ਪਾਕਿਸਤਾਨ ਅਤੇ ਸ਼੍ਰੀਲੰਕਾ ਤੋਂ ਸਬਕ ਲਏ ਭੂਟਾਨ

Sunday, Apr 16, 2023 - 11:57 PM (IST)

ਪਾਕਿਸਤਾਨ ਅਤੇ ਸ਼੍ਰੀਲੰਕਾ ਤੋਂ ਸਬਕ ਲਏ ਭੂਟਾਨ

ਦਿੱਲੀ ਸਥਿਤ ਇਕ ਸੰਗਠਨ ਦੀ ਨਵੀਂ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਚੀਨ ਦਹਾਕਿਆਂ ਤੋਂ ਭੂਟਾਨ ਦੇ ਇਕ ਵੱਡੇ ਹਿੱਸੇ ਨੂੰ ਆਪਣਾ ਹਿੱਸਾ ਵਿਖਾ ਕੇ ਕਦੀ-ਕਦੀ ਭੂਟਾਨ ਦੇ ਖੇਤਰ ’ਚ ਭਾਰੀ ਬੁਨਿਆਦੀ ਢਾਂਚੇ ਦਾ ਨਿਰਮਾਣ ਕਰ ਕੇ ਉਸ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਨਾਲ ਖਿਲਵਾੜ ਕਰਦਾ ਰਿਹਾ ਹੈ। ਰੈੱਡ ਲੈਂਟਰਨ ਐਨਾਨਿਟਿਕਾ ਮੁਤਾਬਕ ਵਧੇਰੇ ਵਾਦ-ਵਿਵਾਦ ਵਾਲੇ ਖੇਤਰਾਂ ’ਚ ਗੈਰ-ਕਾਨੂੰਨੀ ਥਾਵਾਂ ਦੀ ਉਸਾਰੀ ਕਰਨ ਦੀ ਚੀਨ ਕੋਸ਼ਿਸ਼ ਕਰ ਰਿਹਾ ਹੈ। ਰੈੱਡ ਲੈਂਟਰਨ ਐਨਾਨਿਟਿਕਾ ਨਵੀਂ ਦਿੱਲੀ ’ਚ ਇਕ ਕੌਮਾਂਤਰੀ ਮਾਮਲਿਆਂ ਦਾ ਚੌਗਿਰਦਾ ਪੱਖੀ ਗਰੁੱਪ ਹੈ। ਇਹ ਚੀਨ ਨਾਲ ਸਬੰਧਤ ਅਹਿਮ ਮੁੱਦਿਆਂ ’ਤੇ ਖੋਜ ਕਰ ਰਿਹਾ ਹੈ। ਇਸ ’ਚ ਚੀਨ-ਭਾਰਤ ਸਬੰਧਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।

ਡੋਕਲਾਮ ਪਠਾਰ ਦੇ ਮੁੱਦੇ ’ਤੇ ਰੌਸ਼ਨੀ ਪਾਉਂਦੇ ਹੋਏ ਰਿਪੋਰਟ ’ਚ ਕਿਹਾ ਗਿਆ ਹੈ ਕਿ ਚੀਨ ਪੂਰੇ ਪਠਾਰ ’ਤੇ ਦਾਅਵਾ ਕਰ ਰਿਹਾ ਹੈ ਜਦੋਂ ਕਿ ਭਾਰਤ ਨੇ ਇਤਿਹਾਸਕ ਸਮਝੌਤਿਆਂ ਦੀ ਸ਼ਾਨ ਨੂੰ ਬਣਾਈ ਰੱਖਿਆ ਹੈ। ਮੈਤਰੀ ਸੰਧੀ ਵਰਗੇ ਸਮਝੌਤਿਆਂ ਅਧੀਨ ਭੂਟਾਨ ਭਾਰਤ ਨਾਲ ਆਪਣੀ ਵਿਦੇਸ਼ ਨੀਤੀ ਦੇ ਤਾਲਮੇਲ ’ਤੇ ਸਹਿਮਤ ਹੋਇਆ ਹੈ।

