ਆਯੁਰਵੈਦ ਅਤੇ ਐਲੋਪੈਥੀ ਦਾ ਮਿਲਨ

11/23/2020 3:19:08 AM

ਡਾ. ਵੇਦਪ੍ਰਤਾਪ ਵੈਦਿਕ ਪੜ੍ਹੀ ਹੈ

ਭਾਰਤ ਸਰਕਾਰ ਨੇ ਦੇਸ਼ ਦੀ ਮੈਡੀਕਲ ਪ੍ਰਣਾਲੀ ’ਚ ਹੁਣ ਇਕ ਇਤਿਹਾਸਕ ਪਹਿਲ ਕੀਤੀ ਹੈ। ਇਸ ਇਤਿਹਾਸਕ ਪਹਿਲ ਦਾ ਐਲੋਪੈਥਿਕ ਡਾਕਟਰ ਸਖਤ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਦੇਸ਼ ਦੇ ਵੈਦਾਂ ਨੂੰ ਸਰਜਰੀ-ਇਲਾਜ ਕਰਨ ਦਾ ਬਾਕਾਇਦਾ ਅਧਿਕਾਰ ਦੇ ਦਿੱਤਾ ਗਿਆ ਤਾਂ ਦੇਸ਼ ’ਚ ਇਲਾਜ ਦੀ ਅਰਾਜਕਤਾ ਫੈਲ ਜਾਵੇਗੀ। ਉਂਝ ਤਾਂ ਦੇਸ਼ ਦੇ ਲੱਖਾਂ ਵੈਦ ਛੋਟੀ-ਮੋਟੀ ਚੀਰ-ਫਾੜ ਸਾਲਾਂ ਤੋਂ ਕਰਦੇ ਆ ਰਹੇ ਹਨ ਪਰ ਹੁਣ ਆਯੁਰਵੈਦ ਦੇ ਗ੍ਰੈਜੂਏਟ ਡਾਕਟਰਾਂ ਨੂੰ ਬਕਾਇਦਾ ਸਿਖਾਇਆ ਜਾਵੇਗਾ ਕਿ ਉਹ ਚਿਹਰੇ ਅਤੇ ਪੇਟ ’ਚ ਹੋਣ ਵਾਲੇ ਰੋਗਾਂ ਦੀ ਸਰਜਰੀ ਵਰਗੇ ਇਲਾਜ ਕਿਵੇਂ ਕਰਨ। ਜਿਵੇਂ ਮੈਡੀਕਲ ਦੇ ਡਾਕਟਰਾਂ ਨੂੰ ਸਰਜਰੀ ਦੀ ਸਿਖਲਾਈ ਦਿੱਤੀ ਜਾਂਦੀ ਹੈ, ਉਵੇਂ ਹੀ ਵੈਦ ਬਣਨ ਵਾਲੇ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ।

ਮੈਂ ਤਾਂ ਕਹਿੰਦਾ ਹਾਂ ਕਿ ਉਨ੍ਹਾਂ ਨੂੰ ਕੈਂਸਰ, ਦਿਮਾਗ ਅਤੇ ਦਿਲ ਦੀ ਦਿਲ ਦੀ ਸਰਜਰੀ-ਡਾਕਟਰੀ ਵੀ ਸਿਖਾਈ ਜਾਣੀ ਚਾਹੀਦੀ ਹੈ। ਭਾਰਤ ’ਚ ਸਰਜਰੀ-ਡਾਕਟਰੀ ਦਾ ਇਤਿਹਾਸ ਲਗਭਗ 5 ਹਜ਼ਾਰ ਸਾਲ ਪੁਰਾਣਾ ਹੈ, ‘ਸਸ਼ੁਰੁਤ-ਸਹਿੰਤਾ ’ਚ 132-ਸਰਜਰੀ ਯੰਤਰਾਂ ਦਾ ਵਰਨਣ ਹੈ। ਇਨ੍ਹਾਂ ’ਚੋਂ ਕਈ ਯੰਤਰ ਅੱਜ ਵੀ- ਵਾਰਾਣਸੀ, ਬੇਂਗਲੁਰੂ, ਜਾਮਨਗਰ ਅਤੇ ਜੈਪੁਰ ਦੇ ਅਯੁਰਵੈਦ ਸੰਸਥਾਨਾਂ ’ਚ ਕੰਮ ’ਚ ਲਿਆਂਦੇ ਜਾਂਦੇ ਹਨ ਜੋ ਐਲੋਪੈਥੀ ਦੇ ਡਾਕਟਰ ਆਯੁਰਵੈਦ ਸਰਜਰੀ ਦਾ ਵਿਰੋਧ ਕਰ ਰਹੇ ਹਨ, ਕੀ ਉਨ੍ਹਾਂ ਨੂੰ ਪਤਾ ਹੈ ਕਿ ਹੁਣ ਤੋਂ 100 ਸਾਲ ਪਹਿਲਾਂ ਤੱਕ ਯੂਰਪ ਦੇ ਡਾਕਟਰ ਇਹ ਨਹੀਂ ਜਾਣਦੇ ਸਨ ਕਿ ਸਰਜਰੀ ਕਰਦੇ ਸਮੇਂ ਮਰੀਜ਼ ਨੂੰ ਬੇਹੋਸ਼ ਕਿਵੇਂ ਕੀਤਾ ਜਾਵੇ। ਜਦਕਿ ਭਾਰਤ ’ਚ ਇਸ ਦੀਆਂ ਕਈ ਵਿਧੀਆਂ ਸਦੀਆਂ ਤੋਂ ਜਾਰੀ ਰਹੀਆਂ ਹਨ।

