ਕਾਂਗਰਸ ਲਈ ਸਵੈ-ਪੜਚੋਲ ਦਾ ਸਮਾਂ ਪੂਰਾ ਹੋਇਆ

11/19/2020 3:52:03 AM

ਵਿਪਿਨ ਪੱਬੀ

ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜਿਅਾਂ ਦੀ ਸਮੀਖਿਆ ਹੋਈ ਹੈ ਅਤੇ ਸੂਬੇ ’ਚ ਰਾਜਗ ਦੇ ਸੱਤਾ ਨੂੰ ਹਾਸਲ ਕਰਨ ਦੇ ਕਈ ਕਾਰਨ ਹਨ ਪਰ ਇਥੇ ਇਕ ਕਾਰਨ ਅਜਿਹਾ ਹੈ ਜਿਸ ਦੀ ਮਾਨਤਾ ਸਾਰੇ ਦੇਣਗੇ। ਮਹਾਗਠਜੋੜ ਬਿਹਾਰ ਬਾਰੇ ਤਾਂ ਸਾਰੇ ਜਾਣਦੇ ਹਨ ਅਤੇ ਇਸ ’ਚ ਮੁੱਖ ਭਾਈਵਾਲੀ ਕਾਂਗਰਸ ਪਾਰਟੀ ਦੀ ਰਹੀ ਹੈ।

ਬਿਹਾਰ ’ਚ ਕਾਂਗਰਸ ਦਾ ਸਭ ਤੋਂ ਬੁਰਾ ਸਟ੍ਰਾਈਕ ਰੇਟ 25 ਫੀਸਦੀ ਦਾ ਰਿਹਾ ਹੈ। ਇਸ ਵਲੋਂ ਲੜੀਅਾਂ ਗਈਅਾਂ 70 ਸੀਟਾਂ ’ਚੋਂ ਪਾਰਟੀ ਨੇ ਸਿਰਫ 19 ਸੀਟਾਂ ਹੀ ਜਿੱਤੀਅਾਂ ਹਨ। ਰਾਜਗ ਤੋਂ ਸੱਤਾ ਖੋਹਣ ਦੇ ਮਹਾਗਠਜੋੜ ਦੇ ਮੌਕਿਅਾਂ ਨੂੰ ਕਾਂਗਰਸ ਨੇ ਠੇਸ ਪਹੁੰਚਾਈ ਹੈ। ਕਾਂਗਰਸ ਨੇ ਸਿਰਫ ਵੋਟਰਾਂ ਦਾ 9.48 ਫੀਸਦੀ ਹੀ ਹਾਸਲ ਕੀਤਾ ਹੈ। ਹੈਰਾਨੀਜਨਕ ਤੌਰ ’ਤੇ ਇਸ ਨੇ ਇਹ ਧਮਕੀ ਦਿੱਤੀ ਸੀ ਕਿ ਜੇਕਰ ਪਾਰਟੀ ਦੀਅਾਂ ਸੀਟਾਂ ਨੂੰ 41 ਤੋਂ ਵਧਾ ਕੇ 70 ਨਾ ਕੀਤਾ ਗਿਆ ਤਾਂ ਉਹ ਮਹਾਗਠਜੋੜ ਤੋਂ ਬਾਹਰ ਹੋ ਜਾਵੇਗੀ।

