ਸੱਚ ਤੋਂ ਕਦੋਂ ਤੱਕ ਮੂੰਹ ਮੋੜੇਗਾ ਸੱਭਿਅਕ ਸਮਾਜ
Friday, Apr 07, 2023 - 11:01 AM (IST)
ਰਾਮਨੌਮੀ ’ਤੇ ਦੇਸ਼ ਦੇ ਕਈ ਖੇਤਰਾਂ ’ਚ ਹਿੰਸਾ ਕਿਉਂ ਭੜਕੀ? ਜਦੋਂ ਪੂਰਾ ਦੇਸ਼ ਰਾਮਨੌਮੀ ਦਾ ਤਿਉਹਾਰ ਉਤਸ਼ਾਹ ਦੇ ਨਾਲ ਮਨਾ ਰਿਹਾ ਸੀ ਉਦੋਂ ਬਿਹਾਰ, ਪੱਛਮੀ ਬੰਗਾਲ ਤੋਂ ਲੈ ਕੇ ਗੁਜਰਾਤ ਅਤੇ ਮਹਾਰਾਸ਼ਟਰ ਦੇ ਵੱਖ-ਵੱਖ ਖੇਤਰਾਂ ’ਚ ਕੱਢੀਆਂ ਗਈਆਂ ਸ਼ੋਭਾਯਾਤਰਾਵਾਂ ’ਤੇ ਪੱਥਰਬਾਜ਼ੀ, ਪੈਟਰੋਲ ਬੰਬ ਸੁੱਟਣ ਅਤੇ ਨਿੱਜੀ-ਜਨਤਕ ਜਾਇਦਾਦ ਨੂੰ ਸਵਾਹ ਕਰਨ ਅਤੇ ਕਾਲਾਂਤਰ ’ਚ ਹਿੰਸਾ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ। ਜਦੋਂ ਤੋਂ ਇਹ ਹਿੰਸਕ ਘਟਨਾਚੱਕਰ ਮੀਡੀਆ ਦੀਆਂ ਸੁਰਖੀਆਂ ’ਚ ਹਨ, ਉਦੋਂ ਤੋਂ ਸਮਾਜ ਦਾ ਇਕ ਵਰਗ ਇਸ ਦੇ ਲਈ ਰਾਸ਼ਟਰੀ ਸਵੈਮ-ਸੇਵਕ ਸੰਘ (ਆਰ. ਐੱਸ. ਐੱਸ.) ਦੇ ਨਾਲ ਭਾਜਪਾ-ਖਾਸ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ। ਕੀ ਮਈ 2014 ਤੋਂ ਹੀ ਦੇਸ਼ ਦੀ ਫਿਰਕੂ ਖੁਸ਼ਹਾਲੀ ਵਿਗੜੀ ਹੈ? ਕੀ ਇਸ ਤੋਂ ਪਹਿਲਾਂ ਹਿੰਦੂ ਮੁਸਲਿਮ ਸਬੰਧਾਂ ’ਚ ਸਭ ਠੀਕ ਸੀ?