ਹਾਲਾਂਕਿ ਭੂਟਾਨ ’ਤੇ ਚੀਨ ਵੱਲੋਂ ਆਪਣਾ ਰੁਖ ਬਦਲਣ ਲਈ ਦਬਾਅ ਪਾਇਆ ਜਾ ਰਿਹਾ ਹੈ। ਹੁਣੇ ਜਿਹੇ ਹੀ ਭੂਟਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਡੋਕਲਾਮ ਵਿਵਾਦ ’ਚ ਚੀਨ ਦੇ ਬਰਾਬਰ ਭਾਈਵਾਲੀ ਹੈ ਕਿਉਂਕਿ ਡੋਕਲਾਮ ਵਿਵਾਦ ਨੂੰ ਹੱਲ ਕਰਨਾ ਸਿਰਫ ਭੂਟਾਨ ’ਤੇ ਨਿਰਭਰ ਨਹੀਂ ਹੈ। ਇਸ ’ਚ 3 ਦੇਸ਼ ਭਾਵ ਭੂਟਾਨ, ਭਾਰਤ ਅਤੇ ਚੀਨ ਬਰਾਬਰ ਦੇ ਹਿੱਤਧਾਰਕ ਹਨ। ਚੀਨੀ ਕਮਿਊਨਿਸਟ ਪਾਰਟੀ (ਸੀ. ਸੀ. ਪੀ.) ਦੀ ਅਗਵਾਈ ਹੇਠ 2017 ’ਚ ਡੋਕਲਾਮ ਪਠਾਰ ਦਾ ਮੁੱਦਾ ਸੁਰਖੀਆਂ ’ਚ ਆਇਆ ਸੀ। ਨਿਰਮਾਣ ਵਾਹਨਾਂ ਅਤੇ ਸੜਕ ਬਣਾਉਣ ਦੇ ਉਪਕਰਨਾਂ ਨਾਲ ਚੀਨ ਦੇ ਫੌਜੀਆਂ ਨੇ ਡੋਕਲਾਮ ’ਚ ਦੱਖਣ ਵੱਲ ਇਕ ਮੌਜੂਦਾ ਸੜਕ ਦਾ ਪਸਾਰ ਕਰਨਾ ਸ਼ੁਰੂ ਕਰ ਦਿੱਤਾ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਚੀਨ ਵਾਦ-ਵਿਵਾਦ ਵਾਲੇ ਟ੍ਰਾਈ-ਜਕਸ਼ਨ ਨੂੰ ਦੱਖਣ ਵੱਲ ਤਬਦੀਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇੰਝ ਹੋਣ ਨਾਲ ਪੂਰੇ ਡੋਕਲਾਮ ਪਠਾਰ ਨੂੰ ਕਾਨੂੰਨੀ ਪੱਖੋਂ ਚੀਨ ਦਾ ਹਿੱਸਾ ਬਣਾ ਦਿੱਤਾ ਜਾਵੇਗਾ ਜੋ ਭਾਰਤ ਦੇ ਰਣਨੀਤਕ ਪੱਖੋਂ ਅਹਿਮ ਸਿਲੀਗੁੜੀ ਕਾਰੀਡੋਰ ਦੇ ਨੇੜੇ ਹੈ। ਭੂਟਾਨ ਦੀ ਸਥਿਤੀ ਤੋਂ ਅਜਿਹਾ ਲੱਗ ਸਕਦਾ ਹੈ ਕਿ ਉਸ ਦੇ ਖੇਤਰ ’ਚ ਚੀਨ ਦੇ ਵਧਦੇ ਨਾਜਾਇਜ਼ ਕਬਜ਼ੇ ਨੂੰ ਰੋਕਣ ਲਈ ਉਸ ਦੇ ਸਾਹਮਣੇ ਸੀਮਤ ਬਦਲ ਹਨ ਪਰ ਭੂਟਾਨ ਲਈ ਇਹ ਬੇਹੱਦ ਅਹਿਮ ਹੈ ਕਿ ਉਹ ਸੀ. ਸੀ. ਪੀ. ਦੇ ਘਟੀਆ ਸ਼ਬਦਾਂ ਦੇ ਬਹਿਕਾਵੇ ’ਚ ਨਾ ਆਵੇ ਅਤੇ ਚੀਨ ਦਾ ਪੱਖ ਲੈਣ ਵਜੋਂ ਸ਼ਾਂਤੀ ਵਾਲਾ ਰੁਖ ਅਪਣਾਵੇ। ਰੈੱਡ ਲੈਂਟਰਨ ਐਨਾਨਿਟਿਕਾ ਨੇ ਦੱਸਿਆ ਕਿ ਇਸ ਦੇ ਠੀਕ ਉਲਟ ਨਤੀਜੇ ਹਾਸਲ ਹੋ ਸਕਦੇ ਹਨ।