ਰਾਸ਼ਟਰੀ ਜਨਤਾ ਦਲ (ਰਾਜਗ) ਨੇਤਾ ਤੇਜਸਵੀ ਯਾਦਵ ਉਸ ਦਿਨ ਨੂੰ ਲੈ ਕੇ ਅਫਸੋਸ ਕਰ ਰਹੇ ਹੋਣਗੇ ਜਦੋਂ ਉਨ੍ਹਾਂ ਨੇ ਕਾਂਗਰਸ ਦੇ ਦਬਾਅ ਦੇ ਅੱਗੇ ਗੋਡੇ ਟੇਕ ਦਿੱਤੇ ਸਨ। ਬਿਹਾਰ ਤੋਂ ਆਉਣ ਵਾਲੀਅਾਂ ਰਿਪੋਰਟਾਂ ਦਰਸਾਉਂਦੀਅਾਂ ਹਨ ਕਿ ਕਾਂਗਰਸ ਨੇ ਕਈ ਸੀਟਾਂ ’ਤੇ ਆਪਣੇ ਉਨ੍ਹਾਂ ਉਮੀਦਵਾਰਾਂ ਨੂੰ ਖੜ੍ਹਾ ਕੀਤਾ ਜਿਥੇ ਉਹ ਉਮੀਦਵਾਰ ਕਮਜ਼ੋਰ ਸਨ। ਅਜਿਹੀਅਾਂ ਵੀ ਰਿਪੋਰਟਾਂ ਹਨ ਕਿ ਪਾਰਟੀ ਦੀ ਟਿਕਟ ਵੰਡਣ ਵਾਲੇ ਇੰਚਾਰਜ ਭ੍ਰਿਸ਼ਟਾਚਾਰ ’ਚ ਸ਼ਾਮਲ ਸਨ ਅਤੇ ਭਾਈ-ਭਤੀਜਾਵਾਦ ਨੂੰ ਉਤਸ਼ਾਹ ਦੇ ਰਹੇ ਸਨ। ਇਸ ਗੱਲ ਨੂੰ ਲੈ ਕੇ ਪਾਰਟੀ ਦੇ ਸਥਾਨਕ ਸਮਰਥਕ ਨਾਰਾਜ਼ ਸਨ। ਕਾਂਗਰਸ ਨੇ ਕੁਆਲਿਟੀ ਦੀ ਬਜਾਏ ਮਾਤਰਾ ’ਤੇ ਜ਼ੋਰ ਦਿੱਤਾ। ਇਹ ਸਭ ਗੱਲਾਂ ਮਹਾਗਠਜੋੜ ਦੀ ਹਾਰ ਦਾ ਕਾਰਨ ਬਣੀਆਂ।

ਕਾਂਗਰਸੀ ਨੇਤਾਵਾਂ ਨੂੰ ਇਹ ਮਹਿਸੂਸ ਕਰਨਾ ਚਾਹੀਦਾ ਸੀ ਕਿ 40 ਸਾਲਾਂ ਤੋਂ ਬਿਹਾਰ ’ਤੇ ਆਪਣਾ ਪ੍ਰਭੂਤੱਵ ਕਾਇਮ ਕਰਨ ਤੋਂ ਬਾਅਦ ਪਾਰਟੀ ਪਿਛਲੇ 30 ਸਾਲਾਂ ਤੋਂ ਬਿਹਾਰ ’ਚ ਸੱਤਾ ਤੋਂ ਬਾਹਰ ਹੈ। ਕਾਂਗਰਸ ਨੇ ਕਦੇ ਵੀ ਇਸ ਗੱਲ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕੋਈ ਪਕੜ ਵਾਲੀ ਚੰਗੀ ਸਥਾਨਕ ਲੀਡਰਸ਼ਿਪ ਬਣਾਈ ਜਾਵੇ।

