੇ। ਹਰਿਆਣਾ ਦੇ ਨੇਤਾਵਾਂ ਨੂੰ ਚਿੰਤਾ ਕਰਨੀ ਚਾਹੀਦੀ ਕਿ ਮੇਵਾਤ ਦੇ ਰਾਜਿਆਂ ਨੇ ਕਦੀ ਮਹਾਰਾਣਾ ਪ੍ਰਤਾਪ ਦੀਆਂ ਲੜਾਈਆਂ ’ਚ ਮਦਦ ਕੀਤੀ ਸੀ। ਇਸੇ ਨੂੰਹ ਇਲਾਕੇ ਦਾ ਨੌਜਵਾਨ ਮੁਸਲਮਾਨ ਕੱਟੜਪੰਥੀ ਬਣਦਾ ਜਾ ਰਿਹਾ ਹੈ। ਇਥੋਂ ਦਾ ਨੌਜਵਾਨ ਮੁਸਲਿਮ ਹਿੰਦੂ ਨਾਂ ਰੱਖ ਕੇ ਹਿੰਦੂ ਲੜਕੀਆਂ ਨੂੰ ਵਰਗਲਾ ਰਿਹਾ ਹੈ। ਲਵ ਜੇਹਾਦ ਨੂੰ ਉਸਨੇ ਆਪਣਾ ਪੇਸ਼ਾ ਬਣਾ ਲਿਆ ਹੈ। ਇਸ ਦੇ ਦੂਰਰਸੀ ਸਿੱਟੇ ਨਿਕਲਣਗੇ।

ਮੈਨੂੰ ਬੁੱਢੇ ਮੁਸਲਮਾਨਾਂ ਤੋਂ ਡਰ ਨਹੀਂ। ਡਰ ਹੈ ਤਾਂ ਮੁਸਲਮਾਨਾਂ ਦੀ ਨੌਜਵਾਨ ਪੀੜ੍ਹੀ ਤੋਂ। ਇਸ ਪੀੜ੍ਹੀ ਨੇ ਆਈ. ਐੱਸ. ਆਈ. ਨੂੰ ਆਪਣਾ ਆਦਰਸ਼ ਬਣਾ ਲਿਆ ਹੈ। ਸੀਰੀਆ ਦੀ ਲੜਾਈ ’ਚ ਹਿੱਸਾ ਲੈਣਾ ਉਹ ਜੰਨਤ ਸਮਝਣ ਲੱਗੀ ਹੈ। ਮਦਰੱਸਿਆਂ ਦੇ ਮੁੱਲਾ-ਮੌਲਵੀਆਂ ਨੇ ਜ਼ਹਿਰ ਦੇ ਉਹ ਬੀਜ ਅਪ੍ਰਪੱਕ ਮੁਸਲਮਾਨਾਂ ਦੇ ਮਨਾਂ ’ਚ ਬੀਜ ਦਿੱਤੇ ਹਨ ਕਿ ਉਨ੍ਹਾਂ ਦੀ ਮਾਨਸਿਕਤਾ ਭਾਰਤ ’ਚ ਹੀ ਇਕ ਹੋਰ ਪਾਕਿਸਤਾਨ ਨਾ ਬਣਾ ਬੈਠੇ? ਘੰਟਿਆਂ ਤਕ ਚਿੰਤਨ ਕਰਦਾ ਹਾਂ। ਮੁਸਲਮਾਨ ਜੇਕਰ ਦਿਲ ਤੋਂ ਹਿੰਦੋਸਤਾਨੀ ਬਣ ਜਾਵੇ ਤਾਂ ਅਮਰੀਕਾ ਅਤੇ ਰੂਸ ਸਾਡੇ ਸਾਹਮਣੇ ਕੀ ਹੈ? ਰੂਹ ਕੰਬ ਜਾਂਦੀ ਹੈ ਜੇਕਰ ਕੋਈ ਹਿੰਦੂ ਮੁਸਲਿਮ ਬਹੁਗਿਣਤੀ ਇਲਾਕਿਆਂ ’ਚ ਚਲਾ ਜਾਵੇ। ਪੁੱਛੋ, ਕਿਉਂ? ਇਸ ਲਈ ਕਿ ਮੌਲਾ-ਮੌਲਵੀਆਂ ਨੇ ਬੱਚਿਆਂ, ਨੌਜਵਾਨਾਂ ਦੀ ਸੁਤੰਤਰ ਸੋਚ ਨੂੰ ਪੈਦਾ ਹੀ ਨਹੀਂ ਹੋਣ ਦਿੱਤਾ।

