ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ

Wednesday, Aug 21, 2024 - 04:07 PM (IST)

ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ

ਮਹਿਲ ਕਲਾਂ (ਸਿੰਗਲਾ) : ਪਿੰਡ ਮਹਿਲ ਖੁਰਦ ਦੇ ਨੌਜਵਾਨ ਦੀ ਆਪਣੀ ਵਰਕਸ਼ਾਪ ’ਚ ਕੰਮ ਕਰਦੇ ਸਮੇਂ ਕਰੰਟ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਾਮਗੜ੍ਹੀਆ ਅਕਾਲ ਜਥੇਬੰਦੀ ਦੇ ਸਰਗਰਮ ਮੈਂਬਰ ਹਰਜਿੰਦਰ ਸਿੰਘ ਜਗਦੇ (27) ਪੁੱਤਰ ਮਿਸਤਰੀ ਹਰਪਾਲ ਸਿੰਘ ਪਾਲਾ ਵਾਸੀ ਮਹਿਲ ਖੁਰਦ ਦੀ ਵਰਕਸ਼ਾਪ ’ਚ ਕੰਮ ਕਰਦੇ ਸਮੇਂ ਕੁਹਣੀ ਨੂੰ ਬਿਜਲੀ ਸਪਲਾਈ ਦੀ ਤਾਰ ਛੂਹ ਜਾਣ ਨਾਲ ਲੱਗੇ ਬਿਜਲੀ ਕਰੰਟ ਦੇ ਜ਼ੋਰਦਾਰ ਝਟਕੇ ਨੇ ਨੌਜਵਾਨ ਦੀ ਜਾਨ ਲੈ ਲਈ। ਮ੍ਰਿਤਕ ਨੌਜਵਾਨ ਅਜੇ ਕੁਆਰਾ ਸੀ, ਜੋ ਮਾਪਿਆਂ ਨੂੰ ਰੌਂਦਿਆ ਛੱਡ ਗਿਆ।


author

Gurminder Singh

Content Editor

Related News