ਵੋਟ ਹਾਸਲ ਕਰਨ ਲਈ ਰਾਹੁਲ ਗਾਂਧੀ ’ਤੇ ਨਿਰਭਰ ਰਹਿਣਾ ਠੀਕ ਨਹੀਂ। ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸੀ ਨੇਤਾ ਕਪਿਲ ਸਿੱਬਲ ਜਿਨ੍ਹਾਂ ਨੇ ਪਾਰਟੀ ਦੇ ਮੁੜ ਗਠਨ ਨੂੰ ਲੈ ਕੇ ਹੋਰ 23 ਨੇਤਾਵਾਂ ਨਾਲ ਸੋਨੀਆ ਨੂੰ ਲਿਖੇ ਗਏ ਪੱਤਰ ’ਤੇ ਹਸਤਾਖਰ ਕੀਤੇ ਸਨ, ਨੇ ਇਕ ਵਾਰ ਫਿਰ ਲੀਡਰਸ਼ਿਪ ’ਤੇ ਸਵਾਲ ਉਠਾਏ ਹਨ ਅਤੇ ਕਿਹਾ ਹੈ ਕਿ ਪਾਰਟੀ ਨੇ ਪਹਿਲਾਂ ਵਾਲੀਅਾਂ ਗੱਲਾਂ ਤੋਂ ਸਬਕ ਨਹੀਂ ਸਿੱਖਿਆ। ਅਜਿਹੀ ਆਵਾਜ਼ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਦੇ ਬੇਟੇ ਕਾਰਤੀ ਨੇ ਵੀ ਉਠਾਈ ਹੈ ਪਰ ਗਾਂਧੀ ਪਰਿਵਾਰ ਦੇ ਭਰੋਸੇਯੋਗ ਨੇਤਾਵਾਂ ਨੇ ਯਕੀਨੀ ਬਣਾਇਆ ਹੈ ਕਿ ਇਨ੍ਹਾਂ ਆਵਾਜ਼ਾਂ ਨੂੰ ਕੋਲਾਹਲ ’ਚ ਡੋਬ ਦਿੱਤਾ ਜਾਵੇਗਾ। ਅਜਿਹੇ ਅਨੇਕਾਂ ਸੰਕੇਤ ਹਨ ਕਿ ਪਾਰਟੀ ਖਿਲਰਨ ਦੇ ਕੰਢੇ ਹੈ ਅਤੇ ਇਸ ’ਚ ਲੜਨ ਦੀ ਭਾਵਨਾ ਜ਼ੀਰੋ ਹੋ ਗਈ ਹੈ।

ਕਾਂਗਰਸ ਪਾਰਟੀ ਲਈ ਉਨ੍ਹਾਂ ਸੂਬਿਅਾਂ ’ਚ ਵੀ ਸਮੱਸਿਆਵਾਂ ਹਨ ਜਿਨ੍ਹਾਂ ਨੂੰ ਇਸ ਨੇ ਪਿਛਲੇ ਸਾਲ ਜਿੱਤਿਆ ਸੀ। ਪਾਰਟੀ ’ਚ ਫਿਰ ਤੋਂ ਜਾਨ ਪਾਉਣ ਲਈ ਕੋਈ ਯਤਨ ਹੀ ਨਹੀਂ ਕੀਤਾ ਜਾ ਰਿਹਾ। ਕਾਂਗਰਸ ਨੇ ਐਲਾਨ ਕੀਤਾ ਸੀ ਕਿ ਪਾਰਟੀ ਅੰਦਰ ਚੋਣਾਂ 6 ਮਹੀਨਿਅਾਂ ’ਚ ਕਰਵਾਈਅਾਂ ਜਾਣਗੀਅਾਂ ਪਰ ਅਜਿਹੇ ਸੰਕੇਤ ਮਿਲਦੇ ਹਨ ਕਿ ਪਾਰਟੀ ਰਾਹੁਲ ਗਾਂਧੀ ਦੇ ਇਲਾਵਾ ਕਿਸੇ ਨੂੰ ਅੱਗੇ ਨਹੀਂ ਵਧਾਏਗੀ।