ਪਿਛਲੇ ਕੁਝ ਸਾਲਾਂ ’ਚ ਏਸ਼ੀਆ ਸੀ. ਸੀ. ਪੀ. ਦੀ ਜ਼ਾਲਮ ਕਰਜ਼ਾ ਚਾਲ ਦੀ ਡਿਪਲੋਮੇਸੀ ਦਾ ਨਿਸ਼ਾਨਾ ਬਣ ਗਿਆ ਹੈ। ਇਸ ਦੀ ਮੁੱਖ ਉਦਾਹਰਣ ਪਾਕਿਸਤਾਨ, ਸ਼੍ਰੀਲੰਕਾ, ਮੰਗੋਲੀਆ ਅਤੇ ਇੱਥੋਂ ਤੱਕ ਕਿ ਨੇਪਾਲ ਦਾ ਚੀਨ ਕਥਿਤ ‘ਸਦਾਬਹਾਰ ਮਿੱਤਰ’ ਹੈ। ਇਨ੍ਹਾਂ ਸਭ ਦੇਸ਼ਾਂ ਦਾ ਚੀਨ ਵੱਲੋਂ ਆਪਣੇ ਨਿੱਜੀ ਲਾਭ ਲਈ ਸ਼ੋਸ਼ਣ ਕੀਤਾ ਗਿਆ ਜਿਸ ਕਾਰਨ ਉਹ ਚੀਨ ’ਤੇ ਵਧੇਰੇ ਨਿਰਭਰ ਹੋ ਗਏ ਅਤੇ ਅਖੀਰ ਆਪਣੇ ਖੁਦ ਦੇ ਕੁਦਰਤੀ ਸੋਮਿਆਂ ਅਤੇ ਬੁਨਿਆਦੀ ਢਾਂਚੇ ਤੱਕ ਨੂੰ ਗਵਾ ਬੈਠੇ। ਰਿਪੋਰਟ ’ਚ ਕਿਹਾ ਗਿਆ ਹੈ ਕਿ ਭੂਟਾਨ ਨੂੰ ਚੌਕਸ ਰਹਿਣਾ ਚਾਹੀਦਾ ਹੈ ਤੇ ਚੀਨ ਦੇ ਸ਼ੱਕੀ ਦਾਅਵਿਆਂ ਦੇ ਜਾਲ ’ਚ ਨਹੀਂ ਪੈਣਾ ਚਾਹੀਦਾ। ਚੀਨ ਦੇ ਨਾਲ ਭੂਟਾਨ ਦੇ ਵਿਵਾਦਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ’ਚ ਭਾਰਤ ਨੇ ਹਮੇਸ਼ਾ ਜੋ ਉਤਸ਼ਾਹ ਵਿਖਾਇਆ ਹੈ, ਉਸ ਦਾ ਜਵਾਬ ਦੇਣਾ ਚਾਹੀਦਾ ਹੈ।


author

Mandeep Singh

Content Editor

Related News