ਬਲੋਚਿਸਤਾਨ ’ਚ ਨੇਤਾਵਾਂ ਦਾ ਜਬਰੀ ਅਗਵਾ ਕਦੋਂ ਤੱਕ?

07/01/2022 11:59:27 PM

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ’ਚ ਸੁਰੱਖਿਆ ਬਲਾਂ ਵੱਲੋਂ ਸਿਆਸੀ ਵਰਕਰਾਂ ਦੇ ਜਬਰੀ ਅਗਵਾ ਦੀ ਨਿਖੇਧੀ ਕਰਨ ਲਈ ਬਲੋਚ ਨੈਸ਼ਨਲ ਮੂਵਮੈਂਟ (ਬੀ. ਐੱਨ. ਐੱਮ.) ਵੱਲੋਂ ਇਕ ਆਨਲਾਈਨ ਮੁਹਿੰਮ ਚਲਾਈ ਜਾ ਰਹੀ ਹੈ। ਬੀ. ਐੱਨ. ਐੱਮ. ਦੇ ਨੇਤਾ ਡਾ. ਦੀਨ ਮੁਹੰਮਦ ਬਲੋਚ ਦੇ ਜਬਰੀ ਅਗਵਾ ਦੇ ਵਿਰੁੱਧ ਸੋਸ਼ਲ ਮੀਡੀਆ ਪਲੇਟਫਾਰਮ ’ਤੇ ‘ਸੇਵ ਡਾ. ਦੀਨ ਮੁਹੰਮਦ ਬਲੋਚ’ ਨਾਂ ਦੀ ਮੁਹਿੰਮ ਸ਼ਾਮ 4 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਚਲਾਈ ਗਈ। ਡਾ. ਮੁਹੰਮਦ ਦਾ ਪਾਕਿਸਤਾਨੀ ਫੌਜ ਵੱਲੋਂ ਜਬਰੀ ਅਗਵਾ ਕਰ ਲਿਆ ਗਿਆ, ਜਿਸ ਦੀਆਂ ਰਿਪੋਰਟਾਂ ਸੋਸ਼ਲ ਮੀਡੀਆ ’ਤੇ ਚਲਾਈਆਂ ਗਈਆਂ। ਬੀ. ਐੱਨ. ਐੱਮ. ਨੇਤਾ ਦੇ ਗਾਇਬ ਹੋਣ ਦੇ 13 ਸਾਲਾਂ ਦੀ ਵਰ੍ਹੇਗੰਢ ਦੇ ਮੌਕੇ ’ਤੇ ਇਹ ਮੁਹਿੰਮ ਚਲਾਈ ਗਈ। ਬੀ. ਐੱਨ. ਐੱਮ. ਵਲੋਂ ਵਿਸ਼ਵ ਦੇ ਕਈ ਹਿੱਸਿਆਂ ’ਚ ਵਿਖਾਵੇ-ਮਾਰਚ ਆਯੋਜਿਤ ਕੀਤੇ ਜਾ ਰਹੇ ਹਨ। ਜਰਮਨੀ ਦੇ ਇਕ ਸ਼ਹਿਰ ਮਨਸਟਰ ’ਚ ਇਕ ਜਨਤਕ ਰੋਸ ਵਿਖਾਵੇ ਦੌਰਾਨ ਬੀ. ਐੱਨ. ਐੱਮ. ਨੇ ਕੌਮਾਂਤਰੀ ਭਾਈਚਾਰੇ ਨੂੰ ਬਲੋਚਿਸਤਾਨ ’ਚ ਪਾਕਿਸਤਾਨ ਦੇ ਵਧਦੇ ਜ਼ੁਲਮਾਂ ਪ੍ਰਤੀ ਨੋਟਿਸ ਲੈਣ ਨੂੰ ਕਿਹਾ ਹੈ। ਇਹ ਰੋਸ ਵਿਖਾਵੇ ਤਸੀਹੇ ਦੇ ਸ਼ਿਕਾਰ ਲੋਕਾਂ ਦੇ ਸਮਰਥਨ ਅਤੇ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਅਤੇ ਨਾਜਾਇਜ਼ ਸਮੱਗਲਿੰਗ ਦੇ ਵਿਰੁੱਧ ਕੌਮਾਂਤਰੀ ਦਿਵਸ ’ਤੇ ਕੀਤੇ ਗਏ।

