ਪਾਕਿਸਤਾਨੀ ਮੋਹਰਿਆਂ ਵਜੋਂ ਕੰਮ ਕਰ ਰਹੇ ਖਾਲਿਸਤਾਨੀ
Saturday, Apr 15, 2023 - 05:37 PM (IST)
ਬ੍ਰਿਟੇਨ ਨੇ ਖਾਲਿਸਤਾਨ ਅੰਦੋਲਨ ਦੀਆਂ ਸਰਗਰਮੀਆਂ ਨੂੰ ਲੈ ਕੇ ਸਿੱਖ ਕੱਟੜਪੰਥੀਆਂ ਦੇ ਇਕ ਗਰੁੱਪ ’ਚ ਵਾਧਾ ਵੇਖਿਆ ਹੈ। ਕਈ ਲੋਕਾਂ ਲਈ, ਇੱਥੋਂ ਤੱਕ ਕਿ ਅੱਤਵਾਦ ਵਿਰੋਧੀ ਭਾਈਚਾਰੇ ਅੰਦਰ ਵੀ ਖਾਲਿਸਤਾਨੀ ਅਸਪੱਸ਼ਟ ਹੈ ਪਰ ਇਹ ਕੌਮਾਂਤਰੀ ਨੈੱਟਵਰਕ ਦੇ ਸੰਚਾਲਨ ਦੇ ਨਾਲ ਇਕ ਸਮਾਜਿਕ ਅਤੇ ਸੁਰੱਖਿਆ ਚੁਣੌਤੀ ਵੀ ਹੈ।
ਪਿਛੋਕੜ : ਸਿੱਖ ਧਰਮ 16ਵੀਂ ਸਦੀ ਦੇ ਸ਼ੁਰੂ ’ਚ ਉਪ ਮਹਾਦੀਪ ਦੇ ਪੰਜਾਬ ਖੇਤਰ ’ਚ ਲਾਹੌਰ ਵਿਖੇ ਸ਼ੁਰੂ ਹੋਇਆ ਜਿਸ ਦੀ ਸਥਾਪਨਾ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ। ਹੌਲੀ-ਹੌਲੀ ਸਿੱਖਾਂ ਦੀ ਗਿਣਤੀ ’ਚ ਵਾਧਾ ਹੁੰਦਾ ਗਿਆ ਅਤੇ 2 ਸਦੀਆਂ ਬਾਅਦ 1710 ’ਚ ਸਿੱਖਾਂ ’ਤੇ ਕੇਂਦਰਿਤ ਇਕ ਰਾਜ ਸਥਾਪਿਤ ਹੋਇਆ। ਭਾਵੇਂ ਇਹ ਪਹਿਲਾ ਰਾਜ ਜਲਦੀ ਹੀ ਅਭਿਭੂਤ ਹੋ ਗਿਆ ਸੀ ਪਰ 18ਵੀਂ ਸਦੀ ਦੇ ਅੰਤ ’ਚ ਇਕ ਵਧੇਰੇ ਟਿਕਾਊ ਸਿੱਖ ਸਾਮਰਾਜ ਬਣਾਇਆ ਗਿਆ ਜੋ 1849 ’ਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵੱਲੋਂ ਪੰਜਾਬ ’ਤੇ ਜਿੱਤ ਹਾਸਲ ਕਰਨ ਤੱਕ ਚੱਲਿਆ ਸੀ। ਕੁਝ ਸਾਲ ਬਾਅਦ ਭਾਰਤੀ ਬਗਾਵਤ ਕਾਰਨ ਸਿੱਖਾਂ ਨੇ ਵੱਡੀ ਗਿਣਤੀ ’ਚ ਅੰਗਰੇਜ਼ਾਂ ਦਾ ਸਾਥ ਿਦੱਤਾ। ਉਸ ਤੋਂ ਬਾਅਦ ਬਰਤਾਨਵੀ ਰਾਜ ਅਧੀਨ ਅੰਗਰੇਜ਼ਾਂ ਨੇ ਭਾਰਤ ’ਤੇ ਸਿੱਧਾ ਰਾਜ ਸ਼ੁਰੂ ਕੀਤਾ ਅਤੇ ਸਿੱਖਾਂ ਨੇ ਇਸ ’ਚ ਕੁਝ ਹੱਦ ਤੱਕ ਸਹਿਮਤੀ ਵਿਖਾਈ। ਸਿੱਖਾਂ ਨੂੰ ਪੰਜਾਬ ’ਚ ਆਰਥਿਕ ਅਤੇ ਵਿੱਦਿਅਕ ਨਿਵੇਸ਼ ਕਾਰਨ ਲਾਭ ਹੋਇਆ ਅਤੇ ਉਨ੍ਹਾਂ ਦੇ ਹੁਨਰ ਅਤੇ ਵਫਾਦਾਰੀ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਗਈ। 2 ਵਿਸ਼ਵ ਜੰਗਾਂ ’ਚ ਬਰਤਾਨਵੀ ਝੰਡੇ ਹੇਠ ਲੜਨ ਵਾਲੇ ਭਾਰਤੀ ਫੌਜੀਆਂ ’ਚ ਅਨੁਪਾਤਹੀਣ ਗਿਣਤੀ ਸਿੱਖਾਂ ਦੀ ਸੀ। 20ਵੀਂ ਸਦੀ ਦੇ ਸ਼ੁਰੂ ’ਚ ਸਬੰਧ ਟੁੱਟਣ ਲੱਗੇ ਕਿਉਂਕਿ ਭਾਰਤੀ ਆਜ਼ਾਦੀ ਅੰਦੋਲਨ ਨੇ ਵੀ ਰਫਤਾਰ ਫੜ ਲਈ ਸੀ। 13 ਅਪ੍ਰੈਲ, 1919 ਨੂੰ ਅੰਮ੍ਰਿਤਸਰ ਵਿਖੇ ਮਾਰੇ ਗਏ ਵਿਖਾਵਾਕਾਰੀਆਂ ’ਚੋਂ ਵਧੇਰੇ ਸਿੱਖ ਸਨ। ਸਿੱਖ ਧਰਮ ਦਾ ਸਭ ਤੋਂ ਵੱਡਾ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ’ਚ ਹੈ। ਭਾਰਤ ਅਤੇ ਪਾਕਿਸਤਾਨ ਬਣਾਉਣ ਲਈ ਪਹਿਲਾਂ ਤੋਂ ਬਣਾਈ ਗਈ ਵੰਡ ਦੀ ਯੋਜਨਾ ਦਾ ਵਿਰੋਧ ਕੀਤਾ ਗਿਆ। ਇਸ ਅਧੀਨ ਪਾਕਿਸਤਾਨ ਨੇ ਕਸ਼ਮੀਰ ਨੂੰ ਹੜੱਪਣ ਦੀ ਕੋਸ਼ਿਸ਼ ਕੀਤੀ। ਕਸ਼ਮੀਰ ਨਾਲ ਲੱਗਦਾ ਪੰਜਾਬ ਵਿਸ਼ੇਸ਼ ਤੌਰ ’ਤੇ ਹਿੰਸਕ ਰੰਗਮੰਚ ਸੀ। ਉਸ ਸਮੇਂ ਪੰਜਾਬ ਦੇ 28 ਮਿਲੀਅਨ ਲੋਕਾਂ ’ਚੋਂ ਲਗਭਗ 4 ਮਿਲੀਅਨ ਭਾਵ 15 ਫੀਸਦੀ ਸਿੱਖ ਸਨ। ਇਨ੍ਹਾਂ ਨੇ ਲਗਭਗ ਸਵਾ ਲੱਖ ਲੋਕਾਂ ਦੀ ਮੌਤ ਦਾ ਸਾਹਮਣਾ ਕੀਤਾ। ਜਦੋਂ ਹਾਲਾਤ ਠੀਕ ਹੋਏ ਤਾਂ ਭਾਰਤ ਦੀ ਵੰਡ ਹੋ ਚੁੱਕੀ ਸੀ ਅਤੇ ਵਧੇਰੇ ਸਿੱਖ ਭਾਰਤੀ ਪੱਖ ’ਚ ਸਨ।
