ਵਿਸ਼ਵੀਕਰਨ ਦੇ ਯੁੱਗ ’ਚ ਡਾ. ਅੰਬੇਡਕਰ ਦੇ ਵਿਚਾਰ

Saturday, Apr 15, 2023 - 05:53 PM (IST)

ਵਿਸ਼ਵੀਕਰਨ ਦੇ ਯੁੱਗ ’ਚ ਡਾ. ਅੰਬੇਡਕਰ ਦੇ ਵਿਚਾਰ

ਭਾਰਤ ਦੇ ਵਿਚਾਰਕਾਂ ਅਤੇ ਦਾਰਸ਼ਨਿਕਾਂ ਦੀ ਆਕਾਸ਼ਗੰਗਾ ਵਿਚ ਭਾਰਤ ਰਤਨ ਡਾ. ਬਾਬਾ ਸਾਹਿਬ ਅੰਬੇਡਕਰ ਬਿਨਾਂ ਸ਼ੱਕ ਸਭ ਤੋਂ ਮਹੱਤਵਪੂਰਨ ਵਿਅਕਤੀ ਹਨ। ਉਨ੍ਹਾਂ ਸਮਾਜ ਵਿਚ ਇਕ ਵਿਸ਼ੇਸ਼ ਸਥਾਨ ਪ੍ਰਾਪਤ ਕਰ ਰੱਖਿਆ ਹੈ। ਬਾਬਾ ਸਾਹਿਬ ਉਹ ਵਿਅਕਤੀ ਨਹੀਂ ਹੈ, ਜੋ ਖੁਦ ਨੂੰ ਭੁਲਾਉਣ ਦੀ ਇਜਾਜ਼ਤ ਦੇਵੇ। ਕਈ ਪਹਿਲੂਆਂ ਦੇ ਨਾਲ ਉਨ੍ਹਾਂ ਦੀ ਗੁੰਝਲਦਾਰ ਸ਼ਖਸੀਅਤ ਸੀ, ਜਿਸ ਨੂੰ ਉਨ੍ਹਾਂ ਨੇ ਵੱਡਾ ਅਤੇ ਸਾਰਥਕ ਬਣਾਇਆ। ਜਾਤੀ ਵਿਵਸਥਾ, ਛੂਤਛਾਤ ’ਤੇ ਉਨ੍ਹਾਂ ਦਾ ਇਕ ਵੱਖਰਾ ਹੀ ਨਜ਼ਰੀਆ ਸੀ। ਉਨ੍ਹਾਂ ਦਾ ਸਿਆਸੀ ਨਜ਼ਰੀਆ ਸਿਰਫ ਕਾਲਪਨਿਕ ਨਹੀਂ ਸੀ। ਡਾ. ਭੀਮ ਰਾਓ ਅੰਬੇਡਕਰ ਸਿਆਸੀ ਅਤੇ ਸਮਾਜਿਕ ਦਰਸ਼ਨ ਸ਼ਾਸਤਰ ਅੰਗਰੇਜ਼ ਅਰਥਸ਼ਾਸਤਰੀ ਜੇ. ਐੱਮ. ਕੇਨਸ, ਆਰ. ਏ. ਸੇਲਗਮੈਨ, ਮਹਾਨ ਅੰਗਰੇਜ਼ੀ ਸੰਸਦ ਮੈਂਬਰ ਐਡਮੰਡ ਵਰਕ ਦੇ ਨਾਲ-ਨਾਲ ਮਹਾਤਮਾ ਜਯੋਤਿਬਾ ਫੁਲੇ ਤੋਂ ਪ੍ਰਭਾਵਿਤ ਸਨ। ਬਾਬਾ ਸਾਹਿਬ ਦਾ ਸਿਆਸੀ ਚਿੰਤਨ ਕਾਫੀ ਹੱਦ ਤੱਕ ਬੁੱਧ ਦੇ ਉਪਦੇਸ਼ਾਂ ਤੋਂ ਪ੍ਰੇਰਿਤ ਹੈ। ਸੱਚ ਤਾਂ ਇਹ ਹੈ ਕਿ ਉਨ੍ਹਾਂ ਫਰਾਂਸੀਸੀਆਂ ਦੀ ਤੁਲਨਾ ਵਿਚ ਬੁੱਧ ਧਰਮ ਦੇ ਜ਼ਿਆਦਾ ਉਦਾਰ ਸਿਧਾਂਤ ਗ੍ਰਹਿਣ ਕੀਤੇ। ਉਨ੍ਹਾਂ ਦਾ ਵਿਚਾਰ ਬਿਨਾਂ ਸ਼ੱਕ ਪੱਛਮੀ ਉਦਾਰਵਾਦ ਤੋਂ ਪ੍ਰਭਾਵਿਤ ਰਿਹਾ। ਸ਼ਾਂਤੀ, ਅਹਿੰਸਾ ਅਤੇ ਧਰਮਨਿਰਪੱਖਤਾ ਵਿਚ ਉਨ੍ਹਾਂ ਦੀ ਆਸਥਾ ਸੀ। ਸੰਵਿਧਾਨਕ ਨੈਤਿਕਤਾ, ਸਮਾਜਿਕ ਨਿਆਂ ਅਤੇ ਸਿਆਸਤ ਦੇ ਮਾਧਿਅਮ ਨਾਲ ਮਨੁੱਖ ਦੀ ਭਲਾਈ ਬਾਬਾ ਸਾਹਿਬ ਚਾਹੁੰਦੇ ਸਨ। ਉਨ੍ਹਾਂ ਦੇ ਵਿਚਾਰ ਅਤੇ ਦਾਰਸ਼ਨਿਕ ਉਪਦੇਸ਼ ਮਨੁੱਖਤਾ ਲਈ ਪ੍ਰਕਾਸ਼ ਸਤੰਭ ਹੈ।

ਅੰਬੇਡਕਰ ਨੇ ਹਿੰਦੂ ਸਮਾਜਿਕ ਵਿਵਸਥਾ ਦੇ ਖੋਖਲੇਪਣ ਨੂੰ ਉਜਾਗਰ ਕੀਤਾ, ਜੋ ਕਿ 3 ਸਿਧਾਂਤਾਂ ਸ਼੍ਰੇਣੀਬੱਧ ਅਸਮਾਨਤਾ, ਪਿਤਾਪੁਰਖੀ ਕਾਰਕਾਂ ਦੇ ਕਾਰਨ ਹਰੇਕ ਵਰਗ ਲਈ ਕਾਰੋਬਾਰਾਂ ਦੀ ਨਿਸ਼ਚਿਤਤਾ ਅਤੇ ਵਿਅਕਤੀਆਂ ਨੂੰ ਉਨ੍ਹਾਂ ਦੀਆਂ ਆਪਣੀਆਂ ਜਮਾਤਾਂ ਵਿਚ ਸਥਿਰ ਕਰਨਾ। ਉਨ੍ਹਾਂ ਦੇ ਦਰਸ਼ਨ ’ਚ ਇਕ ਨਵੇਂ ਯੁੱਗ ਦਾ ਸ਼ੁੱਭ ਆਰੰਭ ਹੋਇਆ। ਅੰਬੇਡਕਰ ਦੇ ਸਿਧਾਂਤ ਵਿਚ ਮਨੁੱਖ ਅਤੇ ਕਾਰਨ ਦੀ ਮਹੱਤਵਪੂਰਨ ਭੂਮਿਕਾ ਹੈ, ਜੋ ਇਸ ਨੂੰ ਅੱਜ ਦੇ ਯੁੱਗ ਵਿਚ ਪ੍ਰਾਸੰਗਿਕ ਬਣਾਉਂਦੀ ਹੈ। ਉਨ੍ਹਾਂ ਦਾ ਦਰਸ਼ਨ ਸ਼ਾਸਤਰ ਮਨੁੱਖ ਦੀ ਭਲਾਈ ’ਤੇ ਕੇਂਦਰਿਤ ਹੈ। ਇਹ ਇਕ ਮਾਪਦੰਡ ਕਸੌਟੀ ਹੈ, ਜਿਸ ਮੁਤਾਬਕ ਸਭ ਕੁਝ ਹੁੰਦਾ ਹੈ। ਉਨ੍ਹਾਂ ਦੀ ਵਿਚਾਰਧਾਰਾ ਮੌਲਿਕ ਰੂਪ ਵਿਚ ਆਲੋਚਨਾਤਮਕ ਤਰਕ ਦੀ ਵਰਤੋਂ ਕਰਨ ’ਤੇ ਆਧਾਰਿਤ ਸੀ। ਬਾਬਾ ਸਾਹਿਬ ਦਾ ਦਰਸ਼ਨ ਸ਼ਾਸਤਰ ਉਨ੍ਹਾਂ ਦੇ ਟੀਚਿਆਂ ਅਤੇ ਕੰਮਾਂ ਨੂੰ ਦਰਸਾਉਂਦਾ ਹੈ, ਜੋ ਦੋਵੇਂ ਹੀ ਭਾਰਤੀ ਸੰਵਿਧਾਨ ਵਿਚ ਸ਼ਾਮਲ ਸਨ। ਅੰਬੇਡਕਰ ਸਮਾਨਤਾ, ਰਾਸ਼ਟਰੀ ਸਦਭਾਵਨਾ ਅਤੇ ਧਾਰਮਿਕ ਵਿਸ਼ਵਾਸ ਖੋਜ ਵਿਚ ਮਹੱਤਵਪੂਰਨ ਯੋਗਦਾਨ ਦਿੰਦੇ ਹਨ। ਅੰਬੇਡਕਰ ਦਾ ਮਹੱਤਵ ਟਿਕੇਗਾ ਕਿਉਂਕਿ ਲੋਕਤੰਤਰਿਕ ਵਿਵਸਥਾ ਕੰਮ ਕਰ ਰਹੀ ਹੈ ਅਤੇ ਸੰਸਥਾਵਾਂ ਮਜ਼ਬੂਤ ਹੋ ਰਹੀਆਂ ਹਨ। ਜਾਤੀ ਅਤੇ ਵਿਵਸਥਾ ਹੌਲੀ-ਹੌਲੀ ਪਰ ਯਕੀਨਨ ਉਲਟੀ ਜਾ ਰਹੀ ਹੈ। ਦਲਿਤ ਤੇਜ਼ੀ ਨਾਲ ਆਪਣੇ ਅਧਿਕਾਰਾਂ ਦੀ ਵਰਤੋਂ ਕਰ ਰਹੇ ਹਨ।

ਹਰਭਜਨ ਸਿੰਘ

ਕੈਬਨਿਟ ਮੰਤਰੀ


author

Anuradha

Content Editor

Related News