ਸਲਾਹ ਬਣਾਈ ਜਾ ਰਹੀ ਹੈ ਕਿ ਰਾਮਨੌਮੀ ’ਤੇ ਹਿੰਦੂਆਂ ਨੂੰ ‘ਮੁਸਲਿਮ ਖੇਤਰਾਂ’ ’ਚੋਂ ਸ਼ੋਭਾ ਯਾਤਰਾ ਨੂੰ ਨਹੀਂ ਕੱਢਣਾ ਚਾਹੀਦਾ ਸੀ ਕਿਉਂਕਿ ਰਮਜ਼ਾਨ ਦੇ ਦਿਨ ਭਜਨ-ਕੀਰਤਨਾਂ, ਜੋ ਇਕ ਖਾਸ ਵਰਗ ਨੂੰ ਭੜਕਾਊ ਤੱਕ ਲੱਗਦੀ ਹੈ- ਉਸ ਤੋਂ ‘ਮੁਸਲਿਮ ਭਾਵਨਾ’ ਨੂੰ ਸੱਟ ਵੱਜੀ। ਤ੍ਰਾਸਦੀ ਦੇਖੋ ਕਿ ਇਹ ਤਰਕ ਉਹ ਜਮਾਤ ਪੇਸ਼ ਕਰ ਰਹੀ ਹੈ ਜੋ ਮੁਸਲਿਮ ਭੀੜ ਵੱਲੋਂ ਬਿਨਾਂ ਇਜਾਜ਼ਤ ਦੇ ਜਨਤਕ ਥਾਵਾਂ ’ਤੇ ਨਮਾਜ਼ ਪੜ੍ਹਨ ਅਤੇ ਹਿੰਦੂਆਂ ਵੱਲੋਂ ਇਫਤਾਰ ਆਯੋਜਨ ਨੂੰ ਫਿਰਕੂ ਖੁਸ਼ਹਾਲੀ ਦਾ ਪ੍ਰਤੀਕ ਦੱਸਦੀ ਹੈ। ਜੇਕਰ ਇਹ ਹਿੰਦੂ-ਮੁਸਲਿਮ ਸਬੰਧਾਂ ਨੂੰ ਸੁਖਾਲਾ ਬਣਾਉਣ ਦਾ ਮਾਪਦੰਡ ਹੈ ਤਾਂ ਸਾਲ ’ਚ 1-2 ਵਾਰ ‘ਮੁਸਲਿਮ ਖੇਤਰਾਂ’ ਤੋਂ ਹਿੰਦੂ ਸ਼ੋਭਾ ਯਾਤਰਾ ਕੱਢਣ ਦਾ ਵਿਰੋਧ (ਹਿੰਸਾ ਸਹਿਤ) ਕਿਉਂ ਕੀਤਾ ਜਾਂਦਾ ਹੈ? ਕੀ ਕਥਿਤ ‘ਗੰਗਾ-ਜਮੁਨਾ ਤਹਿਜ਼ੀਬ’ ਦੀ ਜ਼ਿੰਮੇਵਾਰੀ ਸਿਰਫ ਇਕ ਪੱਖ ਦੀ ਹੈ?
ਸੱਚ ਤਾਂ ਇਹ ਹੈ ਕਿ ਰਾਮਨੌਮੀ ’ਤੇ ਹਿੰਸਾ ਕੋਈ ਇਕ ਪਲ ਦੀ ਪ੍ਰਤੀਕਿਰਿਆ ਨਹੀਂ ਸਗੋਂ ਯੋਜਨਾਬੱਧ ਸਾਜ਼ਿਸ਼ ਦੇ ਤਹਿਤ ਸੀ। ਰਾਮਨੌਮੀ ’ਤੇ ਇਕ ਮੁਸਲਿਮ ਵਰਗ ਵੱਲੋਂ ਉਕਸਾਵੇ ਦੀ ਪ੍ਰਤੀਕਿਰਿਆ ਸੀ ਤਾਂ ਪ੍ਰਤੀਕਿਰਿਆਵਾਦੀਆਂ ਦੇ ਕੋਲ ਅਚਾਨਕ ਪੱਥਰਾਂ ਦਾ ਅੰਬਾਰ ਅਤੇ ਪੈਟਰੋਲ ਬੰਬ ਆਦਿ ਕਿੱਥੋਂ ਪੁੱਜੇ? ਸੱਚ ਤਾਂ ਇਹ ਹੈ ਕਿ ਭਾਰਤ ’ਚ ਮਹਾਰਾਸ਼ਟਰ, ਬਿਹਾਰ, ਪੱਛਮੀ ਬੰਗਾਲ ਆਦਿ ਖੇਤਰ-ਆਜ਼ਾਦੀ ਤੋਂ ਪਹਿਲਾਂ ਤੋਂ ਫਿਰਕੂ ਤੌਰ ’ਤੇ ਸੰਵੇਦਨਸ਼ੀਲ ਰਹੇ ਹਨ। ਬੰਗਾਲ ’ਚ ਰਮਜ਼ਾਨ ਦੌਰਾਨ ਹਿੰਸਾ ਕੋਈ ਪਹਿਲੀ ਘਟਨਾ ਨਹੀਂ ਹੈ। 