ਮੀਡੀਆ ’ਚ ਆਈਆਂ ਰਿਪੋਰਟਾਂ ਅਨੁਸਾਰ ਬਲੋਚਿਸਤਾਨ ’ਚ ਰੋਜ਼ਾਨਾ ਹੀ ਬਲੋਚ ਲੋਕਾਂ ’ਤੇ ਜ਼ੁਲਮ ਕਰਨਾ ਆਮ ਗੱਲ ਹੋ ਚੁੱਕੀ ਹੈ। ਕਈ ਰੋਸ ਵਿਖਾਵੇ ਦੌਰਾਨ ਡਾ. ਮੁਹੰਮਦ ਦੇ ਗੈਰ-ਕਾਨੂੰਨੀ ਢੰਗ ਨਾਲ ਲਾਪਤਾ ਹੋਣ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਕੌਮਾਂਤਰੀ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਪਾਕਿਸਤਾਨ ਦੇ ਗੈਰ-ਮਨੁੱਖੀ ਕੰਮਾਂ ’ਤੇ ਨੋਟਿਸ ਲੈਣ ਨੂੰ ਕਿਹਾ। ਰੋਸ ਵਿਖਾਵਾਕਾਰੀਆਂ ਦਾ ਕਹਿਣਾ ਹੈ ਕਿ ਬਲੋਚਿਸਤਾਨ ਦੇ ਲੋਕਾਂ ਦੇ ਅਧਿਕਾਰ ਆਮ ਨਾਗਰਿਕਾਂ ਵਾਂਗ ਹਨ। ਇਸ ਰੋਸ ਵਿਖਾਵੇ ’ਚ ਬਲੋਚ ਰਿਪਬਲਿਕਨ ਪਾਰਟੀ ਦੇ ਮੈਂਬਰਾਂ ਨੇ ਵੀ ਹਿੱਸਾ ਲਿਆ। ਇਸ ਤੋਂ ਪਹਿਲਾਂ ਮਈ ਦੇ ਮਹੀਨੇ ’ਚ ਲਾਪਤਾ ਬਲੋਚ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੇ ਪਾਕਿਸਤਾਨੀ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਵਰੁੱਧ ਕਰਾਚੀ ਪ੍ਰੈੱਸ ਕਲੱਬ ਦੇ ਸਾਹਮਣੇ ਇਕ ਰੋਸ ਵਿਖਾਵਾ ਆਯੋਜਿਤ ਕੀਤਾ, ਜਿਸ ’ਚ ਆਪਣੇ ਪਿਆਰੇ ਨੇਤਾਵਾਂ ਦੀ ਰਿਹਾਈ ਦੀ ਮੰਗ ਕੀਤੀ ਗਈ। ਵਰਕਰ ਸੰਮੀ ਬਲੋਚ ਦੀ ਅਗਵਾਈ ’ਚ ਆਯੋਜਿਤ ਰੋਸ ਵਿਖਾਵੇ ਦੌਰਾਨ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਵੱਲੋਂ ਉਨ੍ਹਾਂ ਦੇ ਪਿਆਰੇ ਨੇਤਾਵਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਜਬਰੀ ਅਗਵਾ ਕਰ ਲਿਆ ਜਾਂਦਾ ਹੈ ਅਤੇ ਬਾਅਦ ’ਚ ਉਨ੍ਹਾਂ ਨੂੰ ਲਾਪਤਾ ਕਰ ਦਿੱਤਾ ਜਾਂਦਾ ਹੈ। ਅਜਿਹੇ ਲੋਕਾਂ ਦੇ ਬਾਰੇ ’ਚ ਨਾ ਤਾਂ ਦੱਸਿਆ ਜਾਂਦਾ ਹੈ, ਨਾ ਹੀ ਉਨ੍ਹਾਂ ਦੇ ਬਾਰੇ ’ਚ ਕੋਈ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ।