ਕੁਰਾਨ ਦੀਆਂ ਆਇਤਾਂ ਤੋਂ ਬਾਹਰ ਆਉਣ ਹੀ ਨਹੀਂ ਦਿੱਤਾ। ਕੁਰਾਨ-ਸ਼ਰੀਫ ਅਤੇ ਹਜ਼ਰਤ ਮੁਹੰਮਦ ਸਾਹਿਬ ਨੇ ਜੋ ਕਿਹਾ ਉਸ ਨੂੰ ਤਾਂ ਅਸਲ ’ਚ ਸਮਾਜ ’ਚ ਆਉਣ ਹੀ ਨਹੀਂ ਦਿੱਤਾ। ਬਸ ਵੱਡੇ-ਵੱਡੇ ਅੱਖਰਾਂ ’ਚ ਇਹੀ ਸਿਖਾਇਆ ਗਿਆ ਜੋ ਇਸਲਾਮ ਨੂੰ ‘ਨਹੀਂ ਮੰਨਦਾ’ ਉਹ ਕਾਫਿਰ ਹੈ ਅਤੇ ਕਾਫਿਰ ਜਿਥੇ ਮਿਲੇ ਉਸਦੀ ਧੌਣ ਵੱਢ ਦਿਓ। ਜੇਹਾਦ ਕਰੋ, ਜੰਨਤ ’ਚ ਹੂਰਾਂ ਮਿਲਣਗੀਆਂ। ‘ਬ੍ਰੇਨ ਵਾਸ਼’ ਕਰ ਦਿੱਤਾ ਨੌਜਵਾਨ ਪੀੜ੍ਹੀ ਦਾ। ਟੈਕਨੀਕਲ, ਵਿਗਿਆਨਿਕ ਤੇ ਮਾਡਰਨ ਸਿੱਖਿਆ ਬੱਚਿਆਂ ਨੂੰ ਸਿੱਖਣ ਹੀ ਨਹੀਂ ਦਿੱਤੀ। ਖੁੱਲ੍ਹੇ ਮਾਹੌਲ ਨੂੰ ਆਪਣੇ ਭਾਈਚਾਰੇ ’ਚ ਆਉਣ ਹੀ ਨਹੀਂ ਦਿੱਤਾ। ਕੁਰਾਨ, ਮਸਜਿਦ ਅਤੇ ਨਮਾਜ਼ ’ਚੋਂ ਸਿੱਖਿਆ ਬਾਹਰ ਆਉਣ ਹੀ ਨਹੀਂ ਦਿੱਤੀ। ਦੇਸ਼ ਜਿਸ ’ਤੇ ਮੁਸਲਿਮ ਧਰਮ ਫਲ-ਫੁੱਲ ਰਿਹਾ ਹੈ, ਉਸਦੀ ਚਿੰਤਾ ਹੀ ਕਿਸੇ ਨੂੰ ਨਹੀਂ। ਉਨ੍ਹਾਂ ਨੂੰ ਇਹ ਵੀ ਸਮਝ ਨਹੀਂ ਆ ਰਿਹਾ ਕਿ ਦੇਸ਼ ਰਹੇਗਾ ਤਾਂ ਹੀ ਧਰਮ ਬਚੇਗਾ।

ਇਕੱਲੇ ਜੇਹਾਦ ਸ਼ਬਦ ਨੂੰ ਹੀ ਹਜ਼ਰਤ ਮੁਹੰਮਦ ਸਾਹਿਬ ਦੀ ਰੂਹ ’ਚੋਂ ਮੁਸਲਮਾਨ ਸਮਝ ਲੈਣ ਤਾਂ ਦੁਨੀਆ ਰਹਿਣ ਦੀ ਥਾਂ ਬਣ ਜਾਵੇ। ‘ਮਿਲੀਟੈਂਸੀ ਇਜ਼ ਨਾਟ ਦਿ ਇਸੈਂਸ ਆਫ ਜੇਹਾਦ ਇਟ ਇਜ਼ ਇਨਵਰਡ ਸੀਕਿੰਗ।’ ਅੱਤਵਾਦ ਜੇਹਾਦ ਦਾ ਮੂਲ ਨਹੀਂ। ਇਹ ਹਰ ਮੁਸਲਮਾਨ ਦੀ ਅੰਦਰੂਨੀ ਯਾਤਰਾ ਹੈ, ਜੇਹਾਦ ਤਾਂ ਮੁਸਲਮਾਨ ਦਾ ਅੰਦਰੂਨੀ ਸੰਘਰਸ਼ ਹੈ, ਜਿਸ ਨਾਲ ਉਹ ਖੁਦ ਨੂੰ ਸੁਧਾਰ ਸਕੇ। ਜੇਹਾਦ ਤਾਂ ਅੱਲ੍ਹਾ ਨੂੰ ਮਿਲਣ ਦਾ ਜ਼ਰੀਆ ਹੈ। ਇਹ ਹਰ ਮੁਸਲਮਾਨ ਦੀ ਇਕ ਪ੍ਰੀਖਿਆ ਹੈ, ਜਿਸ ਰਾਹੀਂ ਉਹ ਅੱਲ੍ਹਾ ਅੱਗੇ ਸੰਪੂਰਨ ਸਮਰਪਣ ਕਰ ਸਕੇ। ਜੇਹਾਦ ਰਾਹੀਂ ਅੱਲ੍ਹ ਦੀਆਂ ਇੱਛਾਵਾਂ ਨੂੰ ਪੂਰਾ ਕਰਦੇ ਹੋਏ ਇਨਸਾਨ ਸਮਾਜ ਨੂੰ ਸੁਧਾਰ ਸਕੇ। ਸਿਆਸਤ ’ਚ ਜੇਹਾਦ ਅਨਿਆਂ ਦੇ ਵਿਰੁੱਧ ਇਕ ਹਥਿਆਰ ਹੈ। ਹਜ਼ਰਤ ਮੁਹੰਮਦ ਸਾਹਿਬ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਸੁਧਾਰਨ ਦਾ ਜੇਹਾਦ ਕਰਦੇ ਰਹੇ। ਜੇਹਾਦ ਸਮਾਜ ’ਚ ਆਦਰਸ਼ ਸਥਾਪਤ ਕਰਨ ਦਾ ਔਜ਼ਾਰ ਹੈ।

