ਕੋਵਿਡ ਪਾਬੰਦੀਆਂ ’ਚ ਢਿੱਲ ਦੇ ਬਾਵਜੂਦ ਚੀਨ ਦੇ ਉਦਯੋਗਿਕ ਮੁਨਾਫੇ ’ਚ ਮੰਦੀ

07/04/2022 6:31:17 PM

ਚੀਨ ਨੇ ਕੋਰੋਨਾ ਮਹਾਮਾਰੀ ਦੀ ਚੌਥੀ ਲਹਿਰ ਦੌਰਾਨ ਜ਼ੀਰੋ ਕੋਵਿਡ ਨੀਤੀ ਦੀ ਪਾਲਣਾ ਕੀਤੀ ਜਿਸ ਨਾਲ ਚੀਨ ਨੂੰ ਆਰਥਿਕ ਤੌਰ ’ਤੇ ਬੜੀ ਵੱਡੀ ਸੱਟ ਲੱਗੀ। ਅਪ੍ਰੈਲ ਦੇ ਮਹੀਨੇ ’ਚ ਸਖਤ ਲਾਕਡਾਊਨ ਦੇ ਕਾਰਨ ਉਦਯੋਗਿਕ ਮੁਨਾਫੇ ’ਚ ਭਾਰੀ ਕਮੀ ਦੇਖੀ ਗਈ ਕਿਉਂਕਿ ਉਸ ਸਮੇਂ ਵਿਨਿਰਮਾਣ ਦਾ ਕੰਮ ਪੂਰੀ ਤਰ੍ਹਾਂ ਰੁਕਿਆ ਹੋਇਆ ਸੀ ਪਰ ਲਾਕਡਾਊਨ ਦੇ ਨਿਯਮਾਂ ਨੂੰ ਖਤਮ ਕਰਨ ਦੇ ਬਾਅਦ ਵੀ ਉਦਯੋਗਿਕ ਮੁਨਾਫੇ ’ਚ ਗਿਰਾਵਟ ਦਾ ਸਿਲਸਿਲਾ ਨਹੀਂ ਰੁਕਿਆ। ਪਰ ਅਪ੍ਰੈਲ ਮਹੀਨੇ ’ਚ ਚੀਨ ਦੇ ਉਦਯੋਗਿਕ ਮੁਨਾਫੇ ਦੀ ਗੱਲ ਕਰੀਏ ਤਾਂ ਇਸ ’ਚ ਪਿਛਲੇ ਸਾਲ ’ਚ ਇਸੇ ਮਹੀਨੇ ਦੀ ਤੁਲਨਾ ’ਚ 6.5 ਫੀਸਦੀ ਗਿਰਾਵਟ ਦੇਖੀ ਗਈ। ਪਿਛਲੇ ਸਾਲ ਅਪ੍ਰੈਲ ਮਹੀਨੇ ’ਚ ਇਸ ’ਚ 8.5 ਫੀਸਦੀ ਦੀ ਗਿਰਾਵਟ ਦੇਖੀ ਗਈ ਸੀ। ਇਹ ਤਾਜ਼ਾ ਅੰਕੜੇ ਨੈਸ਼ਨਲ ਬਿਊਰੋ ਆਫ ਸਟੈਟਿਸਟਿਕਸ ਵੱਲੋਂ ਜਾਰੀ ਕੀਤੇ ਗਏ ਹਨ। ਮਈ ਦੇ ਮਹੀਨੇ ’ਚ ਜੋ ਸੁਧਾਰ ਦੇਖਿਆ ਗਿਆ ਸੀ ਉਹ ਕੋਲੇ ਅਤੇ ਖੋਦਾਈ ਅਤੇ ਤੇਲ, ਗੈਸ ਦੀ ਨਿਕਾਸੀ ’ਚ ਹੋਣ ਵਾਲੇ ਵਾਧੇ ਦਾ ਨਤੀਜਾ ਸੀ। ਇਸ ’ਚ ਇਕ ਹੋਰ ਕਾਰਨ ਰੂਸ-ਯੂਕ੍ਰੇਨ ਜੰਗ ਸੀ ਜਿਸ ਕਾਰਨ ਵਿਸ਼ਵ ਪੱਧਰ ’ਤੇ ਵਸਤੂਆਂ ਦੀਆਂ ਕੀਮਤਾਂ ’ਚ ਵਾਧਾ ਦੇਖਿਆ ਜਾ ਰਿਹਾ ਸੀ।