1946 ਦੀਆਂ ਸੂਬਾਈ ਚੋਣਾਂ ’ਚ ਵੱਡੀ ਜਿੱਤ ਤੋਂ ਉਤਸ਼ਾਹਿਤ ਮੁਸਲਿਮ ਲੀਗ ਨੇ ਕਾਲਾਂਤਰ ’ਚ ‘ਡਾਇਰੈਕਟ ਐਕਸ਼ਨ ਡੇਅ’ ਨਾਂ ਤੋਂ ਮਜ਼੍ਹਬੀ ਸੱਦੇ ਨਾਲ ਕੋਲਕਾਤਾ ’ਚ ਮਨੁੱਖਤਾ ਨੂੰ ਕੰਬਾ ਦਿੱਤਾ ਸੀ। ਉਦੋਂ 16 ਅਗਸਤ 1946 ਨੂੰ ਰਮਜ਼ਾਨ ਦੇ 18ਵੇਂ ਦਿਨ ਬਹੁਗਿਣਤੀ ਰੋਜ਼ੇਦਾਰਾਂ ਨੇ ਹਜ਼ਾਰਾਂ ਹਿੰਦੂਆਂ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਸੀ ਤਾਂ ਉਨ੍ਹਾਂ ਦੀਆਂ ਔਰਤਾਂ ਦਾ ਖੁੱਲ੍ਹੇਆਮ ਜਬਰ-ਜ਼ਨਾਹ ਤੱਕ ਕੀਤਾ ਸੀ।
ਹਿੰਦੂ ਜਲੂਸਾਂ ’ਤੇ ਮੁਸਲਿਮ ਸਮਾਜ ਦੇ ਇਕ ਵਰਗ ਵੱਲੋਂ ਹਮਲਾ ਕੋਈ ਨਵੀਂ ਗੱਲ ਨਹੀਂ ਹੈ। ਸੰਵਿਧਾਨ ਨਿਰਮਾਤਾ ਡਾ. ਭੀਮਰਾਓ ਰਾਮ ਜੀ ਅੰਬੇਡਰਕਰ ਨੇ ਆਪਣੀ ਪੁਸਤਕ ‘ਪਾਕਿਸਤਾਨ ਜਾਂ ਭਾਰਤ ਦੀ ਵੰਡ’ ’ਚ ਹਿੰਦੂ-ਮੁਸਲਿਮ ਸਬੰਧਾਂ ’ਚ ਤਣਾਅ ਦੇ 3 ਮੁੱਖ ਕਾਰਨਾਂ ਦੀ ਪਛਾਣ ਕੀਤੀ ਸੀ ਜਿਸ ’ਚ ਉਨ੍ਹਾਂ ਗਊ ਹੱਤਿਆ, ਮਸਜਿਦਾਂ ਦੇ ਬਾਹਰ ਸੰਗੀਤ ਅਤੇ ਮੰਤਰਾਂ ਦੇ ਉਚਾਰਣ ਦੀ ਨਿਸ਼ਾਨਦੇਹੀ ਕੀਤੀ ਸੀ। ਬਾਬਾ ਸਾਹਿਬ ਨੇ ਕਿਹਾ,‘‘ਦੋਵਾਂ ਭਾਈਚਾਰਿਆਂ ’ਚ ਪੈਦਾ ਤਣਾਅ ਨੂੰ ਘੱਟ ਕਰਨ ਅਤੇ ਸਮਾਜਿਕ ਏਕਤਾ ਸਥਾਪਿਤ ਕਰਨ ਦਾ ‘ਪਹਿਲਾ ਯਤਨ’ ਸਾਲ 1923 ’ਚ ਉਦੋਂ ਕੀਤਾ ਗਿਆ ਜਦੋਂ ‘ਭਾਰਤ ਰਾਸ਼ਟਰੀ ਸੰਧੀ’ ਨੂੰ ਪ੍ਰਸਤਾਵਿਤ ਕੀਤਾ ਗਿਆ ਸੀ ਜੋ ਅਸਫਲ ਹੋ ਗਈ। ਸਪੱਸ਼ਟ ਹੈ ਕਿ ਹਿੰਦੂ ਮੁਸਲਿਮ ਸਬੰਧਾਂ ’ਚ ਦੁਸ਼ਮਣੀ ਦੀ ਭਾਵਨਾ ਨਾ ਹੀ ਹਾਲ ਹੀ ਦੀ ਹੈ ਤੇ ਨਾ ਹੀ ਇਸ ਦਾ ਸਬੰਧ ਸੰਘ-ਭਾਜਪਾ ਨਾਲ ਹੈ।