ਹਜ਼ਰਤ ਮੁਹੰਮਦ ਸਾਹਿਬ ਤਾਂ ਸਾਰੀ ਜ਼ਿੰਦਗੀ ਭ੍ਰਿਸ਼ਟਾਚਾਰੀ ਅਰਬ ਸਮਾਜ ਦੀਆਂ ਬੁਰਾਈਆਂ ਖਤਮ ਕਰਨ ਲਈ ਜੇਹਾਦ ਕਰਦੇ ਰਹੇ। ਉਨ੍ਹਾਂ ਦਾ ਜੇਹਾਦ ਅਲਕਾਇਦਾ ਦਾ ਜੇਹਾਦ ਨਹੀਂ ਸੀ। ਉਹ ਇਕ ਸਮਾਜ ਸੁਧਾਰਕ ਅਤੇ ਕ੍ਰਾਂਤੀਕਾਰੀ ਨੇਕ ਇਨਸਾਨ ਸਨ, ਜਿਨ੍ਹਾਂ ਨੇ ਅਰਬ ਸਮਾਜ ਵਿਚ ਘਟੀਆ ਅਤੇ ਰੂੜੀਵਾਦੀ ਵਿਚਾਰਾਂ ਵਿਰੁੱਧ ਜੇਹਾਦ ਕੀਤਾ। ਉਨ੍ਹਾਂ ਨੇ ਅਰਾਜਕਤਾ ’ਚ ਰਾਜਕਤਾ ਪੈਦਾ ਕੀਤੀ। ਔਰਤ ਜਾਤ ਨੂੰ ਸਨਮਾਨ ਦੀ ਵਸਤੂ ਬਣਾਇਆ ਅਤੇ ਇਕ ਹੱਦ ਤੈਅ ਕਰ ਦਿੱਤੀ। ਕਿਸੇ ਵਿਚਾਰ ਵਿਰੋਧੀ ਲਈ ਗਲਾ ਵੱਢ ਦੇਣਾ ਹਜ਼ਰਤ ਮੁਹੰਮਦ ਦਾ ਜੇਹਾਦ ਨਹੀਂ ਸੀ। ਮੁਸਲਮਾਨ ਹਜ਼ਰਤ ਮੁਹੰਮਦ ਸਾਹਿਬ ਨੂੰ ਸਹੀ ਅਰਥਾਂ ਵਿਚ ਅਨੁਸਰਨ ਕਰਨ। ਜੇਹਾਦੀ ਤਾਂ ਅੱਤਵਾਦ ਤੋਂ ਤੌਬਾ ਕਰਦਾ ਹੈ। ਆਦਮੀ ਅਾਦਮੀ ਨੂੰ ਦੁੱਖ ਪਹੁੰਚਾਏ ਤਾਂ ਹਰਾਮ ਹੈ। ਮੁਸਲਮਾਨ ਮਿੱਤਰੋ ਹਜ਼ਰਤ ਮੁਹੰਮਦ ਸਾਹਿਬ ਦੇ ਸੱਚੇ ਪੈਰੋਕਾਰ ਬਣੋ। ਿਦਲ ਵਿਸ਼ਾਲ ਕਰੋ।


Bharat Thapa

Content Editor

Related News