ਬੀਮਾਰੀਅਾਂ ਦਾ ਮੌਸਮ, ਸਾਵਧਾਨੀ ਵਰਤਣ ਦੀ ਲੋੜ

Saturday, Oct 13, 2018 - 06:14 AM (IST)

ਅਕਤੂਬਰ ਦਾ ਮਹੀਨਾ ਸਾਡੇ ਇਥੇ ਮੌਸਮ ’ਚ ਤਬਦੀਲੀ ਲਿਆਉਂਦਾ ਹੈ। ਗਰਮੀ ਅਤੇ ਬਰਸਾਤ ਲੱਗਭਗ ਹਰ ਜਗ੍ਹਾ  ਆਪਣੇ ਆਖਰੀ ਪੜਾਅ ’ਤੇ ਹੁੰਦੀ ਹੈ। ਇਸ ਦੇ ਨਾਲ ਹੀ ਇਹ ਮਹੀਨਾ ਨਵਰਾਤਰੇ, ਰਾਮਲੀਲਾ, ਦੁਸਹਿਰਾ ਤੇ ਫਿਰ ਦੀਵਾਲੀ ਦੇ ਤਿਉਹਾਰ ਵੀ ਲਿਆਉਂਦਾ ਹੈ। ਹਲਕੀ ਜਿਹੀ ਠੰਡਕ ਨਾਲ ਸਰਦੀ ਦੇ ਦਿਨ ਆਉਣ ਵਾਲੇ ਹਨ, ਇਹ ਵੀ ਮਹਿਸੂਸ ਹੋਣ ਲੱਗਦਾ ਹੈ। 
ਇਸ ਦੇ ਨਾਲ ਹੀ ਇਹ ਦਿਨ ਮੌਸਮ ਦੇ ਮਿਜਾਜ਼ ਤੋਂ ਸਾਵਧਾਨ ਰਹਿਣ ਦੇ ਵੀ ਹਨ। ਜ਼ਰਾ ਜਿੰਨੀ ਲਾਪਰਵਾਹੀ ਸਿਹਤ ’ਤੇ ਭਾਰੀ ਪੈ ਸਕਦੀ ਹੈ। ਬਰਸਾਤ ਤੋਂ ਬਾਅਦ ਜਿਹੜੇ ਇਲਾਕਿਅਾਂ ’ਚ ਨਦੀਅਾਂ ਨੇ ਹੜ੍ਹ ਦਾ ਤਾਂਡਵ ਕੀਤਾ ਸੀ, ਜੇ ਉਥੇ ਪਾਣੀ ਦੀ ਨਿਕਾਸੀ ਨਹੀਂ ਹੋ ਸਕੀ ਤਾਂ ਇਕੱਠਾ ਹੋਇਆ ਪਾਣੀ ਅਜਿਹੇ ਰੋਗਾਂ ਲਈ ਦਾਅਵਤ ਹੈ, ਜੋ ਦੂਸ਼ਿਤ ਪਾਣੀ ਦੀ ਵਰਤੋਂ ਅਤੇ ਪਾਣੀ ਭਰਨ ਕਾਰਨ ਪੈਦਾ ਹੋਣ ਵਾਲੇ ਮੱਛਰਾਂ ਨਾਲ ਹੁੰਦੇ ਹਨ। 
ਇਨ੍ਹਾਂ ’ਚ ਮਲੇਰੀਆ, ਚਿਕਨਗੁਨੀਆ ਤੇ ਡੇਂਗੂ ਵਰਗੇ  ਮਹਾਰੋਗ ਹਨ, ਜੋ ਜੇਕਰ ਮੌਤ ਦਾ ਕਾਰਨ ਨਾ ਵੀ ਬਣ ਸਕਣ ਤਾਂ ਪੀੜਤਾਂ ਦੇ ਸਰੀਰ ਨੂੰ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੰਦੇ ਹਨ। ਇਸ ਦੇ ਨਾਲ ਹੀ ਇਨ੍ਹੀਂ ਦਿਨੀਂ ਸਵੇਰ ਦੀ ਸੈਰ ਵੀ ਠੀਕ ਨਹੀਂ ਰਹਿੰਦੀ ਕਿਉਂਕਿ ਆਸਮਾਨ ’ਚ ਸੂਰਜ ਦੀ ਲਾਲੀ ਨਾਲ ਧੁੰਦ ਵਾਂਗ ਦਿਖਾਈ ਦੇਣ ਵਾਲਾ ਨਜ਼ਾਰਾ ਅਸਲ ’ਚ ਪ੍ਰਦੂਸ਼ਣ ਕਾਰਨ ਫੈਲਿਆ ਧੂੰਅਾਂ ਹੁੰਦਾ ਹੈ, ਜੋ ਸਾਹ ਦੇ ਜ਼ਰੀਏ ਸਰੀਰ ਅੰਦਰ ਜਾ ਕੇ ਫੇਫੜਿਅਾਂ ’ਤੇ ਹੱਲਾ ਬੋਲ ਦਿੰਦਾ ਹੈ ਤੇ ਆਦਮੀ ਦਾ ਖੰਘਦੇ-ਖੰਘਦੇ ਬੁਰਾ ਹਾਲ ਹੋ ਜਾਂਦਾ ਹੈ। 
ਇਸ ਦੇ ਨਾਲ ਹੀ ਜ਼ੁਕਾਮ, ਛਿੱਕਾਂ ਤੇ ਬੁਖਾਰ ਵੀ ਆਪਣਾ ਜ਼ੋਰ ਫੜ ਲੈਂਦੇ ਹਨ। ਇਸ ਹਾਲਤ ’ਚ ਡਾਕਟਰ ਤੇ ਬਿਸਤਰੇ ਦਾ ਸਹਾਰਾ ਲੈਣਾ ਹੀ ਪੈਂਦਾ ਹੈ। ਮੌਸਮ ’ਚ ਤਬਦੀਲੀ ਅਤੇ ਧੂੰਏਂ ਦੇ ਧੁੰਦ ਵਾਲੇ ਬਹਿਰੂਪੀਏਪਨ ਤੋਂ ਕਿਵੇਂ ਬਚਿਆ ਜਾਵੇ ਕਿ ਤਿਉਹਾਰਾਂ ਦੇ ਰੰਗ ’ਚ ਭੰਗ ਨਾ ਪੈ ਸਕੇ। 
ਸੈਰ ਜੇਕਰ ਸਵੇਰ ਨੂੰ ਸੂਰਜ ਚੜ੍ਹਨ ਤੋਂ ਪਹਿਲਾਂ, ਭਾਵ ਬ੍ਰਹਮ ਮਹੂਰਤ ’ਚ ਕਰ ਲਈ ਜਾਵੇ ਤਾਂ ਸੁਰੱਖਿਅਤ ਹੈ ਪਰ ਇਹ ਸਮਾਂ ਸਾਰਿਅਾਂ ਲਈ ਠੀਕ ਨਹੀਂ ਹੁੰਦਾ। ਦੂਸ਼ਿਤ ਪਾਣੀ ਤੇ ਧੂੰਏਂ ਕਾਰਨ ਹੋਣ ਵਾਲੀਅਾਂ ਬੀਮਾਰੀਅਾਂ ਤੋਂ ਬਚਣ ਲਈ ਸਭ ਤੋਂ ਪਹਿਲਾਂ ਤਾਂ ਆਪਣੇ ਆਸ-ਪਾਸ ਇਹ ਪ੍ਰਬੰਧ ਕਰ ਲਓ ਕਿ ਕਿਤੇ ਵੀ ਪਾਣੀ ਜਮ੍ਹਾ ਨਾ ਹੋਵੇ ਤਾਂ ਕਿ ਮੱਛਰਾਂ ਨੂੰ ਪੈਦਾ ਹੋਣ ਦਾ ਮੌਕਾ ਨਾ ਮਿਲੇ। 
ਦੂਜਾ ਇਹ  ਕਿ ਜੇ ਸਵੇਰ ਦੀ ਸੈਰ ਕਰਦੇ ਹੋ ਅਤੇ ਇਹ ਲੱਗੇ ਕਿ ਸਾਹ ਲੈਂਦੇ ਸਮੇਂ ਹਵਾ ਦੇ ਨਾਲ ਕੁਝ ਹੋਰ ਵੀ ਅੰਦਰ ਜਾ ਰਿਹਾ ਹੈ ਤਾਂ ਖਾਸ ਕਰਕੇ ਬਜ਼ੁਰਗ ਇਨ੍ਹਾਂ ਦਿਨਾਂ ’ਚ ਸਵੇਰ ਦੀ ਸੈਰ ਬੰਦ ਕਰ ਦੇਣ ਅਤੇ ਨੌਜਵਾਨ ਤੇਜ਼ ਦੌੜਨ ਅਤੇ ਲੰਮੇ ਸਾਹ ਲੈਣ ਤੋਂ ਪ੍ਰਹੇਜ਼ ਕਰਨ। 