ਗਾਂਧੀ ਜੀ ਵੀ ਦੋਵਾਂ ਭਾਈਚਾਰਿਆਂ ਦਰਮਿਆਨ ਦੀ ਗੁੰਝਲਤਾ ਨੂੰ ਸਮਝਦੇ ਸਨ। ਮਜ਼੍ਹਬੀ ਖਿਲਾਵਤ ਅੰਦੋਲਨ (1919-24) ਦੀ ਅਗਵਾਈ ਕਰ ਕੇ ਸਦੀਆਂ ਤੋਂ ਪੈਦਾ ਇਸ ‘ਸੰਕਟ’ ਨੂੰ ਦੂਰ ਕਰਨ ਦਾ ਵੀ ਯਤਨ ਕੀਤਾ ਸੀ, ਜਿਸ ਦੀ ਕੀਮਤ ਹਿੰਦੂਆਂ ਨੇ ਮੋਪਲਾ ਕਤਲੇਆਮ ਦੇ ਰੂਪ ’ਚ ਅਦਾ ਕੀਤੀ। ਇਸ ਤੋਂ ਭੜਕੇ ਗਾਂਧੀ ਜੀ ਨੇ ‘ਯੰਗ ਇੰਡੀਆ’ ਮੈਗਜ਼ੀਨ ’ਚ 29 ਮਈ 1924 ਨੂੰ ਆਪਣੇ ਲੇਖ ’ਚ ਮੁਸਲਮਾਨਾਂ ਨੂੰ ‘ਧੱਕੇਸ਼ਾਹੀ’ ਅਤੇ ਹਿੰਦੂਆਂ ਨੂੰ ‘ਕਾਇਰ’ ਕਹਿ ਕੇ ਸੰਬੋਧਨ ਕੀਤਾ ਸੀ। ਜਿਸ ਸਮੇਂ ਗਾਂਧੀ ਜੀ ਨੇ ਇਹ ਵਿਚਾਰ ਪ੍ਰਗਟ ਕੀਤੇ ਸਨ ਉਦੋਂ ਆਰ. ਐੱਸ. ਐੱਸ. ਸਥਾਪਿਤ (17 ਸਤੰਬਰ-1925) ਵੀ ਨਹੀਂ ਹੋਇਆ ਸੀ।
ਅਸਲ ’ਚ ਹਿੰਦੂ ਸ਼ੋਭਾ ਯਾਤਰਾਵਾਂ-ਪਦ ਯਾਤਰਾਵਾਂ ’ਤੇ ਪੱਥਰਾਅ ਅਤੇ ਅਗਜ਼ਨੀ, ‘ਕਾਫਿਰ-ਕੁਫਰ’ ਧਾਰਨਾ ਤੋਂ ਉਦੇਲਿਤ ਹੈ। ਇਸੇ ਦਰਸ਼ਨ ਤੋਂ ਪ੍ਰੇਰਿਤ ਹੋ ਕੇ ਸਰ ਸਈਅਦ ਅਹਿਮਦ ਖਾਨ ਨੇ ਬਰਤਾਨੀਆ ਦੀ ਸ਼ਹਿ ਅਤੇ ਇਸਲਾਮ ਦੇ ਨਾਂ ’ਤੇ ‘ਦੋ ਰਾਸ਼ਟਰ ਸਿਧਾਂਤ’ ਤੋਂ ਭਾਰਤ ’ਚ ਅਲੱਗ ਰਾਸ਼ਟਰ ਦੀ ਨੀਂਹ ਰੱਖੀ ਸੀ। ਇਸ ਚਿੰਤਨ ਤੋਂ ਪੀੜਤ ਸਮਾਜ ’ਚ ਨਾ ਹੀ ਗੈਰ-ਇਸਲਾਮੀ ਭਾਈਚਾਰਿਆਂ ਦੇ ਪ੍ਰਤੀ ਸਹਿ-ਹੋਂਦ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਨਾ ਹੀ ਮੁਸਲਿਮ ਸਹਿ-ਭਰਾਵਾਂ (ਸ਼ੀਆ-ਸੁੰਨੀ ਸਮੇਤ) ’ਚ ਲੰਬੇ ਸਮੇਂ ਦੀ ਸ਼ਾਂਤੀ ਬਣੀ ਰਹਿੰਦੀ ਹੈ।