ਸੰਮੀ ਬਲੋਚ ਨੇ ਮਨੁੱਖੀ ਅਧਿਕਾਰ ਸੰਗਠਨ ਅਤੇ ਮੀਡੀਆ ਦੀ ਭੂਮਿਕਾ ’ਤੇ ਵੀ ਸਵਾਲ ਚੁੱਕੇ। ਸੰਮੀ ਅਨੁਸਾਰ ਮੀਡੀਆ ਨੇ ਇਸ ਵਿਖਾਵੇ ’ਚ ਹਿੱਸਾ ਹੀ ਨਹੀਂ ਲਿਆ ਅਤੇ ਨਾ ਹੀ ਇਸ ਨੂੰ ਕੋਈ ਕਵਰੇਜ ਦਿੱਤੀ ਗਈ। ਪਿਛਲੇ ਸਾਲ ਬੀ. ਐੱਨ. ਐੱਮ. ਦੇ ਨੀਦਰਲੈਂਡਜ਼ ਜ਼ੋਨ ਨੇ ਐਮਸਟਰਡਮ ’ਚ ਇਕ ਰੋਸ ਵਿਖਾਵੇ ਦਾ ਆਯੋਜਨ ਕੀਤਾ ਜੋ ਕਿ ਲਾਪਤਾ ਲੋਕਾਂ ਬਾਰੇ ਸੀ। ਇਸ ’ਚ ਮੰਗ ਕੀਤੀ ਗਈ ਸੀ ਕਿ ਡਾ. ਦੀਨ ਮੁਹੰਮਦ ਬਲੋਚ ਦੀ ਸੁਰੱਖਿਅਤ ਰਿਹਾਈ ਕੀਤੀ ਜਾਵੇ। ਇਸ ਦੇ ਇਲਾਵਾ ਹਜ਼ਾਰਾਂ ਦੀ ਗਿਣਤੀ ’ਚ ਹੋਰ ਲੋਕਾਂ ਦੀ ਸੁਰੱਖਿਅਤ ਰਿਹਾਈ ਦੀ ਵੀ ਮੰਗ ਕੀਤੀ ਗਈ ਜੋ ਜਬਰੀ ਅਗਵਾ ਕੀਤੇ ਗਏ ਹਨ। ਬਲੋਚਿਸਤਾਨ ’ਚ ਸਿਆਸੀ ਵਰਕਰਾਂ, ਵਿਦਿਆਰਥੀਆਂ ਅਤੇ ਹੋਰ ਬੁੱਧੀਜੀਵੀਆਂ ਦੇ ਜਬਰੀ ਲਾਪਤਾ ਹੋਣ ਦੀਆਂ ਖਬਰਾਂ ਆਉਣ ਦੀ ਆਮ ਗੱਲ ਹੋ ਚੁੱਕੀ ਹੈ। ਮਤਭੇਦਾਂ ਨੂੰ ਦਬਾਉਣ ਲਈ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਇਸ ਮੁਹਿੰਮ ਨੂੰ ਵੀ ਲਾਂਚ ਕੀਤਾ ਹੈ। ਲੋਕਾਂ ’ਚ ਡਰ ਫੈਲਾਉਣ ਦੇ ਮਕਸਦ ਨਾਲ ਪਾਕਿਸਤਾਨੀ ਪ੍ਰਸ਼ਾਸਨ ਇਸ ਮੁਹਿੰਮ ਨੂੰ ਇਕ ਤੰਤਰ ਦੇ ਤੌਰ ’ਤੇ ਵਰਤ ਰਿਹਾ ਹੈ। ਬਲੋਚਿਸਚਾਨ ਅਤੇ ਖੈਬਰ ਪਖਤੂਨਖਵਾ ਸੂਬੇ ’ਚ ਲਾਪਤਾ ਲੋਕਾਂ ਦੀ ਗਿਣਤੀ ਦਾ ਸਹੀ ਅੰਦਾਜ਼ਾ ਲਾਉਣਾ ਮੁਸ਼ਕਲ ਹੈ।
 


Karan Kumar

Content Editor

Related News