ਇਕ ਗੱਲ ਹੋਰ ਕਿ ਧੁੰਦ ਦੇ ਭੇਸ ’ਚ ਫੈਲੇ ਧੂੰਏਂ ਦੀ ਮਿਆਦ ਬਹੁਤੀ ਦੇਰ ਲਈ ਨਹੀਂ ਹੁੰਦੀ। ਜਿਵੇਂ ਹੀ ਸੂਰਜ ਚਮਕਣ ਲੱਗਦਾ ਹੈ, ਧੂੰਏਂ ਦੀ ਹੋਂਦ ਵੀ ਖਤਮ ਹੋ ਜਾਂਦੀ ਹੈ। ਉਸ ਤੋਂ ਬਾਅਦ ਤਾਂ ਸਿਰਫ ਸੜਕ ’ਤੇ ਦੈਂਤ ਵਾਂਗ ਧੂੰਅਾਂ ਉਗਲਦੀਅਾਂ ਗੱਡੀਅਾਂ ਤੋਂ ਆਪਣੀ ਸਿਹਤ ਦੀ ਰੱਖਿਆ ਕਰਨੀ ਪੈਂਦੀ ਹੈ। ਇਸ ਦਾ ਉਪਾਅ ਆਮ ਆਦਮੀ ਦੇ ਵੱਸ ’ਚ ਨਹੀਂ ਹੈ। 
ਆਸਮਾਨ ’ਚ ਫੈਲੇ ਧੂੰਏਂ ਲਈ ਆਦਮੀ ਜ਼ਿੰਮੇਵਾਰ ਨਹੀਂ ਹੈ, ਸਗੋਂ ਪ੍ਰਦੂਸ਼ਣ ਨੂੰ ਲੈ ਕੇ ਸਰਕਾਰ ਦਾ ਢਿੱਲਾ-ਮੱਠਾ ਅਤੇ ਉਦਾਸੀਨ ਰਵੱਈਆ ਹੈ। ਇਸ ਲਈ ਆਪਣੀ ਸਿਹਤ ਬਰਕਰਾਰ ਰੱਖਣ ਵਾਸਤੇ ਤੁਸੀਂ ਖ਼ੁਦ ਜੋ ਸਾਵਧਾਨੀ ਵਰਤ ਸਕਦੇ ਹੋ, ਉਹ ਤਾਂ ਵਰਤਣੀ ਹੀ ਚਾਹੀਦੀ ਹੈ।
 ਇਹ ਧੂੰਅਾਂ ਦਿਨੋ-ਦਿਨ ਵਧ ਰਿਹਾ ਹੈ ਕਿਉਂਕਿ ਝੋਨੇ ਦੀ ਫਸਲ ਕੱਟੇ ਜਾਣ ਤੋਂ ਬਾਅਦ ਪਰਾਲੀ ਸਾੜਨ ਦਾ ਮੌਸਮ ਵੀ ਆ ਗਿਆ ਹੈ। ਇਸ ਦੇ ਡਿਸਪੋਜ਼ਲ ਦਾ ਅਜੇ ਤਕ ਨਾ ਤਾਂ ਸਰਕਾਰ ਨੇ ਅਤੇ ਨਾ ਹੀ ਕਿਸਾਨਾਂ ਨੇ ਕੋਈ ਉਪਾਅ ਲੱਭਿਆ ਹੈ। ਆਉਣ ਵਾਲੇ ਦਿਨਾਂ ’ਚ  ਧੂੰਏਂ  ਦੇ  ਪ੍ਰਦੂਸ਼ਣ  ਕਾਰਨ ਦਿੱਲੀ ਤੇ ਆਸ-ਪਾਸ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ਦੁੱਭਰ ਹੋਣ ਵਾਲੀ ਹੈ। 
ਪੱਤੋਂ ਕੇ ਰੰਗ ਬਦਲਨੇ ਕਾ ਮੌਸਮ ਹੈ ਯੇਹ
ਬਚਪਨ ਮੇਂ ਦੇਖਾ ਕਰਤੇ ਥੇ
ਨਏ ਪੱਤੋਂ ਪਰ ਓਸ ਕੀ ਬੂੰਦੇਂ
ਪੱਤੋਂ ਕੋ ਛੂਨਾ ਤਾਜ਼ਗੀ ਦੇਤਾ ਥਾ
ਅਬ ਛੂ ਕਰ ਦੇਖਾ ਤੋ ਕਾਲਿਮਾ ਕਾ ਹੂਆ ਅਹਿਸਾਸ
ਸੋਚਕਰ ਦੇਖੀਏ
ਕਿਤਨਾ ਕੀਆ ਹਮਨੇ ਪ੍ਰਕ੍ਰਿਤੀ ਕਾ ਵਿਨਾਸ਼
‘ਮੀ ਟੂ’ ਜਿਣਸੀ ਸ਼ੋਸ਼ਣ ਤਕ ਹੀ ਕਿਉਂ