ਮਈ ਦੇ ਮਹੀਨੇ ’ਚ ਵਿਨਿਰਮਣ ਦੇ ਖੇਤਰ ’ਚ ਲਾਭ ’ਚ 18.5 ਫੀਸਦੀ ਦੀ ਗਿਰਾਵਟ ਦੇਖੀ ਗਈ ਜਿਸ ਦਾ ਕਾਰਨ ਸੀ ਇਸ ਸਮੇਂ ਯੰਤਰਾਂ ਦੇ ਵਿਨਿਰਮਾਣ ’ਚ ਤੇਜ਼ ਵਾਧਾ ਹੋਣਾ। ਐੱਨ. ਬੀ. ਐੱਸ. ਦੇ ਅੰਕੜਿਆਂ ਅਨੁਸਾਰ ਅਪ੍ਰੈਲ ਮਹੀਨੇ ’ਚ ਚੀਨ ਦੇ ਉਦਯੋਗਿਕ ਲਾਭ ’ਚ 22.4 ਫੀਸਦੀ ਦੀ ਗਿਰਾਵਟ ਦੇਖੀ ਗਈ ਜੋ ਇਕ ਬੜੀ ਵੱਡੀ ਗਿਰਾਵਟ ਸੀ ਹਾਲਾਂਕਿ ਕੁਲ ਉਦਯੋਗਿਕ ਉਤਪਾਦਾਂ ਦੇ ਲਾਭ ’ਚ ਥੋੜ੍ਹਾ ਹਾਂਪੱਖੀ ਰੁਖ ਜ਼ਰੂਰ ਦਿਸਿਆ ਪਰ ਲਗਾਤਾਰ ਪਿਛਲੇ ਕੁਝ ਸਾਲਾਂ ਦੇ ਉਦਯੋਗਿਕ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਪਤਾ ਲੱਗੇਗਾ ਕਿ ਉਦਯੋਗਿਕ ਲਾਭ ’ਚ ਹਰ ਸਾਲ ਲਗਾਤਾਰ ਮੁਨਾਫਾ ਘੱਟ ਹੁੰਦਾ ਜਾ ਰਿਹਾ ਹੈ। ਇਸ ਦਾ ਇਕ ਵੱਡਾ ਕਾਰਨ ਵਿਨਿਰਮਾਣ ਲਾਗਤ ’ਚ ਵਾਧਾ ਹੋਣਾ ਅਤੇ ਉਤਪਾਦਨ ਤੇ ਸੰਚਾਲਨ ’ਚ ਲਗਾਤਾਰ ਪ੍ਰੇਸ਼ਾਨੀਆਂ ਦਾ ਬਣੇ ਰਹਿਣਾ ਦੂਜਾ ਮਹੱਤਵਪੂਰਨ ਕਾਰਨ ਹੈ।