ਰਾਮਨੌਮੀ ’ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਮਜ਼ਾਨ ਕਾਰਨ ਹਿੰਦੂਆਂ ਨੂੰ ‘ਮੁਸਲਿਮ ਖੇਤਰਾਂ’ ’ਚ ਜਲੂਸ ਕੱਢਣ ਤੋਂ ਬਚਣ ਦੀ ਸਲਾਹ ਦਿੱਤੀ ਸੀ। ਕੀ ਰਮਜ਼ਾਨ ’ਤੇ ਮੁਸਲਿਮ ਖੇਤਰਾਂ ’ਚ ‘ਹਿੰਦੂ ਸ਼ੋਭਾ ਯਾਤਰਾ ਕੱਢਣ ਨਾਲ ‘ਮੁਸਲਿਮ ਭਾਵਨਾ’ ਨੂੰ ਸੱਟ ਵੱਜੀ ਸੀ? ਜੇਕਰ ਅਜਿਹਾ ਹੈ ਤਾਂ 100 ਫੀਸਦੀ ਇਸਲਾਮੀ ਪਾਕਿਸਤਾਨ ’ਚ ਰਮਜ਼ਾਨ ਅਤੇ ਰਾਮਨੌਮੀ ਦੇ ਦਿਨ (30 ਮਾਰਚ) ਇਕ ਜਿਹਾਦੀ ਨੇ ਕਰਾਚੀ ’ਚ ਹਿੰਦੂ ਡਾਕਟਰ ਬੀਰਬਲ ਜੇਨਾਨੀ ਦੀ ਗੋਲੀ ਮਾਰ ਕੇ ਹੱਤਿਆ ਕਿਉਂ ਕਰ ਦਿੱਤੀ,ਜਦੋਂ ਉਹ ਕਾਰ ਰਾਹੀਂ ਆਪਣੇ ਘਰ ਪਰਤ ਰਹੇ ਸਨ? ਇਸ ਤੋਂ ਪਹਿਲਾਂ ਪਾਕਿਸਤਾਨ ਪੰਜਾਬ ਦੇ ਘੋਟਕੀ ’ਚ ਪੁਲਸ ਕਰਮਚਾਰੀ ਨੇ ਹਿੰਦੂ ਹੋਟਲ ਦੇ ਮਾਲਕ ਨੂੰ ਸਿਰਫ ਇਸ ਲਈ ਡੰਡੇ ਨਾਲ ਕੁੱਟ ਦਿੱਤਾ ਸੀ ਕਿਉਂਕਿ ਉਹ ਦੋਵੇਂ ਰੋਜ਼ੇ ਦੇ ਸਮੇਂ ਬਿਰਿਆਨੀ ਪਕਾ ਰਹੇ ਸਨ। ਪਾਕਿਸਤਾਨ ’ਚ ਇਹ ਸਭ ਨਵਾਂ ਨਹੀਂ ਹੈ। ਜਿਸ ਕਾਫਿਰ ਕੁਫਰ ਚਿੰਤਨ ਨਾਲ ਉਸ ਦਾ ਵਿਚਾਰਕ ਅਧਿਸ਼ਠਾਨ ਸਰਾਪ ਹੈ, ਉਸ ਨੇ ਹੀ ਪਾਕਿਸਤਾਨ ’ਚ ਵੰਡ ਦੇ ਸਮੇਂ ਹਿੰਦੂਆਂ ਅਤੇ ਸਿੱਖਾਂ ਦੀ ਗਿਣਤੀ ਨੂੰ 15-16 ਫੀਸਦੀ ਤੋਂ ਲਗਭਗ ਡੇਢ ਫੀਸਦੀ ’ਤੇ ਪਹੁੰਚਾ ਦਿੱਤਾ ਹੈ।