ਦੁਨੀਆ ਦੇ ਸਭ ਤੋਂ ਆਧੁੁਨਿਕ ਕਹੇ ਜਾਣ ਵਾਲੇ ਦੇਸ਼ਾਂ ’ਚੋਂ ਨਿਕਲਿਆ ਅੰਦੋਲਨ ‘ਮੀ ਟੂ’ (ਮੈਂ ਵੀ) ਭਾਰਤ ’ਚ ਸਿਰਫ ਉਸ ਵਰਗ ਦੀਅਾਂ ਔਰਤਾਂ ਦੇ ਜਿਣਸੀ ਸ਼ੋਸ਼ਣ ਦੀ ਮੁਹਿੰਮ ਦਾ ਪ੍ਰਤੀਕ ਬਣ ਗਿਆ ਹੈ, ਜੋ ਐਕਟਿੰਗ, ਨਾਚ ਤੇ  ਗਾਇਨ ਵਰਗੇ ਪੇਸ਼ਿਅਾਂ ਨਾਲ ਜੁੜੀਅਾਂ ਹੋਈਅਾਂ ਹਨ। 
ਇਨ੍ਹਾਂ ’ਚ ਪੀੜਤ ਤੇ ਸ਼ੋਸ਼ਣ ਕਰਨ ਵਾਲਾ ਦੋਵੇਂ ਹੀ ਆਪਣੇ ਪੇਸ਼ੇ ਦੇ ਮਸ਼ਹੂਰ ਲੋਕ ਹਨ। ਇਹ ਪੇਸ਼ਾ ਖੁੱਲ੍ਹੀ ਜੀਵਨਸ਼ੈਲੀ ਅਤੇ ਬਿੰਦਾਸ ਹੋ ਕੇ ਜ਼ਿੰਦਗੀ ਬਿਤਾਉਣ ਦੇ ਨਿਯਮਾਂ ’ਤੇ ਹੀ ਜ਼ਿਆਦਾਤਰ ਆਧਾਰਿਤ ਹੈ। ਇਸ ’ਚ ਕੋਈ ਦੋ ਰਾਵਾਂ ਨਹੀਂ ਕਿ ਜੋ ਦੋਸ਼ੀ ਹੈ, ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਸ਼ਿਕਾਇਤਕਰਤਾ ਨੂੰ ਇਨਸਾਫ ਮਿਲਣਾ ਚਾਹੀਦਾ ਹੈ।
 ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਕੀ ਸਿਰਫ ਖ਼ੁਦ ਹੀ ਹਥਿਆਏ ਕਥਿਤ ‘ਸੈਲੀਬ੍ਰਿਟੀ ਸਟੇਟਸ’ ਅਤੇ ਖੁਸ਼ਹਾਲ ਵਰਗ ਤਕ ਹੀ ਇਹ ਅੰਦੋਲਨ ਸੀਮਤ ਰਹੇ ਜਾਂ ਹਰ ਇਕ ਪੀੜਤ ਦੀ ਆਵਾਜ਼ ਬਣੇ? 
ਅੱਜ ਬਲਾਤਕਾਰ ਵਰਗੇ ਅਪਰਾਧ ਜ਼ਿਆਦਾਤਰ ਛੋਟੀ ਉਮਰ ਦੀਅਾਂ ਕੁੜੀਅਾਂ ਨਾਲ ਹੁੰਦੇ ਹਨ। ਇਸੇ ਤਰ੍ਹਾਂ ਮੁੰਡਿਅਾਂ ਦਾ ਵੀ ਸ਼ੋਸ਼ਣ ਹੁੰਦਾ ਹੈ। ਇਹ ਸਭ ਤੋਂ ਜ਼ਿਆਦਾ ਘਿਨਾਉਣੇ ਅਪਰਾਧ ਹਨ, ਜੋ ਧਾਕੜ, ਤਾਕਤਵਰ ਜਾਂ ਅਪਰਾਧੀ ਮਾਨਸਿਕਤਾ ਵਾਲੇ ਲੋਕਾਂ ਵਲੋਂ ਕੀਤੇ ਜਾਂਦੇ ਹਨ। ਇਨ੍ਹਾਂ ’ਚ ਅਪਰਾਧੀਅਾਂ ਨੂੰ ਜ਼ਿਆਦਾਤਰ ਮਾਮਲਿਅਾਂ ’ਚ ਸਜ਼ਾ ਨਹੀਂ ਮਿਲਦੀ ਕਿਉਂਕਿ ਉਨ੍ਹਾਂ ਵਿਰੁੱਧ ਸਬੂਤ ਨਹੀਂ ਮਿਲਦੇ। 