ਇਥੇ ਹੋਰ ਵੀ ਦਿਲਚਸਪ ਗੱਲ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀਅਾਂ ਟਿੱਪਣੀਅਾਂ ਨੂੰ ਲੈ ਕੇ ਹੈ ਜਿਨ੍ਹਾਂ ਨੂੰ ਉਨ੍ਹਾਂ ਨੇ ਆਪਣੀ ਕਿਤਾਬ ‘ਦਿ ਪ੍ਰੋਮਿਜ਼ਡ ਲੈਂਡ’ ਦੇ ਸਿਰਲੇਖ ’ਚ ਕੀਤਾ ਹੈ। ਇਸ ਕਿਤਾਬ ਨੂੰ ਮੰਗਲਵਾਰ ਨੂੰ ਜਾਰੀ ਕੀਤਾ ਗਿਆ। ਓਬਾਮਾ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਸ਼ਲਾਘਾ ਤਾਂ ਕੀਤੀ ਹੈ ਪਰ ਰਾਹੁਲ ਗਾਂਧੀ ’ਤੇ ਉਨ੍ਹਾਂ ਨੇ ਪਾਰਟੀ ਦੀ ਅਗਵਾਈ ਨੂੰ ਲੈ ਕੇ ਖਦਸ਼ਾ ਪ੍ਰਗਟਾਇਆ ਹੈ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਰਾਹੁਲ ਗਾਂਧੀ ’ਚ ਬੇਚੈਨੀ ਹੈ ਅਤੇ ਉਨ੍ਹਾਂ ’ਚ ਬੇਡੋਲ ਯੋਗਤਾ ਹੈ।

ਇਹ ਸਿਰਫ ਬਿਹਾਰ ਹੀ ਨਹੀਂ ਜਿਥੇ ਕਾਂਗਰਸ ਨੇ ਆਪਣੀਅਾਂ ਸਹਿਯੋਗੀ ਪਾਰਟੀਅਾਂ ਨੂੰ ਝਟਕਾ ਦਿੱਤਾ ਹੈ, ਉਸ ਨੇ ਮਹਾਰਾਸ਼ਟਰ, ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ ’ਚ ਵੀ ਅਜਿਹਾ ਕੀਤਾ ਹੈ। ਕਾਂਗਰਸ ਲਈ ਸਵੈ-ਮੰਥਨ ਦਾ ਸਮਾਂ ਪੂਰਾ ਹੋਇਆ ਅਤੇ ਹੁਣ ਸਮਾਂ ਪਾਰਟੀ ਨੂੰ ਮੁੜ ਜੀਵਤ ਕਰਨ ਲਈ ਵੱਡੇ ਕਦਮ ਚੁੱਕਣ ਦਾ ਹੈ।

ਗਾਂਧੀ ਪਰਿਵਾਰ ਦਾ ਪੱਖ ਲੈਣ ਦਾ ਢੋਲ ਪਿੱਟਣ ਵਾਲੇ ਕੁਝ ਨੇਤਾ ਮਤਭੇਦ ਦੀਅਾਂ ਉੱਠਣ ਵਾਲੀਅਾਂ ਸੁਰਾਂ ਨੂੰ ਮੁੜ ਤੋਂ ਦਬਾਉਣਾ ਚਾਹੁੰਦੇ ਹਨ। ਇਹ ਗੱਲਾਂ ਪਾਰਟੀ ਦਾ ਕਾਲ ਬਣ ਸਕਦੀਅਾਂ ਹਨ। ਕਾਂਗਰਸ ਅਜਿਹਾ ਮਹਿਸੂਸ ਨਹੀਂ ਕਰਦੀ ਕਿ ਇਕ ਵਿਰੋਧੀ ਸੱਤਾਧਾਰੀ ਜਾਂ ਫਿਰ ਇਕ ਵਿਰੋਧੀ ਪਾਰਟੀ ਹੋਣ ਦੇ ਨਾਤੇ ਉਸ ਨੇ ਇਕ ਇਤਿਹਾਸਕ ਭੂਮਿਕਾ ਅਦਾ ਕਰਨੀ ਹੈ। ਬਦਕਿਸਮਤੀ ਨਾਲ ਪਾਰਟੀ ਦੋਵੇਂ ਪਾਸੇ ਅਸਫਲ ਹੋਈ ਹੈ।


Bharat Thapa

Content Editor

Related News