ਗੋਲਡਮੈਨ ਸੈਕਸ ਦੇ ਵਿਸ਼ਲੇਸ਼ਕਾਂ ਨੇ ਜਾਰੀ ਇਕ ਨੋਟ ’ਚ ਕਿਹਾ ਕਿ ਅਪਸਟ੍ਰੀਮ ਅਤੇ ਡਾਊਨਸਟ੍ਰੀਮ ਖੇਤਰਾਂ ਦੇ ਲਾਭ ਅਨੁਪਾਤ ਦੇ ਦਰਮਿਆਨ ਦਾ ਫਰਕ ਮਈ ’ਚ ਘੱਟ ਹੋ ਗਿਆ, ਵੱਖ-ਵੱਖ ਖੇਤਰਾਂ ਅਤੇ ਫਰਮਾਂ ’ਚ ਮੁਨਾਫੇ ਦਾ ਫਰਕ ਮਹੱਤਵਪੂਰਨ ਬਣਿਆ ਰਿਹਾ। ਬਾਵਜੂਦ ਇਸ ਦੇ ਸ਼ੰਘਾਈ ’ਚ ਕੁਝ ਫੈਕਟਰੀਆਂ ਨੇ ਆਪਣਾ ਕੰਮ ਦੁਬਾਰਾ ਸ਼ੁਰੂ ਕੀਤਾ ਪਰ ਫਿਰ ਸ਼ਹਿਰ ’ਚ ਲਾਕਡਾਊਨ ਜਾਰੀ ਹੋਇਆ, ਇਸ ਤੋਂ ਪਹਿਲਾਂ ਹੀ ਕਮਜ਼ੋਰ ਰੀਅਲ ਅਸਟੇਟ ’ਚ ਡਰ ਦਾ ਮਾਹੌਲ ਛਾ ਗਿਆ। ਉਸ ਦੇ ਬਾਅਦ ਲੋਕਾਂ ’ਚ ਇਹ ਡਰ ਵੀ ਬੈਠ ਗਿਆ ਕਿ ਇਸ ਵਾਰ ਜੇਕਰ ਮੁੜ ਤੋਂ ਕੋਰੋਨਾ ਦੀ ਲਹਿਰ ਨੇ ਵਾਪਸੀ ਕੀਤੀ ਤਾਂ ਕੀ ਹੋਵੇਗਾ। ਇਸ ਦਾ ਨਾਂਪੱਖੀ ਅਸਰ ਫੈਕਟਰੀ ਦੇ ਵਿਨਿਰਮਾਣ ’ਤੇ ਪਿਆ। ਉਦਯੋਗਾਂ ’ਚ ਇਹ ਡਰ ਬੈਠ ਗਿਆ ਕਿ ਇਸ ਵਾਰ ਉਨ੍ਹਾਂ ਨੂੰ ਹੋਣ ਵਾਲਾ ਵਿੱਤੀ ਘਾਟਾ ਕਿਵੇਂ ਪੂਰਾ ਹੋਵੇਗਾ। ਪੂਰੇ ਉਦਯੋਗਿਕ ਖੇਤਰ ਅਤੇ ਵਿਸ਼ਲੇਸ਼ਕਾਂ ’ਚ ਇਸ ਗੱਲ ਦਾ ਡਰ ਬੈਠ ਗਿਆ ਕਿ ਵਿਸ਼ਵ ਦੀ ਦੂਜੀ ਸਭ ਤੋਂ ਮਜ਼ਬੂਤ ਅਰਥਵਿਵਸਥਾ ਫਿਰ ਤੋਂ ਵਾਪਸੀ ਕਰ ਸਕੇਗੀ? ਇਸ ਦਾ ਨਾਂਪੱਖੀ ਅਸਰ ਚੀਨ ਦੇ ਵਿਨਿਰਮਾਣ ਅਤੇ ਉਦਯੋਗਿਕ ਖੇਤਰਾਂ ’ਚ ਸਾਫ ਤੌਰ ’ਤੇ ਦੇਖਿਆ ਗਿਆ।

ਜਿੱਥੇ ਇਸ ਸਾਲ ਦੇ ਪਹਿਲੇ 5 ਮਹੀਨਿਆਂ ’ਚ ਆਟੋ ਵਿਨਿਰਮਾਣ ਦੇ ਖੇਤਰ ’ਚ ਮੈਨੂਫੈਕਚਰਿੰਗ ਯੂਨਿਟਾਂ ਦੀ ਗਿਣਤੀ ’ਚ 37.5 ਫੀਸਦੀ ਦੀ ਕਮੀ ਦੇਖੀ ਗਈ, ਦੂਜੇ ਪਾਸੇ ਲੋਹ ਧਾਤੂ ਸੈਕਟਰ ’ਚ 64.2 ਫੀਸਦੀ ਦੀ ਸਿੱਧੀ ਗਿਰਾਵਟ ਦੇਖਣ ਨੂੰ ਮਿਲੀ। ਇਸ ਸਾਲ ਦੇ ਪਹਿਲੇ 5 ਮਹੀਨਿਆਂ ’ਚ ਉਦਯੋਗਿਕ ਖੇਤਰ ’ਚ ਕੁਝ ਸੁਧਾਰ ਜ਼ਰੂਰ ਦਿਸਿਆ ਪਰ ਪਹਿਲੇ ਦੀ ਤੁਲਨਾ ’ਚ ਇਹ ਲਗਾਤਾਰ ਿਡੱਗਦਾ ਜਾ ਰਿਹਾ ਹੈ। ਪਹਿਲੇ 4 ਮਹੀਨਿਆਂ ਦੀ ਲਗਾਤਾਰ ਗਿਰਾਵਟ ਦੇ ਬਾਅਦ ਮਈ ਦੇ ਮਹੀਨੇ ’ਚ ਉਦਯੋਗਿਕ ਵਿਨਿਰਮਾਣ ਦੇ ਦੁਬਾਰਾ ਸ਼ੁਰੂ ਹੋਣ ਨਾਲ ਕੁਝ ਰਿਕਵਰੀ ਦਿਸੀ ਪਰ ਬਹੁਤ ਕਮਜ਼ੋਰ ਖਪਤ ਬਣੀ ਰਹੀ। ਸਟੀਲ, ਐਲੂਮੀਨੀਅਮ ਅਤੇ ਦੂਜੀਆਂ ਜ਼ਰੂਰੀ ਉਦਯੋਗਿਕ ਵਸਤੂਆਂ ਦੀ ਮੰਗ ’ਚ ਕਮੀ ਕਾਰਨ ਚੀਨ ਦੇ ਫੈਕਟਰੀ ਉਤਪਾਦਨ ’ਚ ਪਿਛਲੇ 14 ਮਹੀਨਿਆਂ ਤੋਂ ਚੱਲ ਰਹੀ ਮੰਦੀ ਦਾ ਸਭ ਤੋਂ ਬੁਰਾ ਅਸਰ ਮਈ ਦੇ ਮਹੀਨੇ ’ਚ ਦੇਖਣ ਨੂੰ ਮਿਲਿਆ ਜਿੱਥੇ ਪੂਰੇ ਚੀਨ ’ਚ ਉਤਪਾਦਨ ਸਭ ਤੋਂ ਹੇਠਲੇ ਪੱਧਰ ’ਤੇ ਰਿਹਾ।