ਬਲਾਤਕਾਰ ਤੋਂ ਇਲਾਵਾ ਕੁਝ ਹੋਰ ਅਪਰਾਧ ਵੀ ਹਨ, ਜਿਨ੍ਹਾਂ ’ਚ ਇਨਸਾਫ ਲਈ ਇਸ ਅੰਦੋਲਨ ਦੇ ਪੈਰੋਕਾਰਾਂ ਨੂੰ ਪੀੜਤਾਂ ਦੀ ਆਵਾਜ਼ ਬਣਨ ਵਾਸਤੇ ਅੱਗੇ ਆਉਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਉਨ੍ਹਾਂ ਬੱਚਿਅਾਂ ਦੀਅਾਂ ਸਿਸਕੀਅਾਂ ਸੁਣਨੀਅਾਂ ਪੈਣਗੀਅਾਂ, ਜੋ ਭੀਖ ਮੰਗਵਾਉਣ ਵਾਲੇ ਗੈਂਗ ਦੀ ਗ੍ਰਿਫਤ ’ਚ ਹਨ। ਉਨ੍ਹਾਂ ਲੋਕਾਂ ਨੂੰ ਸਜ਼ਾ ਦਿਵਾਉਣ ਲਈ ਕੌਣ ਅੱਗੇ ਆਵੇਗਾ, ਜੋ ਛੋਟੀ ਉਮਰ ਦੇ ਬੱਚਿਅਾਂ ਤੋਂ ਅਜਿਹੇ ਕਾਰਖਾਨਿਅਾਂ ’ਚ ਮਜ਼ਦੂਰੀ ਕਰਵਾਉਂਦੇ ਹਨ, ਜਿਥੇ ਉਨ੍ਹਾਂ ਦਾ ਬਚਪਨ ਗੁਆਚ ਜਾਂਦਾ ਹੈ। 
ਬਲਾਤਕਾਰ ਤੋਂ ਇਲਾਵਾ ਕੀ ਇਸ ਅੰਦੋਲਨ ਦੇ ਵਰਕਰ ਉਨ੍ਹਾਂ ਲੋਕਾਂ ਦੀ ਵੀ ਆਵਾਜ਼ ਬਣਨ ਲਈ ਤਿਆਰ ਹਨ, ਜਿਨ੍ਹਾਂ ਨਾਲ ਉਨ੍ਹਾਂ ਦੇ ਦਫਤਰ ਜਾਂ ਫੈਕਟਰੀ ’ਚ ਸ਼ੋਸ਼ਣ ਹੁੰਦਾ ਹੈ। ਇਨ੍ਹਾਂ ’ਤੇ ਕਿਰਤ ਕਾਨੂੰਨ ਵੀ ਲਾਗੂ ਨਹੀਂ ਹੁੰਦੇ। ਘਰੇਲੂ ਹਿੰਸਾ, ਘਰੋਂ ਕੱਢ ਦੇਣਾ, ਮਾਰ-ਕੁਟਾਈ ਕਰਨਾ, ਬਿਨਾਂ ਗੱਲ ਦੇ ਮਜ਼ਦੂਰੀ ਜਾਂ ਤਨਖਾਹ ਕੱਟ ਲੈਣਾ ਇਸੇ ਦਾਇਰੇ ’ਚ ਆਉਂਦੇ ਹਨ। 
ਔਰਤ ਹੋਵੇ ਜਾਂ ਮਰਦ, ਸਾਡੇ ਦੇਸ਼ ’ਚ ‘ਮੀ ਟੂ’ ਵਰਗੇ ਅੰਦੋਲਨ ਦੀ ਸਾਰਥਿਕਤਾ ਤਾਂ ਹੀ ਹੈ, ਜਦੋਂ ਇਹ ਕਮਜ਼ੋਰ ਦੀ ਪੀੜ ਨੂੰ ਜ਼ਾਹਿਰ ਕਰਨ  ਵਾਲੀ ਆਵਾਜ਼ ਬਣੇ, ਨਹੀਂ ਤਾਂ ਇਸ ਦਾ ਵੀ ਉਹੀ ਹਸ਼ਰ ਹੋਵੇਗਾ, ਜੋ ਮਨੋਰੰਜਨ ਤਾਂ ਕਰੇਗਾ ਪਰ ਇਨਸਾਫ ਦੀ ਤੱਕੜੀ ਤਕ ਨਹੀਂ ਪਹੁੰਚੇਗਾ। 
                  


Related News