ਖਾਲਿਸਤਾਨ ਅੰਦੋਲਨ : ਖਾਲਿਸਤਾਨ ਅੰਦੋਲਨ ਦੀ ਸ਼ੁਰੂਆਤ ਵੰਡ ਨਾਲ ਹੋਈ। ਪਾਕਿਸਤਾਨ ਉਪ ਮਹਾਦੀਪ ਦੇ ਮੁਸਲਮਾਨਾਂ ਲਈ ਇਕ ਸਪੱਸ਼ਟ ਇਸਲਾਮੀ ਗਣਰਾਜ ਵਜੋਂ ਸਥਾਪਿਤ ਹੋਇਆ ਅਤੇ ਭਾਰਤ ਇਕ ਵੱਡੇ ਹਿੰਦੂ ਬਹੁਮਤ ਨਾਲ ਇਕ ਧਰਮਨਿਰਪੱਖ ਗਣਰਾਜ ਵਜੋਂ ਹੋਂਦ ’ਚ ਆਇਆ। ਕੁਝ ਸਿੱਖਾਂ ਨੇ ਇਕ ਆਜ਼ਾਦ ਸਿੱਖ ਰਾਜ ਦੇ ਨਿਰਮਾਣ ਦੀ ਵਕਾਲਤ ਕੀਤੀ ਜਿਸ ਨੂੰ ਖਾਲਿਸਤਾਨ ਵਜੋਂ ਜਾਣਿਆ ਜਾਂਦਾ ਹੈ। ਦਹਾਕਿਆਂ ਤੋਂ ਖਾਲਿਸਤਾਨੀਆਂ ਦਾ ਅਧਿਐਨ ਕਰਨ ਵਾਲੇ ਕੈਨੇਡਾ ਦੇ ਇਕ ਪੱਤਰਕਾਰ ਟੈਰੀ ਮਿਲੇਵਸਕੀ ਦੱਸਦੇ ਹਨ ਕਿ ‘‘ਭਵਿੱਖ ਦੇ ਖਾਲਿਸਤਾਨ ਲਈ ਦਾਅਵੇ ਕੀਤੇ ਗਏ ਖੇਤਰਾਂ ਸਬੰਧੀ ਸਭ ਤੋਂ ਵਰਨਣਯੋਗ ਗੱਲ ਇਹ ਹੈ ਕਿ ਇਤਿਹਾਸਕ ਪੰਜਾਬ ਦਾ ਕੋਈ ਵੀ ਹਿੱਸਾ ਜੋ ਪਾਕਿਸਤਾਨ ਅੰਦਰ ਹੈ, ਇਸ ’ਚ ਸ਼ਾਮਲ ਨਹੀਂ।’’ 1970 ਦੇ ਦਹਾਕੇ ਦੌਰਾਨ ਪਾਕਿਸਤਾਨ ’ਚ ਸਿਆਸੀ ਜੰਗ ਵਜੋਂ ਪੰਜਾਬ ’ਚ ਸਿੱਖ ਵੱਖ-ਵੱਖਵਾਦੀਆਂ ਦੀ ਹਮਾਇਤ ਹੋਈ। 1980 ਦੇ ਦਹਾਕੇ ਦੇ ਸ਼ੁਰੂ ’ਚ ਇਕ ਹਥਿਆਰਬੰਦ ਮੁਹਿੰਮ ਸ਼ੁਰੂ ਹੋਈ। ਪੰਜਾਬ ’ਚ ਬਗਾਵਤ ਨੂੰ ਦਬਾਉਣ ਲਈ ਇਕ ਫੌਜੀ ਮੁਹਿੰਮ ਦੇ ਕਈ ਮਹੀਨਿਆਂ ਪਿੱਛੋਂ ਅਕਤੂਬਰ 1984 ’ਚ ਭਾਰਤ ਦੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਨ੍ਹਾਂ ਦੇ ਦੋ ਅੰਗ ਰੱਖਿਅਕਾਂ ਵਲੋਂ ਹੱਤਿਆ ਕਰ ਦਿੱਤੀ ਗਈ। ਸਿੱਖਾਂ ਵਿਰੁੱਧ ਹਿੰਸਾ ਦੀ ਲਹਿਰ ਭੜਕ ਉੱਠੀ। ਖਾਲਿਸਤਾਨੀਆਂ ਨੇ ਆਪਣੇ ਨਾਲ ਹੋਏ ਸ਼ੋਸ਼ਣ ਦੀ ਕਹਾਣੀ ਨੂੰ ਅੱਗੇ ਵਧਾਇਆ। ਕੱਟੜਪੰਥੀ ਗਰੁੱਪਾਂ ਨੇ ਇਕ ਆਮ ਰਣਨੀਤੀ ਬਣਾਈ ਤੇ ਅਗਲੇ ਦਹਾਕੇ ਲਈ ਇਕ ਜੰਗ ਛਿੜ ਗਈ, ਜਿਹੜੀ ਖਾਲਿਸਤਾਨ ’ਚ ਬਗਾਵਤ ਦੀ ਹਾਰ ਵਜੋਂ ਖਤਮ ਹੋਈ। ਉਸ ਸਮੇਂ ਤੋਂ ਖਾਲਿਸਤਾਨ ਅੰਦੋਲਨ ਕਾਫੀ ਹੱਦ ਤੱਕ ਇਕ ਪ੍ਰਵਾਸੀ ਘਟਨਾ ਬਣ ਗਿਆ। ਪੰਜਾਬ ’ਚ ਜਿੱਥੇ ਦੁਨੀਆ ਦੇ 90 ਫੀਸਦੀ ਸਿੱਖ ਰਹਿੰਦੇ ਹਨ ਅਤੇ ਆਜ਼ਾਦ ਚੋਣਾਂ ’ਚ ਹਿੱਸਾ ਲੈਂਦੇ ਹਨ, ਉਹ ਵੱਖਵਾਦੀ ਸਿੱਖ ਉਮੀਦਵਾਰਾਂ ਲਈ ਵੱਡੀ ਿਗਣਤੀ ’ਚ ਵੋਟਾਂ ਪਾਉਂਦੇ ਹਨ। ਆਈ. ਐੱਸ. ਆਈ. ਦੀ ਮਦਦ ਨਾਲ ਪ੍ਰਵਾਸੀ ਭਾਰਤੀਆਂ ’ਚ ਵਿਸ਼ੇਸ਼ ਰੂਪ ਨਾਲ ਪ੍ਰਚਾਰ ਦੇ ਸੰਦਰਭ ’ਚ ਖਾਲਿਸਤਾਨ ਦਾ ਕਾਰਨ ਬਣਿਆ ਹੋਇਆ ਹੈ। ਭਾਰਤ ’ਚ ਸਿੱਖਾਂ ਦੀ ਆਬਾਦੀ ਦੀ ਤੁਲਨਾ ’ਚ ਵਿਦੇਸ਼ਾਂ ’ਚ ਪ੍ਰਵਾਸੀ ਲੋਕਾਂ ਦਾ ਵਧੇਰੇ ਕੱਟੜਪੰਥੀ ਹੋਣਾ ਕੋਈ ਅਜੀਬ ਗੱਲ ਨਹੀਂ। ਜੇਹਾਦਵਾਦ ਦਾ ਪੱਛਮੀ ਮੁਸਲਿਮ ਆਬਾਦੀ ’ਤੇ ਅਨੁਪਾਤਹੀਣ ਪ੍ਰਭਾਵ ਹੈ।
ਭਾਰਤ ਤੋਂ ਬਾਹਰ ਖਾਲਿਸਤਾਨੀਆਂ ਨੇ ਪ੍ਰਵਾਸੀ ਸਿੱਖ ਆਬਾਦੀ ਦਰਮਿਆਨ ਇਕ ‘ਗੁਆਚੇ ਹੋਏ ਕਾਰਨ’ ਨੂੰ ਹੱਲਾਸ਼ੇਰੀ ਦੇਣ ਦੇ ਮਿੱਥਕ ’ਤੇ ਕੰਮ ਕੀਤਾ ਹੈ। ਇਸ ਸਾਰੀ ਕਥਾ ਦਾ ਜੋ ਸਿੱਟਾ ਨਿਕਲਦਾ ਹੈ ਉਹ ਇਹ ਹੈ ਕਿ ਖਾਲਿਸਤਾਨੀ ਸਿਆਸੀ ਖੇਡ ’ਚ ਪਾਕਿਸਤਾਨ ਦੇ ਪਿਆਦਿਆਂ ਵਜੋਂ ਕੰਮ ਕਰ ਰਹੇ ਹਨ। ਕੈਨੇਡਾ ਕੁਝ ਸਮੇਂ ਲਈ ਖਾਲਿਸਤਾਨੀ ਨੈੱਟਵਰਕ ’ਚ ਇਕ ਕੇਂਦਰੀ ਨੋਡ ਵਜੋਂ ਜਾਣਿਆ ਜਾਂਦਾ ਹੈ ਜੋ ਖੁਦ ਨੂੰ ‘ਸਿੱਖਸ ਫਾਰ ਜਸਟਿਸ’ (ਐੱਸ. ਐੱਫ. ਜੇ.) ਕਹਾਉਣ ਵਾਲੇ ਸੰਗਠਨ ਦੇ ਆਸ-ਪਾਸ ਕੇਂਦਰਿਤ ਹੈ।