ਕੁਝ ਆਰਥਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਕੋਵਿਡ ਮਹਾਮਾਰੀ ਖਤਮ ਹੋਣ ਦੀ ਦਿਸ਼ਾ ’ਚ ਤਰੱਕੀ ਹੋਣ ਤੇ ਤੇਲ ਦੀਆਂ ਕੀਮਤਾਂ ’ਚ ਹੋਰ ਵਾਧਾ ਨਾ ਹੋਣ ਕਾਰਨ ਲਾਗਤ ਵਧਣ ਦੇ ਬਾਵਜੂਦ ਉਦਯੋਗਿਕ ਰਫਤਾਰ ਵਧ ਸਕਦੀ ਹੈ। ਚੀਨ ਦੀ ਕੈਬਨਿਟ ਅਰਥਵਿਵਸਥਾ ਨੂੰ ਕੋਵਿਡ ਮਹਾਮਾਰੀ ਕਾਰਨ ਹੋਏ ਨੁਕਸਾਨ ਦੀ ਪੂਰਤੀ ਲਈ ਸਰਕਾਰੀ ਫੰਡ, ਵਿੱਤੀ, ਨਿਵੇਸ਼ ਅਤੇ ਉਦਯੋਗਿਕ ਨੀਤੀ ’ਚ ਤਬਦੀਲੀ ਕਰ ਸਕਦੀ ਹੈ ਪਰ ਜਾਣਕਾਰਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਚੀਨ ਦੀ ਸਰਕਾਰ ਆਪਣੀ ਸਖਤ ਜ਼ੀਰੋ ਕੋਵਿਡ ਨੀਤੀ ਨੂੰ ਨਹੀਂ ਛੱਡਦੀ ਉਸ ਸਮੇਂ ਤੱਕ ਚੀਨ ਦੀ ਅਰਥਵਿਵਸਥਾ ਦਾ 5.5 ਫੀਸਦੀ ਦੀ ਰਫਤਾਰ ਦੇ ਟੀਚੇ ਨੂੰ ਹਾਸਲ ਕਰ ਸਕਣਾ ਅਸੰਭਵ ਹੈ। ਆਰਥਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਸਰਕਾਰ ਇਸ ਮਹੀਨੇ ਚੀਨ ਦੀ ਅਰਥਵਿਵਸਥਾ ਨੂੰ ਰਫਤਾਰ ਦੇਣ ਲਈ ਕੁਝ ਨੀਤੀਆਂ ਦਾ ਐਲਾਨ ਕਰ ਸਕਦੀ ਹੈ ਪਰ ਉਹ ਵੱਧ ਪੈਸੇ ਖਰਚ ਕਰਨ ਤੋਂ ਬਚੇਗੀ। ਇਨ੍ਹਾਂ ਸਾਰੇ ਕਾਰਨਾਂ ਨੂੰ ਦੇਖਦੇ ਹੋਏ ਲੱਗਦਾ ਨਹੀਂ ਹੈ ਕਿ ਚੀਨ ਦੀ ਅਰਥਵਿਵਸਥਾ ਕੋਵਿਡ ਮਹਾਮਾਰੀ ਨਾਲ ਹੋਏ ਨੁਕਸਾਨ ਦੀ ਜਲਦੀ ਪੂਰਤੀ ਕਰ ਸਕਣ ’ਚ ਸਮਰੱਥ ਹੈ।


Manoj

Content Editor

Related News