ਭਾਰਤੀ ਉਪ ਮਹਾਦੀਪ ’ਚ ਇਹ ਸਥਿਤੀ ਸਿਰਫ ਇਸਲਾਮੀ ਪਾਕਿਸਤਾਨ ਤੱਕ ਹੀ ਸੀਮਤ ਨਹੀਂ ਹੈ। ਖੰਡਿਤ ਭਾਰਤ ’ਚ ਕਈ ਅਜਿਹੇ ਖੇਤਰ ਹਨ ਜਿੱਥੇ ਮੁਸਲਿਮ ਬਹੁਗਿਣਤੀ ਹੈ ਉੱਥੇ ਸਥਿਤੀ ਕੀ ਹੈ?- ਇਹ ਸਾਲ 2012-21 ਦਰਮਿਆਨ ਤਮਿਲਨਾਡੂ ਸਥਿਤ ਮੁਸਲਿਮ ਬਹੁਖੇਤਰ ਵੀ. ਕਲਾਥੁਰ ਸਬੰਧਤ ਕਾਂਡ ਨਾਲ ਸਪੱਸ਼ਟ ਹੈ। ਉਦੋਂ ਉੱਥੇ ਸਥਾਨਕ ਮੁਸਲਿਮ ਪ੍ਰਾਚੀਨ ਹਿੰਦੂ ਮੰਦਰਾਂ ਤੋਂ ਰੱਥ ਯਾਤਰਾ ਕੱਢਣ ਦਾ ਇਸ ਲਈ ਵਿਰੋਧ ਕਰ ਰਹੇ ਸਨ ਕਿਉਂਕਿ ਇਸਲਾਮੀ ਮਾਨਤਾਵਾਂ ’ਚ ਮੂਰਤੀ ਪੂਜਾ-‘ਸ਼ਰਕ ਭਾਵ ਪਾਪ ਹੈ’ ਹੈ। ਜਦੋਂ ਮਾਮਲਾ ਮਦਰਾਸ ਹਾਈਕੋਰਟ ਪੁੱਜਾ ਉਦੋਂ ਤਤਕਾਲੀਨ ਡਵੀਜ਼ਨ ਬੈਂਚ ਨੇ ਮੁਸਲਿਮ ਪੱਖ ਨੂੰ ਸਖਤ ਝਾੜ ਪਾ ਕੇ ਖੇਤਰ ’ਚ ਹਿੰਦੂ ਸ਼ੋਭਾ ਯਾਤਰਾ ਨੂੰ ਬਹਾਲ ਕੀਤਾ ਸੀ।
ਤ੍ਰਾਸਦੀ ਦੇਖੋ ਕਿ ਜੋ ਪਾਖੰਡੀ ਕੁਨਬਾ ਹਿੰਦੂਆਂ ਨੂੰ ਰਾਮਨੌਮੀ ਜਾਂ ਹਨੂੰਮਾਨ ਜਯੰਤੀ ਆਦਿ ਹਿੰਦੂ ਤਿਉਹਾਰਾਂ ’ਤੇ ‘ਮੁਸਲਿਮ ਖੇਤਰਾਂ’ ’ਚੋਂ ਸ਼ੋਭਾ ਯਾਤਰਾ ਨਹੀਂ ਕੱਢਣ ਦੀ ਸਲਾਹ ਦਿੰਦਾ ਹੈ ਉਹ ਅਕਸਰ ਸਰਾਦ ਦੇ ਨਰਾਤਿਆਂ ’ਚ ਹਿੰਦੂਆਂ ਦੇ ਗਰਬਾ ਪ੍ਰੋਗਰਾਮ ’ਚ ਮੁਸਲਮਾਨਾਂ ਦੇ ਦਾਖਲੇ ’ਤੇ ਇਤਰਾਜ਼ ਪ੍ਰਗਟਾਉਣ ਅਤੇ ਰਸਤਾ ਪ੍ਰਭਾਵਿਤ ਕਰ ਕੇ ਜਨਤਕ ਥਾਵਾਂ ’ਤੇ ਨਮਾਜ਼ ਪੜ੍ਹਨ ਦਾ ਵਿਰੋਧ ਕਰਨ ਵਾਲਿਆਂ ਨੂੰ ‘ਇਸਲਾਮੋਫੋਬੀਆ’ ਜਾਂ ‘ਫਿਰਕੂਵਾਦ’ ਦੱਸ ਦਿੰਦਾ ਹੈ। ਕੀ ਅਜਿਹੇ ਦੋਹਰੇ ਮਾਪਦੰਡ ਨਾਲ ਦੇਸ਼ ’ਚ ਸਦਭਾਵਨਾ ਬਰਕਰਾਰ ਰਹਿ ਸਕਦੀ ਹੈ?
ਬਲਬੀਲ ਪੁੰਜ