ਭਾਰਤ ’ਚ ਅਯੁਰਵੈਦ ਦੀ ਤਰੱਕੀ ਇਸ ਲਈ ਠੱਪ ਹੋ ਗਈ ਕਿ ਲਗਭਗ ਡੇਢ ਹਜ਼ਾਰ ਸਾਲ ਤੱਕ ਇੱਥੇ ਵਿਦੇਸ਼ੀ ਮੱਕਾਰਾਂ ਅਤੇ ਬੇਵਕੂਫਾਂ ਦਾ ਸਾਸ਼ਨ ਰਿਹਾ। ਆਜ਼ਾਦੀ ਦੇ ਬਾਅਦ ਵੀ ਸਾਡੇ ਨੇਤਾਵਾਂ ਨੇ ਹਰ ਖੇਤਰ ’ਚ ਪੱਛਮ ਦੀ ਅੰਨ੍ਹੇਵਾਹ ਰੀਸ ਕੀਤੀ। ਅਜੇ ਵੀ ਸਾਡੇ ਡਾਕਟਰ ਉਸੇ ਗੁਲਾਮ ਮਾਨਸਿਕਤਾ ਦੇ ਸ਼ਿਕਾਰ ਹਨ।

ਉਨ੍ਹਾਂ ਦੀ ਇਹ ਚਿੰਤਾ ਤਾਂ ਸ਼ਲਾਘਾਯੋਗ ਹੈ ਕਿ ਰੋਗੀਆਂ ਦਾ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਪਰ ਕੀ ਉਹ ਇਹ ਨਹੀਂ ਜਾਣਦੇ ਕਿ ਅਯੁਰਵੈਦ, ਹਕੀਮੀ, ਐਲੋਪੈਥੀ, ਤਿੱਬਤੀ ਆਦਿ ਡਾਕਟਰੀ-ਪ੍ਰਣਾਲੀਆਂ ਪੱਛਮੀ ਦਵਾ ਕੰਪਨੀਆਂ ਲਈ ਬਹੁਤ ਵੱਡਾ ਖਤਰਾ ਹੈ? ਉਨ੍ਹਾਂ ਦੀ ਕਰੋੜਾਂ-ਅਰਬਾਂ ਦੀ ਆਮਦਨ ’ਤੇ ਉਨ੍ਹਾਂ ਨੂੰ ਪਾਣੀ ਫਿਰਨ ਦਾ ਡਰ ਸਤਾ ਰਿਹਾ ਹੈ। ਸਾਡੇ ਡਾਕਟਰਾਂ ਦੀ ਸੇਵਾ-ਯੋਗਤਾ ਅਤੇ ਉਨ੍ਹਾਂ ਦੇ ਯੋਗਦਾਨ ਤੋਂ ਕੋਈ ਨਾਂਹ ਨਹੀਂ ਕਰ ਸਕਦਾ ਪਰ ਅਯੁਰਵੈਦ ਡਾਕਟਰੀ ਪ੍ਰਣਾਲੀ ਉੱਨਤ ਹੋ ਗਈ ਤਾਂ ਇਲਾਜ ’ਚ ਜੋ ਜਾਦੂ- ਟੂਣਾ ਪਿਛਲੇ 80-90 ਸਾਲਾਂ ਤੋਂ ਚਲਿਆ ਆ ਰਿਹਾ ਹੈ ਅਤੇ ਮਰੀਜ਼ਾਂ ਦੇ ਨਾਲ ਜੋ ਲੁੱਟ-ਖੋਹ ਮੱਚਦੀ ਹੈ, ਉਹ ਖਤਮ ਹੋ ਜਾਵੇਗੀ।

ਮੈਂ ਤਾਂ ਸਾਡੇ ਸਿਹਤ ਮੰਤਰੀ ਡਾ. ਹਰਸ਼ਵਰਧਨ ਅਤੇ ਆਯੁਸ਼ਮੰਤਰੀ ਸ਼੍ਰੀਪਦ ਨਾਇਕ ਨੂੰ ਕਿਹਾ ਹੈ ਕਿ ਉਹ ਡਾਕਟਰੀ ਦਾ ਅਜਿਹਾ ਸਾਂਝਾ ਸਿਲੇਬਸ ਬਣਾਉਣ ਜਿਸ ’ਚ ਅਯੁਰਵੈਦ ਅਤੇ ਐਲੋਪੈਥੀ ਦੋਵਾਂ ਦੀਆਂ ਖੂਬੀਆਂ ਦਾ ਮਿਲਣ ਹੋ ਜਾਵੇ। ਜਿਵੇਂ ਦਰਸ਼ਨ ਅਤੇ ਰਾਜਨੀਤੀ ਦੇ ਵਿਦਿਆਰਥੀਆਂ ਨੂੰ ਪੱਛਮੀ ਅਤੇ ਭਾਰਤੀ, ਦੋਵੇਂ ਪੱਖ ਪੜ੍ਹਾਏ ਜਾਂਦੇ ਹਨ, ਓਵੇਂ ਹੀ ਸਾਡੇ ਡਾਕਟਰਾਂ ਨੂੰ ਅਯੁਰਵੈਦ ਅਤੇ ਵੈਦਾਂ ਨੂੰ ਐਲੋਪੈਥੀ ਨਾਲ-ਨਾਲ ਕਿਉਂ ਨਾ ਪੜ੍ਹਾਈ ਜਾਵੇ ਕਿ ਇਨ੍ਹਾਂ ਪ੍ਰਣਾਲੀਆਂ ਦੇ ਅੰਤਰਵਿਰੋਧਾਂ ’ਚ ਉਹ ਖੁਦ ਹੀ ਤਾਲਮੇਲ ਬਿਠਾ ਲੈਣਗੇ।


Bharat Thapa

Content Editor

Related News