ਬਰਤਾਨੀਆ ’ਚ ਖਾਲਿਸਤਾਨੀ : ਪਿਛਲੇ ਕੁਝ ਮਹੀਨਿਆਂ ’ਚ ਬਰਤਾਨੀਆਂ ’ਚ ਖਾਲਿਸਤਾਨ ਅੰਦੋਲਨ ਦੀ ਪਹੁੰਚ ਜਗ-ਜ਼ਾਹਿਰ ਹੋ ਗਈ ਹੈ। ਫਰਵਰੀ ’ਚ ਵਿਲੀਅਮ ਸ਼ਾਕ੍ਰਾਸ ਵੱਲੋਂ ਬਰਤਾਨਵੀ ਕਾਊਂਟਰ ਐਕਸਟ੍ਰੀਮਿਜ਼ਮ ਪ੍ਰੋਗਰਾਮ ‘ਦਿ ਇੰਡੀਪੈਂਡੈਂਟ ਰੀਵਿਊ ਆਫ ਪ੍ਰੀਵੈਂਟ’ ਅਧੀਨ ਯੂ. ਕੇ. ਦੇ ਸਿੱਖ ਭਾਈਚਾਰੇ ’ਚ ਖਾਲਿਸਤਾਨ ਹਮਾਇਤੀ ਅੱਤਵਾਦ ਦੇ ਉਭਰਨ ਦੀ ਚਿਤਾਵਨੀ ਦਿੱਤੀ ਗਈ ਸੀ। ਸ਼ਾਕ੍ਰਾਸ ਨੇ ਨੋਟ ਕੀਤਾ ਕਿ ਖਾਲਿਸਤਾਨੀ ਉੱਥੋਂ ਦੀ ਸਰਕਾਰ ਵਿਰੁੱਧ ਬਰਤਾਨੀਆ ’ਚ ਸਿੱਖਾਂ ਨੂੰ ਭੜਕਾ ਰਹੇ ਸਨ ਅਤੇ ਇਹ ਗਲਤ ਸੂਚਨਾ ਫੈਲਾਅ ਰਹੇ ਸਨ ਕਿ ਬਰਤਾਨਵੀ ਸਰਕਾਰ ਸਿੱਖਾਂ ਦਾ ਦਮਨ ਕਰ ਰਹੀ ਹੈ। ਭਾਰਤ ਸਰਕਾਰ ਨੂੰ ਭਾਰਤ ’ਚ ਵੀ ਅਜਿਹਾ ਕਰਨ ’ਚ ਮਦਦ ਕਰ ਰਹੀ ਹੈ ਜਦੋਂ ਕਿ ਭਾਰਤ ’ਚ ਖਾਲਿਸਤਾਨ ਹਮਾਇਤੀ ਅੰਦੋਲਨ ਵੱਲੋਂ ਕੀਤੀ ਗਈ ਹਿੰਸਾ ਦਾ ਗੁਣਗਾਨ ਕੀਤਾ ਜਾ ਰਿਹਾ ਹੈ। ਭਵਿੱਖ ਲਈ ਇਹ ਇਕ ਸੁਭਾਵਿਕ ਜ਼ਹਿਰੀਲਾ ਸੰਯੋਜਨ ਸੀ ਪਰ ਭਵਿੱਖ ਜਲਦੀ ਹੀ ਆ ਗਿਆ। 19 ਮਾਰਚ ਨੂੰ ਖਾਲਿਸਤਾਨੀ ਕੱਟੜਪੰਥੀਆਂ ਨੇ ਲੰਡਨ ’ਚ ਭਾਰਤੀ ਹਾਈ ਕਮਿਸ਼ਨ ’ਤੇ ਹਮਲਾ ਕੀਤਾ ਜਿਸ ’ਚ 2 ਸੁਰੱਖਿਆਗਾਰਡ ਜ਼ਖਮੀ ਹੋ ਗਏ। ਇਕ ਿਵਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹ ਸਭ ਕਿਵੇਂ ਹੋਇਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਬਰਤਾਨੀਆ ’ਚ ਸਿੱਖਾਂ ਨੂੰ ਇਹ ਭਰੋਸਾ ਦੇਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਲਗਾਤਾਰ ਹਮਲਿਆਂ ਅਧੀਨ ਹਨ। ਇਸ ਤਰ੍ਹਾਂ ਦੀ ਹਿੰਸਾ ਸਵੈ-ਰੱਖਿਆ ਲਈ ਢੁੱਕਵੀਂ ਹੈ। ਇਹ ਸਿੱਖਾਂ, ਖਾਸ ਕਰ ਕੇ ਨੌਜਵਾਨਾਂ ਲਈ ਖਤਰਨਾਕ ਹੈ।